Mar 7, 2026

ਉਘੇ ਗਾਇਕ ਧੀਰਾ ਗਿੱਲ, ਪਵਿੱਤਰ ਲਸੋਈ ਤੇ ਦੋਗਾਣਾ ਜੋੜੀ ਦੁਰਗਾ ਰੰਗੀਲਾ-ਮੈਂਡੀ ਤੇ ਭੁਪਿੰਦਰ ਗਿੱਲ-ਪ੍ਰੀਤ ਲਾਲੀ ਨੇ ਰੰਗ ਬੰਨੇ-

ਐਬਸਫੋਰਡ ( ਦੇ ਪ੍ਰ ਬਿ, ਮਾਂਗਟ )-ਬੀਤੇ ਦਿਨ ਵੈਲੀ ਯੁਨਾਈਟਡ ਕਲਚਰਲ ਕਲੱਬ ਵਲੋਂ ਹਰ ਸਾਲ ਦੀ ਤਰਾਂ ਮੇਲਾ ਪੰਜਾਬੀਆਂ ਦਾ ਰੋਟਰੀ ਸਟੇਡੀਅਮ ਐਬਸਫੋਰਡ ਵਿਖੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਉਘੇ ਗਾਇਕ ਧੀਰਾ ਗਿੱਲ, ਅਮਰ ਸੈਂਹਬੀ, ਪਵਿੱਤਰ ਲਸੋਈ,ਕੌਰ ਮਨਦੀਪ, ਰਮਨ ਗਿੱਲ, ਦੀਪ ਕੌਰ, ਉਦੈ ਸ਼ੇਰਗਿੱਲ, ਸਾਬ ਪਨਗੋਟਾ, ਦੀਪਾ ਬਿਲਾਸਪੁਰੀ, ਗਿਲ ਅਖਾੜੇਵਾਲਾ ਤੇ ਦੋਗਾਣਾ ਜੋੜੀ ਸੁੱਚਾ ਰੰਗੀਲਾ-ਕੌਰ ਮੈਂਡੀ, ਇੰਦਰ ਢੱਟ-ਰਣਜੀਤ ਕੌਰ ਅਤੇ ਭੁਪਿੰਦਰ ਗਿੱਲ-ਪ੍ਰੀਤ ਲਾਲੀ ਨੇ ਆਪਣੇ ਨਵੇਂ ਪੁਰਾਣੇ ਗੀਤਾਂ ਨਾਲ ਲੋਕਾਂ ਦਾ ਭਾਰੀ ਮਨੋਰੰਜਨ ਕੀਤਾ। ਸਥਾਨਕ ਕਲਾਕਾਰ ਦੀਪ ਕੌਰ ਦੀ ਪੇਸ਼ਕਾਰੀ ਨੂੰ ਕਾਫੀ ਸਲਾਹਿਆ ਗਿਆ।  ਇਸ ਮੌਕੇ ਮੇਲਾ ਪ੍ਰਬੰਧਕਾਂ ਜਿਹਨਾਂ ਵਿਚ ਪ੍ਰਧਾਨ ਹਰਜੋਤ ਸੰਧੂ, ਲਖਵੀਰ ਮਾਨ, ਜਤਿੰਦਰ ਹੈਪੀ ਗਿੱਲ, ਡਾ ਮਨਮੋਹਣ ਹੀਰ, ਮਨਜੀਤ ਸੰਧੂ ਸੈਕਟਰੀ ਗੁਰਪ੍ਰੀਤ ਬਰਾੜ, ਸੁਰਿੰਦਰਪਾਲ ਬਰਾੜ, ਦਵਿੰਦਰ ਸਿੱਧੂ, ਪਵਨ ਪਾਂਡੇ,ਰਣਜੀਤ ਸੰਧੂ ਮੁੱਖ ਰੂਪ ਵਿਚ ਸ਼ਾਮਿਲ ਹਨ ਨੇ ਮੇਲੇ ਦੇ ਸਪਾਂਸਰਾਂ ਅਤੇ ਅਹਿਮ ਹਸਤੀਆਂ  ਨੂੰ ਯਾਦਗਾਰੀ ਚਿੰਨਾਂ ਨਾਲ ਸਨਮਾਨਿਤ ਕੀਤਾ। ਮੇਲੇ ਦੌਰਾਨ  ਐਮ ਪੀ ਗੁਰਬਖਸ਼ ਸਿੰਘ ਸੈਣੀ, ਬੀਸੀ ਮਨਿਸਟਰ ਜਗਰੂਪ ਬਰਾੜ, ਸਾਬਕਾ ਐਮ ਪੀ ਜਤੀ ਸਿੱਧੂ, ਸਾਬਕਾ ਐਮ ਪੀ ਜਸਬੀਰ ਸੰਧੂ, ਸਰੀ ਕੌਂਸਲਰ ਲਿੰਡਾ ਐਨਿਸ, ਕੌਂਸਲਰ ਦੇਵ ਹੇਅਰ, ਕੌਂਸਲਰ ਕੈਲੀ ਚਾਹਲ, ਡਾ ਪ੍ਰਗਟ ਸਿੰਘ ਭੁਰਜੀ, ਸਰੀ ਮੇਅਰ ਦੇ ਸਲਾਹਕਾਰ ਹੈਰੀ ਕੂਨਰ, ਗਗਨ ਨਾਹਲ, ਸੁਖਵਿੰਦਰ ਸਿੰਘ ਚੀਮਾ, ਸੁਰਜੀਤ ਉਪਲ ਹਿਲਟਨ ਪਲੰਬਿੰਗ,ਗਗਨ ਰਾਏ ਸਰੀ ਡੀਮੋਲੇਸ਼ਨ, ਜਗਦੀਪ ਗਿੱਲ, ਪਾਲਾ ਸ਼ੇਰਪੁਰ, ਐਬਸਫੋਰਡ ਖਾਲਸਾ ਦੀਵਾਨ ਸੁਸਾਇਟੀ ਦੇ ਪ੍ਰਧਾਨ ਰਾਜਿੰਦਰ ਸਿੰਘ ਢਿੱਲੋਂ ਅਤੇ ਮਿਸ਼ਨ ਸਿੱਖ ਸੁਸਾਇਟੀ ਦੇ ਕਮੇਟੀ ਮੈਂਬਰਾਂ ਨੇ ਵਿਸ਼ੇਸ਼ ਹਾਜ਼ਰੀ ਭਰੀ ਤੇ ਪ੍ਰਬੰਧਕਾਂ ਨੂੰ ਮੇਲੇ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਮੇਲੇ ਦੌਰਾਨ ਸਵਿਫਟ ਰੇਡੀਓ ਦੇ ਸੀਈਓ ਤੇ ਗੀਤਕਾਰ ਦਵਿੰਦਰ ਬੈਨੀਪਾਲ, ਪੱਤਰਕਾਰ ਮਹੇਸ਼ਇੰਦਰ ਸਿੰਘ ਮਾਂਗਟ,  ਉਘੇ ਬਿਜਨਸਮੈਨ ਬਖਸ਼ੀਸ਼ ਸਿੰਘ ਜ਼ੀਰਾ, ਅਮਰ ਢਿੱਲੋਂ ਡਰੀਮਜ਼ ਰੇਡੀਓ, ਸ਼ੰਮੀ ਝੱਜ, ਕਬੱਡੀ ਪ੍ਰੋਮੋਟਰ ਬਲਵੀਰ ਬੈਂਸ, ਹਰਨੇਕ ਸੰਧੂ, ਅਜਮੇਰ ਸਿੰਘ ਢਿੱਲੋਂ ਸਾਬਕਾ ਚੇਅਰਮੈਨ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਮਨੋਹਰ ਬੇਕਰੀ ਤੋਂ ਸੰਜੇ ਅਰੋੜਾ ਅਤੇ ਧਾਲੀਵਾਲ ਬੇਕਰੀ ਵੱਲੋ ਮਿਲਕ ਬਦਾਮ ਤੇ ਹੋਰ ਸੇਵਾ ਕੀਤੀ ਗਈ।  ਮੇਲੇ ਦੀ ਸਫਲਤਾ ਲਈ ਪ੍ਰਧਾਨ ਹਰਜੋਤ ਸੰਧੂ ਤੇ ਜਤਿੰਦਰ ਸਿੰਘ ਹੈਪੀ ਗਿੱਲ ਨੇ ਸਰੋਤਿਆਂ ਤੇ ਗਾਇਕਾਂ ਦਾ ਧੰਨਵਾਦ ਕੀਤਾ। ਗਾਇਕੀ ਦੇ ਅਖਾੜੇ ਤੋਂ ਪਹਿਲਾਂ ਕਿਡਜ ਪਲੇਅ ਵਲੋਂ ਬੱਚਿਆਂ ਦੀਆਂ ਦੌੜਾਂ ਦੇ ਮੁਕਾਬਲੇ ਵੀ ਕਰਵਾਏ ਗਏ। ਮੇਲੇ ਦੌਰਾਨ ਜਿਥੇ ਪੰਜਾਬੀ ਜੁੱਤੀਆਂ ਅਤੇ ਪੰਜਾਬੀ ਸੂਟਾਂ ਦੇ ਸਟਾਲ ਲਗਾਏ ਗਏ ਉਥੇ ਗੁਲਾਟੀ ਪਬਲਿਸ਼ਰ ਵਲੋਂ ਹਰਦਮ ਮਾਨ ਨੇ ਪੁਸਤਕਾਂ ਦੀ ਪ੍ਰਦਰਸ਼ਨ ਵੀ ਲਗਾਈ ਜਿਸਨੂੰ ਪੰਜਾਬੀ ਪਾਠਕਾਂ ਵਲੋਂ ਭਰਵਾਂ ਹੁੰਗਾਰਾ ਦਿੱਤਾ ਗਿਆ।