ਵੈਨਕੂਵਰ (ਮਲਕੀਤ ਸਿੰਘ)- ਲੋਕ ਵਿਰਸਾ ਕਲੱਬ ਵੱਲੋਂ ਸਥਾਨਕ ਪੰਜਾਬੀ ਭਾਈਚਾਰੇ ਦੇ ਸਹਿਯੋਗ ਨਾਲ 17 ਅਗਸਤ ਨੂੰ 28ਵਾਂ ਤੀਆਂ ਦਾ ਮੇਲਾ ਮੈਡੋਜ ਕਮਿਊਨਿਟੀ ਰੈਕ ਸੈਂਟਰ ਚ ਧੂਮ ਧੜਕੇ ਨਾਲ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਲੋੜਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਮਨਜੀਤ ਸਿੰਘ ਫੇਰੂਮਾਨ ਨੇ ਉਕਤ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਨਿਰੋਲ ਔਰਤਾਂ ਲਈ ਅਯੋਜਿਤ ਕਰਵਾ ਰਹੇ ਇਸ ਤੀਆਂ ਦੇ ਮੇਲੇ ਚ ਵੱਡੀ ਗਿਣਤੀ ਚ ਪਹੁੰਚ ਰਹੀਆਂ ਔਰਤਾਂ ਅਤੇ ਮੁਟਿਆਰਾਂ ਵੱਲੋਂ ਗਿੱਧੇ ਤੇ ਬੋਲੀਆਂ ਰਾਹੀਂ ਪੰਜਾਬੀ ਵਿਰਸੇ ਦੀ ਪੇਸ਼ਕਾਰੀ ਕੀਤੀ ਜਾਵੇਗੀ ਉੱਥੇ ਹੀ ਨਾਲ ਦੇ ਨਾਲ ਇਸ ਮੌਕੇ ਤੇ ਮਹਿੰਦੀ ,ਜਿਊਰਲੀ ਅਤੇ ਪੰਜਾਬੀ ਸੂਟਾਂ ਦੇ ਸਟਾਲ ਵੀ ਲਗਾਏ ਜਾਣਗੇ| ਇਸ ਮੇਲੇ ਦੌਰਾਨ ਬੱਚਿਆਂ ਲਈ ਫੇਸ ਪੇਂਟਿੰਗ ;ਜੰਪਿੰਗ ਅਤੇ ਰਾਈਡਿੰਗ ਦੇ ਵੀ ਵਿਸ਼ੇਸ਼ ਤੌਰ ਤੇ ਪ੍ਰਬੰਧ ਕੀਤੇ ਗਏ ਹਨ।
ਕੈਪਸ਼ਨ ਤੀਆਂ ਦੇ ਮੇਲੇ ਦਾ ਇੱਕ ਪੋਸਟਰ|
