ਸਰੀ ( ਦੇ ਪ੍ਰ ਬਿ)- ਬੀਤੇ ਦਿਨੀਂ ਉਘੇ ਫਿਲਮਕਾਰ ਨਵਲਪ੍ਰੀਤ ਰੰਗੀ ਤਿਆਰ ਕੀਤੀ ਅਜੋਕੀ ਜ਼ਿੰਦਗੀ ਦੀਆਂ ਉਲਝਣਾਂ ਤੇ ਝਾਂਤ ਪਾਉਂਦੀ ਡਾਕੂਮੈਂਟਰੀ ਘੁੰਮਣਘੇਰੀ ਨੂੰ ਸਟੂਡੀਓ ਸੈਵਨ ਅਤੇ ਸੀ ਫੇਸ ਦੀ ਟੀਮ ਵਿਚ ਸ਼ਾਮਿਲ ਕੰਵਲਜੀਤ ਮਾਨਾਂਵਾਲਾ, ਅੰਮ੍ਰਿਤਪਾਲ ਢੋਟ, ਸ੍ਰੀਕਾਂਤ ਤੇ ਭੁਪਿੰਦਰ ਲੱਧੜ ਦੇ ਸਾਂਝੇ ਉਦਮ ਸਦਕਾ ਸਟਰਾਅਬੇਰੀ ਹਿੱਲ ਲਾਇਬ੍ਰੇਰੀ ਵਿਖੇ ਪ੍ਰਦਰਸ਼ਿਤ ਕੀਤਾ ਗਿਆ। ਇਸ ਡਾਕੂਮੈਂਟਰੀ ਵਿਚ ਨਵਲਪ੍ਰੀਤ ਰੰਗੀ ਵਲੋਂ ਆਧੁਨਿਕ ਤਕਨਾਲੋਜੀ ਦੀ ਆਮਦ ਦੇ ਮਨੁੱਖੀ ਜਿੰਦਗੀ ਦੇ ਸੌਖਾਲਾ ਹੋਣ ਦੇ ਨਾਲ, ਸਮਾਜਿਕ ਰਿਸ਼ਤਿਆਂ ਵਿਚ ਆ ਰਹੀਆਂ ਤਰੇੜਾਂ ਅਤੇ ਇਥੋਂ ਤੱਕ ਕਿ ਮਨੁੱਖ ਫਜੂਲ ਦੇ ਚੱਕਰਾਂ ਵਿਚ ਆਪਣਾ ਕੀਮਤੀ ਸਮਾਂ ਵੀ ਅਜ਼ਾਈ ਗਵਾ ਰਿਹਾ ਹੈ, ਆਦਿ ਕਈ ਸਵਾਲਾਂ ਨੂੰ ਉਭਾਰਦੀ ਦਰਸ਼ਕਾਂ ਨੂੰ ਸੋਚਣ ਲਈ ਮਜਬੂਰ ਕਰ ਗਈ। ਇਸ ਮੌਕੇ ਹਾਜ਼ਰੀਨ ਵਿਚ ਸ਼ਾਮਿਲ ਵੱਖ-ਵੱਖ ਬੁਲਾਰਿਆਂ ਵਲੋਂ ਇਸ ਡਾਕੂਮੈਂਟਰੀ ਬਾਰੇ ਆਪਣੇ ਵਿਚਾਰ ਵੀ ਪ੍ਰਗਟ ਕੀਤੇ ਗਏ ਤੇ ਨਵਲਪ੍ਰੀਤ ਰੰਗੀ ਅਤੇ ਸੀ ਫੇਸ ਟੀਮ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਗਈ।ਬੁਲਾਰਿਆਂ ਵਿਚ ਮੁੱਖ ਰੂਪ ਵਿਚ ਉਘੇ ਬਾਲੀਵੁੱਡ ਮੀਡੀਆਕਾਰ ਅਮਰ ਢਿੱਲੋਂ, ਕੁਲਵਿੰਦਰ ਸਿੰਘ ਢਿੱਲੋ, ਐਡਵੋਕੇਟ ਡਾ ਬਲਬੀਰ ਸਿੰਘ ਸੰਘਾ, ਦੇਸ ਪ੍ਰਦੇਸ ਟਾਈਮਜ਼ ਦੇ ਮੁੱਖ ਸੰਪਾਦਕ ਸੁਖਵਿੰਦਰ ਸਿੰਘ ਚੋਹਲਾ, ਡਾ ਕਮਲਜੀਤ ਕੌਰ, ਪਰਮਿੰਦਰ ਸਿੰਘ ਧਾਲੀਵਾਲ, ਜਰਨੈਲ ਸਿੰਘ ਖੰਡੋਲੀ, ਸੰਦੀਪ ਸੇਤੀਆ ਤੇ ਹੋਰ ਸ਼ਾਮਿਲ ਸਨ। ਇਸ ਮੌਕੇ ਸੀ ਫੇਸ ਵਲੋਂ ਬੇਹਰਤੀਨ ਸਮਾਜਿਕ ਸੇਵਾਵਾਂ ਪ੍ਰਦਾਨ ਕਰਨ ਵਾਲੀਆਂ ਕੁਝ ਸ਼ਖਸੀਅਤਾਂ ਦਾ ਸਨਮਾਨ ਵੀ ਕੀਤਾ ਗਿਆ।













