Mar 7, 2026

ਮਿਸ਼ਨ ( ਦੇ ਪ੍ਰ ਬਿ)– ਮਿਸ਼ਨ ਸਿਟੀ ਦੇ ਕੌਂਸਲਰ  ਜੈਗ ਗਿੱਲ ਤੇ ਉਹਨਾਂ ਦੀ ਪਤਨੀ ਸਵਾਨਾ ਗਿੱਲ ਨੂੰ ਪ੍ਰਮਾਤਮਾ ਨੇ ਪੁੱਤਰ ਦੀ ਦਾਤ ਬਖਸ਼ੀ ਹੈ। ਨਵਜਨਮੇ ਬੱਚੇ ਦਾ ਨਾਮ ਮਕਾਏ ਗਿੱਲ ਰੱਖਿਆ ਗਿਆ ਹੈ। ਬੀਤੇ ਐਤਵਾਰ ਨੂੰ ਮਕਾਏ ਗਿੱਲ ਦੇ ਜਨਮ ਦੀ ਖੁਸ਼ੀ ਵਿਚ ਗਿੱਲ ਪਰਿਵਾਰ ਵਲੋਂ ਪ੍ਰਮਾਤਮਾ ਦੇ ਸ਼ੁਕਰਾਨੇ ਵਜੋਂ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਮਿਸ਼ਨ ਸਿੱਖ ਟੈਂਪਲ ਵਿਖੇ ਪਾਏ ਗਏ। ਇਸ ਮੌਕੇ ਵੱਡੀ ਗਿਣਤੀ ਵਿਚ ਭਾਈਚਾਰੇ ਦੇ ਲੋਕ ਤੇ ਰਿਸ਼ਤੇਦਾਰਾਂ ਨੇ ਪੁੱਜਕੇ ਪਰਿਵਾਰ ਨਾਲ ਖੁਸ਼ੀਆਂ ਸਾਂਝੀਆਂ ਕੀਤੀਆਂ।ਸ਼ਾਹੀ ਕੇਟਰਿੰਗ ਦੁਆਰਾ ਸੰਗਤ ਤੇ ਮਹਿਮਾਨਾਂ ਲਈ ਸਵਾਦਿਸ਼ਟ ਭੋਜਨ ਤਿਆਰ ਕੀਤੇ ਗਏ ਤੇ ਲੰਗਰ ਵਰਤਾਏ ਗਏ। ਇਸ ਮੌਕੇ ਕੌਂਸਲਰ ਜੈਗ ਗਿੱਲ, ਉਹਨਾਂ ਦੇ ਪਿਤਾ ਸ ਪਰਮਜੀਤ ਸਿੰਘ ਗਿੱਲ ( ਮਿਸ਼ਨ ਸਿਟੀ ਪੀਜ਼ਾ ਦੇ ਮਾਲਕ) ਮਾਤਾ ਆਲਮਦੀਪ ਕੌਰ ਗਿੱਲ ਤੇ  ਪਰਿਵਾਰ ਦੇ ਹੋਰ ਮੈਂਬਰਾਂ ਵਲੋਂ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ ਤੇ ਪਰਿਵਾਰ ਨੂੰ ਵਧਾਈਆਂ ਲਈ ਧੰਨਵਾਦ ਕੀਤਾ।