Mar 7, 2026

ਸਰੀ, 25 ਅਗਸਤ (ਹਰਦਮ ਮਾਨ)-ਇੰਡੋ-ਕਨੇਡੀਅਨ ਸੀਨੀਅਰਜ਼ ਸੈਂਟਰ ਸਰੀ-ਡੈਲਟਾ ਦੇ ਮੈਂਬਰਾਂ ਨੇ ਬੀਤੇ ਦਿਨੀਂ ਇਸ ਸਾਲ ਦਾ ਤੀਜਾ ਪਿਕਨਿਕ ਟੂਰ ਲਾਇਆ। ਇਸ ਟੂਰ ਦੌਰਾਨ ਹੈਰੀਸਨ ਹੌਟ ਸਪਰਿੰਗ ਵਿਖੇ ਪਹੁੰਚ ਕੇ ਸਾਰੇ ਮੈਂਬਰਾਂ ਨੇ ਖੁਸ਼ੀਆਂ ਭਰੇ ਮਾਹੌਲ ਦਾ ਆਨੰਦ ਮਾਣਿਆਂ।

ਸੈਂਟਰ ਦੇ ਸਕੱਤਰ ਹਰਚੰਦ ਸਿੰਘ ਅੱਚਰਵਾਲ ਨੇ ਦੱਸਿਆ ਹੈ ਕਿ ਸੈਂਟਰ ਦੇ ਪ੍ਰਧਾਨ ਅਵਤਾਰ ਸਿੰਘ ਢਿੱਲੋਂ  ਦੀ ਪ੍ਰਧਾਨਗੀ ਹੇਠ 56 ਮੈਂਬਰ ਇਕ ਸ਼ਾਨਦਾਰ ਏ.ਸੀ. ਬੱਸ ਰਾਹੀਂ ਸਵੇਰੇ ਸੈਂਟਰ ਤੋਂ ‘ਬੋਲੇ ਸੋ ਨਿਹਾਲ’ ਦੇ ਜੈਕਾਰਿਆਂ ਨਾਲ ਰਵਾਨਾ ਹੋਏ। ਹਰਚੰਦ ਸਿੰਘ ਗਿੱਲ ਨੇ ਰਸਤੇ ਵਿੱਚ ਪਿਆਰੇ ਗੀਤ-ਸੰਗੀਤ ਨਾ ਸਭ ਦਾ ਮਨੋਰੰਜਨ ਕੀਤਾ।

ਹੈਰੀਸਨ ਹੌਟ ਸਪਰਿੰਗ ਵਿਖੇ ਪਹੁੰਚ ਕੇ ਵੱਖ ਵੱਖ ਟੋਲੀਆਂ ਬਣਾ ਕੇ ਉਨ੍ਹਾਂ ਝੀਲ ਅਤੇ ਪਾਰਕ ਦੇ ਕੁਦਰਤੀ ਨਜ਼ਾਰਿਆਂ ਅਤੇ ਗਰਮ ਪਾਣੀ ਦੇ ਚਸ਼ਮਿਆਂ ਦਾ ਆਨੰਦ ਮਾਣਿਆਂ ਅਤੇ ਕੁਝ ਇਕ ਨੇ ਝੀਲ ਵਿੱਚ ਸਵਿਮਿੰਗ ਵੀ ਕੀਤੀ। ਉਪਰੰਤ ਪਾਰਕ ਵਿਚ ਰੰਗਾ-ਰੰਗ ਪ੍ਰੋਗਰਾਮ ਰਚਾਇਆ ਗਿਆ ਜਿਸ ਵਿਚ ਵਾਰੋ ਵਾਰੀ ਸਾਰਿਆਂ ਨੇ ਗੀਤਾਂ ਅਤੇ ਕਵਿਤਾਵਾਂ ਦੀ ਛਹਿਬਰ ਲਾਈ। ਫਿਰ ਬੱਸ ਵਿੱਚ ਪਿਆਰੇ ਗੀਤਾਂ ਦਾ ਅਨੰਦ ਮਾਣਦੇ ਹੋਏ ਸ਼ਾਮ ਨੂੰ ਵਾਪਸ ਸੀਨੀਅਰ ਸੈਂਟਰ ਪਹੁੰਚੇ। ਪ੍ਰਧਾਨ ਅਵਤਾਰ ਸਿੰਘ ਢਿੱਲੋਂ ਨੇ ਇਸ ਟੂਰ ਨੂੰ ਆਨੰਦਮਈ ਬਣਾਉਣ ਲਈ ਸਾਰਿਆਂ ਦਾ ਧੰਨਵਾਦ ਕੀਤਾ।

-ਡੈਲਾਸ ਆਈਸ ਲੈਂਡ ਰਿਜਨਲ ਪਾਰਕ ਦਾ ਟੂਰ ( ਨਰਿਜੰਨ ਸਿੰਘ ਲੇਹਿਲ)

ਇੰਡੋ ਕੈਨੇਡੀਅਨ ਸੀਨੀਅਰ ਸੁਸਾਇਟੀ ਦਾ ਤੀਜਾ ਪਿਕਨਿਕ ਟੂਰ 20 ਅਗਸਤ ਦਿਨ ਬੁਧਵਾਰ ਨੂੰ ਸਵੇਰੇ 9.30 ਵਜੇ ਸੀਨੀਅਰ ਸੈਂਟਰ ਤੋਂ ਅਰਦਾਸ ਕਰਕੇ ਰਵਾਨਾ ਹੋਇਆ। ਇਸ ਟੂਰ ਦਾ ਜਥਾ 50 ਮਿੰਟਾਂ ਵਿਚ ਰਿਜਨਲ ਪਾਰਕ ਵਿਖੇ ਪਹੁੰਚਿਆ। ਉਥੇ ਇਕ ਵੱਡੇ ਸ਼ੈਡ ਵਾਲੀ ਥਾਂ ਤੇ ਕਾਫਲਾ ਰੁਕਿਆ। ਸ਼ਾਨਦਾਰ ਬਰੇਕਫਾਸਟ ਕੀਤਾ ਤੇ ਚਾਹ ਪਾਣੀ ਪੀਕੇ ਫਰੇਜਰ ਦਰਿਆ ਦੀ ਟਾਪੂ ਨੁਮਾਂ ਸ਼ਾਨਦਾਰ ਥਾਵਾਂ ਉਪਰ ਘੁੰਮ ਫਿਰਕੇ ਕੁਦਰਤੀ ਨਜਾਰਿਆਂ ਦਾ ਆਨੰਦ ਮਾਣਿਆ। ਦੁਪਹਿਰ ਦੇ ਖਾਣੇ  ਸਮੇਂ ਵੀ ਗੀਤ ਸੰਗੀਤ ਦਾ ਪ੍ਰੋਗਰਾਮ ਚੱਲਿਆ। ਪ੍ਰੋਗਰਾਮ ਦੀ ਯਾਦਗਾਰੀ ਵੀਡੀਓਗ੍ਰਾਫੀ ਨਿਰੰਜਨ ਸਿੰਘ ਲੇਹਲ ਵਲੋਂ ਕੀਤੀ ਗਈ। ਪ੍ਰੋਗਰਾਮ ਵਿਚ ਗੁਰਦਿਆਲ ਸਿੰਘ ਜੌਹਲ, ਬਲਵੀਰ ਢਿੱਲੋਂ, ਰਣਧੀਰ ਔਜਲਾ, ਸਰਬਜੀਤ ਬਾਸੀ, ਸੁਰਿੰਦਰ ਅਟਵਾਲ, ਸ਼ਿੰਦਰ ਸਿੰਘ ਤੇ ਕਪੂਰਥਲੇ ਵਾਲੇ ਢਿੱਲੋਂ ਨੇ ਰੰਗ ਬੰਨਿਆਂ। ਪਵਨ ਕੁਮਾਰ ਸ਼ਰਮਾ ਦਾ ਗੀਤ ਵੀ ਕਮਾਲ ਦਾ ਰਿਹਾ। ਇਹ ਟੂਰ ਪ੍ਰਧਾਨ ਬਲਵੀਰ ਸਿੰਘ ਢਿੱਲੋਂ ਦੇ ਯਤਨ ਅਤੇ ਉਸਦੀ ਅਗਵਾਈ ਵਿਚ ਬੇਮਿਸਾਲ ਤੇ ਯਾਦਗਾਰੀ ਹੋ ਨਿਬੜਿਆ।ਅਖੀਰ ਵਿਚ ਸ਼ਾਮ 4.30 ਵਜੇ ਵਾਪਸੀ ਕੀਤੀ ਗਈ।