ਕੈਲਗਰੀ ( ਦਲਵੀਰ ਜੱਲੋਵਾਲੀਆ)-ਬੀਤੇ ਦਿਨ ਕੈਲਗਰੀ ਮੈਕਨਾਈਟ ਤੋਂ ਕੰਸਰਵੇਟਿਵ ਐਮ ਪੀ ਦਲਵਿੰਦਰ ਗਿੱਲ ਵਲੋਂ ਆਪਣੇ ਹਲਕਾ ਦਫਤਰ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਸ਼ਹਿਰ ਦੀਆਂ ਪ੍ਰਮੁੱਖ ਹਸਤੀਆਂ ਤੋਂ ਇਲਾਵਾ ਉਹਨਾਂ ਦੇ ਸਮਰਥਕ ਤੇ ਵਲੰਟੀਅਰ ਵੱਡੀ ਗਿਣਤੀ ਵਿਚ ਹਾਜ਼ਰ ਸਨ। ਕੈਲਗਰੀ ਈਸਟ ਤੋਂ ਐਮ ਪੀ ਜਸਰਾਜ ਸਿੰਘ ਹੱਲਣ ਤੇ ਕੈਲਗਰੀ ਸਕਾਈਵਿਊ ਤੋਂ ਐਮ ਪੀ ਅਮਨਪ੍ਰੀਤ ਸਿੰਘ ਗਿੱਲ ਵਿਸ਼ੇਸ਼ ਤੌਰ ਤੇ ਪੁੱਜੇ ਤੇ ਐਮ ਪੀ ਦਲਵਿੰਦਰ ਗਿੱਲ ਵਲੋਂ ਹਲਕਾ ਦਫਤਰ ਖੋਹਲਣ ਤੇ ਸ਼ੁਭ ਕਾਮਨਾਵਾਂ ਦਿੱਤੀਆਂ। ਇਸ ਮੌਕੇ ਐਮ ਪੀ ਦਲਵਿੰਦਰ ਗਿੱਲ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਤੇ ਹਲਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਨੂੰ ਹਲਕੇ ਨਾਲ ਸਬੰਧਿਤ ਕੰਮ ਜਾਂ ਕੋਈ ਨਿੱਜੀ ਕੰਮ ਹੋਵੇ ਤਾਂ ਉਹਨਾਂ ਦੇ ਦਫਤਰ ਨਾਲ ਕਿਸੇ ਵੇਲੇ ਵੀ ਸੰਪਰਕ ਕਰ ਸਕਦਾ ਹੈ।
ਹਲਕਾ ਦਫਤਰ ਦਾ ਐਡਰਸ ਇਸ ਪ੍ਰਕਾਰ ਹੈ-ਯੂਨਿਟ 101, 7 ਵੈਸਵਿੰਡ ਕਰੈਂਸੈਂਟ ਨਾਰਥ ਈਸਟ ਕੈਲਗਰੀ।
