Mar 7, 2026

ਫਰੈਂਕਫਰਟ ( ਜੋਗਿੰਦਰ ਸਿੰਘ ਸੁੰਨੜ)- 2025 ਦਾ ਸਾਲ ਮੇਰੇ ਕਰੀਬੀ ਰਿਸ਼ਤੇਦਾਰਾਂ ਦੇ ਵਿਆਹ ਸਮਾਗਮਾਂ ਵਿਚ ਸ਼ਾਮਿਲ ਹੋਣ ਦਾ ਮੌਕਾ ਮਿਲਿਆ। ਫਰਵਰੀ ਵਿਚ ਇੰਡੀਆ ਵਿਚ ਮੁਠੱਡਾ ਕਲਾਂ ਵਿਖੇ ਹਾਜ਼ਰੀ ਲਵਾਈ। ਅਪ੍ਰੈਲ ਵਿਚ ਅਮਰੀਕਾ ਵਿਚ ਮੁਠੱਡਾ ਕਲਾਂ ਦੇ ਵਿਆਹ ਸਮਾਗਮ ਵਿਚ ਸ਼ਾਮਿਲ ਹੋਣ ਦਾ ਮੌਕਾ ਮਿਲਿਆ। ਅਗਸਤ ਮਹੀਨੇ ਟਰਾਂਟੋ ਵਿਖੇ ਹਾਜ਼ਰੀ ਲਵਾਈ। ਇਸੇ ਹੀ ਮਹੀਨੇ ਮੇਰੇ ਭਾਣਜੇ ਦੇ ਵਿਆਹ ਵਿਚ ਨਾਨਕਾ ਮੇਲ ਵਜੋਂ ਸ਼ਮੂਲੀਅਤ ਕੀਤੀ। 20 ਅਗਸਤ ਨੂੰ ਮਿਊਨਖ (ਜਰਮਨੀ)  ਸ਼ਹਿਰ ਵਿਚ ਜਾਣ ਦਾ ਮੌਕਾ ਮਿਲਿਆ। 23 ਅਗਸਤ ਨੂੰ ਜਰਮਨੀ ਦੇ ਸ਼ਹਿਰ ਕੋਲਨ ਵਿਖੇ ਆਨੰਦ ਕਾਰਜ ਵਚਿ ਸ਼ਾਮਿਲ ਹੋਏ। ਇਸ ਵਿਚ ਕੈਨੇਡਾ, ਅਮਰੀਕਾ, ਗਰੀਸ, ਸਵੀਡਨ, ਇੰਗਲੈਂਡ ਤੋਂ ਬਲਦੇਵ ਸਿੰਘ ਮੁਠੱਡਾ ਔਜਲਾ ਪਰਿਵਾਰ ਸਮੇਤ ਪਹੁੰਚੇ। ਨਵਜੀਤ ਢਿੱਲੋਂ ਦੇ ਦੋਸਤ ਵੱਡੀ ਗਿਣਤੀ ਵਿਚ ਦੁਨੀਆ ਦੇ ਵੱਖ ਵੱਖ ਮੁਲਕਾਂ ਤੋਂ ਪਹੁੰਚੇ। ਜਿਹਨਾਂ ਨੇ ਜਾਗੋ ਪ੍ਰੋਗਰਾਮ ਤੇ ਖੂਬ ਰੌਣਕ ਲਗਾਈ। ਭੰਗੜਾ ਤੇ ਡਾਂਸ ਨਾਲ ਖੂਬ ਰੰਗ ਬੰਨਿਆਂ। 23 ਅਗਸਤ ਨੂੰ ਸਿੰਘ ਸਭਾ ਕੋਲਨ ਦੇ ਗੁਰੂ ਘਰ ਵਿਖੇ ਲਾਵਾਂ ਦਾ ਪਾਠ ਕੀਤਾ ਤੇ ਜੋੜੀ ਦੇ ਸੁਖਦਾਈ ਜੀਵਨ ਲਈ ਗਿਆਨੀ ਜੀ ਨੇ ਅਰਦਾਸ ਕੀਤੀ। ਕੀਰਤਨ ਜਥੇ ਨੇ ਲੱਖ ਖੁਸ਼ੀਆਂ ਪਾਤਸ਼ਾਹੀਆਂ ਦੇ ਸ਼ਬਦ ਦਾ ਗਾਇਨ ਕੀਤਾ। ਦਾਸ ਵਲੋਂ ਭਾਣਜੇ ਤੇ ਭਾਣਜ ਨੂੰਹ ਨੂੰ ਅਸ਼ੀਰਵਾਦ ਦਿੱਤਾ ਤੇ ਪਰਿਵਾਰ ਵਲੋਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਸ਼ਾਮ ਨੂੰ ਸ਼ਾਨਦਾਰ ਰਿਸੈਪਸ਼ਨ ਪਾਰਟੀ ਕੀਤੀ ਗਈ ਤੇ ਸਵਾਦਿਸ਼ਟ ਖਾਣਿਆਂ ਦਾ ਆਨੰਦ ਮਾਣਿਆ। 25 ਅਗਸਤ ਨੂੰ ਫਰੈਂਕਫਰ ਤੋਂ ਵੈਨਕੂਵਰ ਲਈ ਵਾਪਸੀ ਕਰਦੇ ਹੋਏ ਸਫਲ ਯਾਤਰਾ ਅਤੇ ਖੁਸ਼ੀ ਦੇ ਸਮਾਗਮਾਂ ਵਿਚ ਸ਼ਮੂਲੀਅਤ ਲਈ ਗੁਰੂ ਮਹਾਰਾਜ ਦਾ ਸ਼ੁਕਰੀਆ ਅਦਾ ਕੀਤਾ।