ਐਡਮਿੰਟਨ (ਗੁਰਪ੍ਰੀਤ ਸਿੰਘ)- ਐਡਮਿੰਟਨ ਸ਼ਹਿਰ ਦੀ ਸਿਲਵਰ ਬੇਰੀ ਪਾਰਕ ਵਿੱਚ 31 ਅਗਸਤ ਦਿਨ ਐਤਵਾਰ ਨੂੰ ਸ਼ਹੀਦ ਸਿੰਘਾਂ ਦੀ ਯਾਦ ਵਿਚ ਸਿੱਖ ਯੂਥ ਸੁਸਾਇਟੀ ਐਡਮਿੰਟਨ ਵੱਲੋਂ ਸੁੰਦਰ ਦਸਤਾਰ ਤੇ ਦੁਮਾਲਾ ਸਜਾਉਣ ਦੇ ਮੁਕਾਬਲੇ ਕਰਵਾਏ ਜਾਣਗੇ।
ਸਮਾਗਮ ਸੰਬੰਧੀ ਇਥੇ ਪੋਸਟਰ ਜਾਰੀ ਕਰਨ ਮੋਕੇ ਪ੍ਰਧਾਨ ਮਲਕੀਤ ਸਿੰਘ ਢੇਸੀ ਤੇ ਗੁਲਜ਼ਾਰ ਸਿੰਘ ਨਿਰਮਾਣ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹਨਾਂ ਮੁਕਾਬਲਿਆਂ ਦੇ ਪਹਿਲੇ ਭਾਗ ‘ਚ 10 ਸਾਲ ਤੱਕ ਦੇ ਬੱਚਿਆਂ, ਦੂਜੇ ਭਾਗ ‘ਚ 11 ਤੋਂ 15, ਅਤੇ ਤੀਜੇ ਭਾਗ ਚ 15 ਸਾਲ ਤੋਂ ਜ਼ਿਆਦਾ ਉਮਰ ਦੇ ਬੱਚੇ ਤੇ ਨੌਜਵਾਨ ਭਾਗ ਲੈਣਗੇ ਤੇ ਜੇਤੂਆਂ ਨੂੰ ਇਨਾਮ ਤੇ ਸਰਟੀਫਿਕੇਟ ਦਿੱਤੇ ਜਾਣਗੇ। 10 ਸਾਲ ਤੱਕ ਦੇ ਬੱਚੇ ਘਰੋਂ ਦਸਤਾਰਾਂ ਸਜਾ ਕੇ ਆ ਸਕਦੇ ਹਨ। ਇਸ ਤੋਂ ਇਲਾਵਾ 8 ਤੋਂ 11 ਸਾਲ ਦੀ ਉਮਰ, 12 ਤੋਂ 15 ਅਤੇ 16 ਤੋਂ ਉਪਰ ਤੱਕ ਦੀ ਉਮਰ ਦੇ ਬੱਚਿਆ ਦੀਆਂ ਦੌੜਾਂ ਵੀ ਕਰਵਾਈਆਂ ਜਾਣਗੀਆਂ।
ਇਸ ਮੋਕੇ ਵੱਖ ਵੱਖ ਕਾਰੋਬਾਰੀ ਅਦਾਰਿਆਂ ਵੱਲੋਂ ਕਈ ਪ੍ਰਕਾਰ ਦੇ ਲੰਗਰ, ਛਬੀਲਾਂ ਤੇ ਵਿਸ਼ੇਸ਼ ਸ਼ਰਦਾਈ ਦੇ ਲੰਗਰ ਲਗਾਏ ਜਾਣਗੇ। ਪੋਸਟਰ ਜਾਰੀ ਕਰਨ ਮੋਕੇ ਸਿੱਖ ਯੂਥ ਐਡਮਿੰਟਨ ਦੇ ਤੇਜਿੰਦਰ ਸਿੰਘ ਭੱਠਲ, ਗੁਰਪ੍ਰੀਤ ਸਿੰਘ, ਅਰਵਿੰਦਰ ਸਿੰਘ ਬਿੱਟੂ ਬਾਬਾ, ਦੀਪ ਸਿੰਘ, ਕਸ਼ਮੀਰ ਸਿੰਘ, ਦਸਤਾਰ ਕੌਚ ਨਵਜੋਤ ਸਿੰਘ ਤੇ ਹੋਰ ਹਾਜ਼ਰ ਸਨ।
