ਚੰਡੀਗੜ- ਉਘੇ ਵਿਦਵਾਨ ਤੇ ਡਾ ਪ੍ਰੋ ਹਰਦੇਵ ਸਿੰਘ ਵਿਰਕ ਨੂੰ ਬਾਬਾ ਗੁਰੂ ਨਾਨਕ ਯੂਨੀਵਰਸਿਟੀ ਨਨਕਾਣਾ ਸਾਹਿਬ ਵਿਖੇ ਐਡਜੰਕਟ ਪ੍ਰੋਫੈਸਰ ਨਿਯੁਕਤ ਕੀਤਾ ਗਿਆ ਹੈ। ਗੁਰੂ ਗਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਹਿਗੜ ਸਾਹਿਬ ਵਿਖੇ ਪ੍ਰੋਫੈਸਰ ਆਫ ਐਮੀਨੈਂਸ ਵਜੋਂ ਸੇਵਾਵਾਂ ਨਿਭਾਅ ਰਹੇ ਡਾ ਵਿਰਕ ਦਾ ਲੰਬਾ ਅਕਾਦਮਿਕ ਸਫਰ ਹੈ। ਉਹਨਾਂ ਨੇ ਅਲੀਗੜ ਮੁਸਲਿਮ ਯੂਨੀਵਰਸਿਟੀ ਤੋਂ 1963 ਵਿਚ ਫਜਿਕਸ ਵਿਚ ਮਾਸਟਰ ਕਰਨ ਉਪਰੰਤ ਆਪਣੇ ਕੈਰੀਅਰ ਦੀ ਸ਼ੁਰੂਆਤ ਉਸੇ ਸਾਲ ਇਕ ਇੰਜੀਨੀਅਰਿੰਗ ਕਾਲਜ ਤੋਂ ਕੀਤੀ ਸੀ। ਉਹਨਾਂ ਨੇ ਸਾਲ 1970 ਵਿਚ ਪੀ ਐਚ ਡੀ ਵਾਸਤੇ ਫਰੈਂਚ ਯੂਨੀਵਰਸਿਟੀ ਤੋਂ ਸਕਾਲਰਸ਼ਿਪ ਹਾਸਲ ਕੀਤੀ ਸੀ। ਭਾਰਤ ਦੀਆਂ ਨਾਮਵਰ ਯੂਨੀਵਰਸਿਟੀਆਂ ਵਿਚ ਲਗਪਗ 50 ਸਾਲ ਅਧਿਆਪਨ ਸੇਵਾਵਾਂ ਨਿਭਾਉਣ ਵਾਲੇ ਤੇ 50 ਪੁਸਤਕਾਂ ਦੇ ਲੇਖਕ ਡਾ ਵਿਰਕ ਨੇ 425 ਤੋਂ ਉਪਰ ਰਿਸਰਚ ਪੇਪਰ ਅਤੇ 150 ਆਰਟੀਕਲ ਲਿਖੇ ਜੋ ਕੌਮੀ ਤੇ ਕੌਮਾਂਤਰੀ ਪੱਧਰ ਤੇ ਪ੍ਰਕਾਸ਼ਿਤ ਹੋਏ।
