Mar 7, 2026

ਉਸਤਾਦ ਜੀ 76 ਇੰਡੀਅਨ ਕੁਜ਼ੀਨ ਵਲੋਂ ਮੀਟ ਐਂਡ ਗਰੀਟ ਪ੍ਰੋਗਰਾਮ ਆਯੋਜਿਤ-

( ਦੇ ਪ੍ਰ ਬਿ)- ਬੀਤੀ ਸ਼ਾਮ ਆਪਣੇ ਸਮੇਂ ਦੀ ਉਘੀ ਬਾਲੀਵੁੱਡ ਅਭਿਨੇਤਰੀ ਭਾਗਿਆਸ੍ਰੀ ਨੇ ਸਰੀ ਵਿਚ ਇਕ ਸਮਾਗਮ ਦੌਰਾਨ ਸ਼ਿਰਕਤ ਕਰਦਿਆਂ ਬਾਲੀਵੁੱਡ ਦੀ ਚਕਾਚੌਂਦ ਵਾਲਾ ਮਾਹੌਲ ਸਿਰਜ ਦਿੱਤਾ। ਇਹ ਮੌਕਾ ਸੀ ਸਰੀ ਦੇ ਉਸਤਾਦ ਜੀ 76 ਇੰਡੀਅਨ ਕੁਜੀਨ ਤੇ ਅੰਮ੍ਰਿਤਸਰੀ ਕੁਲਚਾ ਕਿੰਗ ਦੇ ਮਾਲਕ ਸੰਜੇ ਬਜਾਜ ਵਲੋਂ ਆਯੋਜਿਤ ਸਪੈਸ਼ਲ ਮੀਟ ਐਂਡ ਗਰੀਟ ਪ੍ਰੋਗਰਾਮ ਦਾ। ਇਸ ਮੌਕੇ ਅਭਿਨੇਤਰੀ ਭਾਗਿਆਸ੍ਰੀ ਨੇ ਸੰਜੇ ਬਜਾਜ ਵਲੋਂ ਸੱਦੇ ਮਹਿਮਾਨਾਂ ਨਾਲ ਯਾਦਗਾਰੀ ਤਸਵੀਰਾਂ ਕਰਵਾਈਆਂ ਤੇ ਸ਼ੁਭਕਾਮਾਨਾਵਾਂ ਸਾਂਝੀਆਂ ਕੀਤੀਆਂ ਤੇ ਕੁਝ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਵੀ ਕੀਤੀ। ਜਿਕਰਯੋਗ ਹੈ ਕਿ ਬਾਲੀਵੁੱਡ ਦੇ ਪ੍ਰਸਿਧ ਅਭਿਨੇਤਾ ਸਲਮਾਨ ਖਾਨ ਦੇ ਕੈਰੀਅਰ ਦੀ ਸ਼ੁਰੂਆਤ ਮੌਕੇ ਸਾਲ 1989 ਵਿਚ ਉਸਦੀ ਹੀਰੋ ਵਜੋਂ ਆਈ ਪਹਿਲੀ ਲਵਸਟੋਰੀ ਫਿਲਮ ”ਮੈਨੇ ਪਿਆਰ ਕੀਆ” ਦੀ ਹੀਰੋਇਨ ਵਜੋਂ ਭਾਗਿਆਸ੍ਰੀ ਨੇ ਯਾਦਗਾਰੀ ਭੂਮਿਕਾ ਨਿਭਾਈ ਸੀ।

ਕਿੰਗ ਬੈਂਕੁਇਟ ਹਾਲ ਪਾਇਲ ਸੈਂਟਰ ਸਰੀ ਵਿਚ ਹੋਏ ਉਸਤਾਦ ਜੀ 76 ਇੰਡੀਅਨ ਕੁਜ਼ੀਨ ਦੇ 5 ਸਾਲ ਬੇਮਿਸਾਲ ਅਤੇ ਐਵਾਰਡ ਨਾਈਟ ਸਮਾਗਮ ਦੌਰਾਨ ਰੈਸਟੋਰੈਂਟ ਨਾਲ ਜੁੜੇ ਕਰਮਚਾਰੀਆਂ ਤੇ ਸਹਿਯੋਗੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਹ ਐਵਾਰਡ ਅਭਿਨੇਤਰੀ ਭਾਗਿਆਸ਼੍ਰੀ ਵਲੋਂ ਪ੍ਰਦਾਨ ਕੀਤੇ ਗਏ। ਬਾਲੀਵੁੱਡ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ ਜਿਸਦਾ ਮਹਿਮਾਨਾਂ ਨੇ ਭਰਪੂਰ ਆਨੰਦ ਮਾਣਿਆ। ਵਿਸ਼ੇਸ਼ ਮਹਿਮਾਨਾਂ ਵਿਚ ਐਮ ਪੀ ਟਮੈਰਾ ਜੈਨਸਨ, ਐਮ ਐਲ ਏ ਬਰਾਇਨ ਟੈਪਰ, ਕੌਂਸਲਰ ਲਿੰਡਾ ਐਨਿਸ, ਕਿਡਜ ਪਲੇਅ ਦੇ ਕੈਲ ਦੁਸਾਂਝ, ਟੀਡੀ ਬੈਂਕ ਦੇ ਮੈਨੇਜਰ ਰਵੀ ਕੌਂਸਲ, ਐਡਵੋਕੇਟ ਨਈਆ ਗਿੱਲ, ਬਿਜਨਸਮੈਨ ਸੁੱਖੀ ਢਿੱਲੋਂ, ਨਵਲਪ੍ਰੀਤ ਰੰਗੀ, ਦਵਿੰਦਰ ਲਿੱਟ, ਅਮਰ ਢਿੱਲੋਂ ਡਰੀਮਜ਼ ਰੇਡੀਓ, ਰੋਮੀ ਕਪਿਲਾ, ਵਿਨੈ ਸ਼ਰਮਾ ਤੇ ਹੋਰ ਕਈ ਪ੍ਰਮੁੱਖ ਹਸਤੀਆਂ ਹਾਜ਼ਰ ਸਨ।