ਚਿੱਲਾਵੈਕ ( ਹਰਕੀਰਤ ਕੌਰ ਚਾਹਲ)-ਬੀਤੇ ਦਿਨ ਪੰਜਾਬੀ ਕਲਮਾਂ ਅਤੇ ਕਲਾ ਮੰਚ ਵੱਲੋਂ ਚਿੱਲਾਵੈਕ ਵਿਖੇ ਉਘੀ ਸੋਸ਼ਲ ਪ੍ਰੇਰਕ ਤੇ ਵਿਦਵਾਨ ਡਾ. ਬਲਵਿੰਦਰ ਕੌਰ ਬਰਾੜ ਨਾਲ ਇਕ ਰੂਬਰੂ ਅਤੇ ਸਨਮਾਨ ਸਮਾਗਮ ਆਯੋਜਿਤ ਕੀਤਾ ਗਿਆ। ਸਮਾਗਮ ਵਿਚ ਚਿੱਲਾਵੈਕ, ਐਬੋਸਫੋਰਡ, ਸਰੀ, ਮਿਸ਼ਨ, ਨਾਰਥ ਵੈਨਕੂਵਰ ਅਤੇ ਸਰਹੱਦ ਨਾਲ ਲਗਦੇ ਅਮਰੀਕਾ ਦੇ ਸ਼ਹਿਰਾਂ ਤੋਂ ਸਾਹਿਤ ਪ੍ਰੇਮੀਆਂ ਤੇ ਉਘੀਆਂ ਹਸਤੀਆਂ ਨੇ ਸ਼ਮੂਲੀਅਤ ਕੀਤੀ।ਸਟੇਜ ਤੋਂ ਹਰਕੀਰਤ ਚਹਿਲ ਨੇ ਸਾਰੇ ਮਹਿਮਾਨਾਂ ਨੂੰ ਜੀ ਆਇਆਂ ਕਹਿੰਦਿਆਂ ਡਾ. ਬਲਵਿੰਦਰ ਬਰਾੜ ਦੇ ਮਾਣਮੱਤੇ ਜੀਵਨ ਸਫ਼ਰ ਤੇ ਝਾਤ ਪਵਾਈ। ਇਸ ਭਰਵੇਂ ਇਕੱਠ ਦੌਰਾਨ ਡਾ. ਬਲਵਿੰਦਰ ਕੌਰ ਬਰਾੜ ਦੀਆਂ ਸਮਾਜਿਕ ਮੁੱਦਿਆਂ ਤੇ ਸੇਧ ਦੇਣ ਵਾਲੇ ਵਿਚਾਰਾਂ ਨੂੰ ਬੜੇ ਹੀ ਗਹੁ ਨਾਲ਼ ਸੁਣਿਆ। ਮਨਾਂ ਦੀਆਂ ਉਲਝਣਾ ਤੇ ਹੋਰ ਸਮਾਜਿਕ ਮੁੱਦਿਆਂ ਬਾਰੇ ਸਵਾਲ ਪੁੱਛੇ। ਲੇਖਕ ਵਰਗ ਨੇ ਡਾ. ਬਲਵਿੰਦਰ ਬਰਾੜ ਨੂੰ ਸੰਬੋਧਤ ਹੋ ਕੇ ਅਪਣੀਆਂ ਰਚਨਾਵਾਂ ਨਾਲ ਹਾਜ਼ਰੀ ਲਗਵਾਈ। ਅਮਰੀਕਾ ਤੋਂ ਕਹਾਣੀਕਾਰ ਪਰਵੇਜ਼ ਸੰਧੂ, ਬਲਜੀਤ ਸੰਘੇੜਾ ਅਤੇ ਜਸਵੀਰ ਕੌਰ ਨੇ ਵਿਸ਼ੇਸ਼ ਹਾਜ਼ਰੀ ਲਵਾਈ।ਡਾ. ਗੁਰਵਿੰਦਰ ਸਿੰਘ ਧਾਲੀਵਾਲ ਨੇ ਮੈਡਮ ਬਰਾੜ ਦੀ ਨਿਧੜਕ ਲੇਖਣੀ ਬਾਰੇ ਸਰੋਤਿਆਂ ਨਾਲ ਸਾਂਝ ਪਾਈ। ਕਵੀ ਹਰੀ ਸਿੰਘ ਤਾਤਲਾ ਨੇ ਵੀ ਇਕ ਨਜ਼ਮ ਦੇ ਜ਼ਰੀਏ ਡਾ ਬਰਾੜ ਜੀ ਨੂੰ ਜੀ ਆਇਆਂ ਕਿਹਾ। ਪ੍ਰੀਤਪਾਲ ਪੂਨੀ ਨੇ ਬਰਾੜ ਮੈਡਮ ਦੇ ਸੰਘਰਸ਼ ਭਰੇ ਜੀਵਨ ਨੂੰ ਕਵਿਤਾ ਰਾਹੀਂ ਪੇਸ਼ ਕੀਤਾ। ਬੁਲਾਰਿਆਂ ਵਿਚ ਨਿਰਮਲ ਗਿੱਲ, ਪਰਮਜੀਤ ਗਿੱਲ, ਡਾ. ਪਰਮਜੀਤ ਸਿੱਧੂ, ਦਲਜੀਤ ਕੌਰ , ਕਮਲਜੀਤ ਢੱਡਵਾਲ, ਗੁਰਮੇਲ ਗਿੱਲ, ਨਗਿੰਦਰ ਢਿੱਲੋਂ, ਹਰਵਿੰਦਰ ਢੀਂਡਸਾ, ਸੁਖਜੀਤ ਕੌਰ, ਡਾ. ਪੁਸ਼ਵਿੰਦਰ ਖੋਖਰ, ਪ੍ਰਿੰਸੀਪਲ ਸੁਰਿੰਦਰ ਬਰਾੜ, ਡਾ. ਜਸਮਲਕੀਤ ਨੇ ਸ਼ਬਦੀ ਸਾਂਝ ਪਾਈ। ਕਵਿੱਤਰੀ ਹਰਸ਼ਰਨ ਕੌਰ ਨੇ ਮਿੰਨੀ ਕਹਾਣੀ ਨਾਲ ਹਾਜ਼ਰੀ ਲਵਾਈ। ਸਰੋਤਿਆਂ ਵਿਚ ਸ਼ਾਮਲ ਡਾ ਕੁਲਦੀਪ ਚਹਿਲ, ਡਾ ਹਸਨਦੀਪ ਸਿੰਘ, ਗੋਬਿੰਦਰ ਸਿੰਘ ਪੰਧੇਰ, ਹਰਪ੍ਰੀਤ ਕੌਰ ਪੰਧੇਰ, ਬਲਜੀਤ ਸਿੰਘ ਧਮੋਟ, ਸ਼ੈਲੀ, ਗੁਰਪ੍ਰੀਤ ਕੌਰ ਸਿੱਧੂ, ਬਲਜਿੰਦਰ ਕੌਰ ਅਤੇ ਮਿਸਿਜ਼ ਤਾਤਲਾ ਤੋਂ ਇਲਾਵਾ ਡਾ ਬਲਵਿੰਦਰ ਬਰਾੜ ਦੇ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ।
ਪ੍ਰੋਗਰਾਮ ਵਿੱਚ ਹਾਜ਼ਰ ਲੋਕਾਂ ਨੂੰ ਸ਼ਸ਼ੀ ਲਤਾ ਦੀ ਗਾਇਕੀ ਨੇ ਝੂਮਣ ਲਾ ਦਿੱਤਾ। ਮਹਾਨ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਦਾ ਗੀਤ ਯਾਦਗਾਰੀ ਹੋ ਨਿੱਬੜਿਆ। ਇਸ ਮੌਕੇ ਉਘੀ ਲੇਖਕਾ ਇੰਦਰਜੀਤ ਸਿੱਧੂ ਦੀ ਨਵੀਂ ਕਿਤਾਬ “ਜੰਗ ਅਜੇ ਜਾਰੀ ਹੈ” ਵੀ ਰਿਲੀਜ਼ ਕੀਤੀ ਗਈ। ਪ੍ਰੋਗਰਾਮ ਦੇ ਅਖੀਰ ਵਿਚ ਡਾ. ਬਲਵਿੰਦਰ ਬਰਾੜ ਨੂੰ ਫੁਲਕਾਰੀ, ਸ਼ਾਲ, ਫੁੱਲਾਂ ਦੇ ਗੁਲਦਸਤੇ ਤੋਂ ਇਲਾਵਾ ਸ਼ਾਨਦਾਰ ਪਲੇਕ ਨਾਲ਼ ਸਨਮਾਨਿਤ ਕੀਤਾ ਗਿਆ।ਮੰਚ ਸੰਚਾਲਨ ਦੀ ਜ਼ਿੰਮੇਵਾਰੀ ਪੰਜਾਬੀ ਕਲਮਾਂ ਅਤੇ ਕਲਾ ਮੰਚ ਦੀ ਫਾਊਂਡਰ ਹਰਕੀਰਤ ਕੌਰ ਚਹਿਲ ਨੇ ਬਾਖੂਬੀ ਨਿਭਾਈ।




