ਸਰੀ ( ਦੇ ਪ੍ਰ ਬਿ) – ਹਾਸਿਆਂ ਦੇ ਬਾਦਸ਼ਾਹ, ਪੰਜਾਬੀ ਦੇ ਮਹਾਨ ਕਲਾਕਾਰ ਡਾ ਜਸਵਿੰਦਰ ਭੱਲਾ ਜੋ ਬੀਤੇ ਦਿਨੀਂ ਸਦੀਵੀ ਵਿਛੋੜਾ ਦੇ ਗਏ, ਦੀ ਯਾਦ ਵਿਚ ਇਕ ਸ਼ਰਧਾਂਜਲੀ ਸਮਾਗਮ ਬੀਤੀ ਸ਼ਾਮ ਨੂੰ ਸਰੀ ਦੇ ਪੰਜਾਬ ਬੈਕੁਇਟ ਹਾਲ ਵਿਚ ਕਰਵਾਇਆ ਗਿਆ। ਉਘੇ ਰੇਡੀਓ, ਟੀਵੀ ਹੋਸਟ ਤੇ ਗੀਤਕਾਰ ਦਵਿੰਦਰ ਬੈਨੀਪਾਲ ਤੇ ਉਘੇ ਗਾਇਕ ਸੁਖਵਿੰਦਰ ਸੁੱਖੀ ਦੇ ਸੱਦੇ ਉਪਰ ਇਸ ਸ਼ਰਧਾਂਜਲੀ ਸਮਾਗਮ ਮੌਕੇ ਵੱਡੀ ਗਿਣਤੀ ਵਿਚ ਜੁੜੇ ਪੰਜਾਬੀ ਪਿਆਰਿਆਂ ਤੇ ਜਸਵਿੰਦਰ ਭੱਲਾ ਦੀ ਕਲਾ ਨੂੰ ਪਿਆਰ ਕਰਨ ਵਾਲੇ ਲੋਕਾਂ ਨੇ ਉਹਨਾਂ ਨਾਲ ਜੁੜੀਆਂ ਆਪਣੀਆਂ ਯਾਦਾਂ, ਪੰਜਾਬੀ ਕਲਾ ਜਗਤ ਨੂੰ ਦੇਣ ਦਾ ਜ਼ਿਕਰ ਕਰਦਿਆਂ ਉਹਨਾਂ ਦੇ ਵਿਛੋੜੇ ਨੂੰ ਇਕ ਨਾ ਪੂਰਿਆ ਜਾ ਸਕਣ ਵਾਲਾ ਘਾਟਾ ਦੱਸਿਆ। ਇਸ ਮੌਕੇ ਸਵਿਫਟ ਰੇਡੀਓ ਦੇ ਪ੍ਰੈਜੀਡੈਂਟ ਕੁਲਵੰਤ ਸਿੰਘ ਢੇਸੀ, ਸੀਈਓ ਦਵਿੰਦਰ ਬੈਨੀਪਾਲ, ਸਾਬਕਾ ਮੰਤਰੀ ਜਿੰਨੀ ਸਿਮਸ, ਸਿੱਖ ਵਿਦਵਾਨ ਡਾ ਪੂਰਨ ਸਿੰਘ, ਡਾ ਸੁਖਦੇਵ ਸਿੰਘ ਸਿੱਧੂ, ਸ ਸੁਰਜੀਤ ਸਿੰਘ ਮਾਧੋਪੁਰੀ, ਡਾ ਗੁਲਜ਼ਾਰ ਸਿੰਘ ਬਿਲਿੰਗ, ਉਘੇ ਗਾਇਕ ਸਰਬਜੀਤ ਚੀਮਾ, ਗਾਇਕ ਭੁਪਿੰਦਰ ਗਿੱਲ, ਗੀਤਕਾਰ ਕੁਲਵੀਰ ਡਾਨਸੀਵਾਲੀਆ, ਅਵਤਾਰ ਸਿੰਘ ਰਾਜਾ ਗਿੱਲ, ਡਾ ਜਸਵਿੰਦਰ ਦਿਲਾਵਰੀ, ਉਘੇ ਲੇਖਕ ਮੋਹਣ ਗਿੱਲ, ਸ਼ੰਮੀ ਝੱਜ, ਰਮਨੀਕ ਸੰਧੂ ਤੇ ਹੋਰ ਕਈ ਬੁਲਾਰਿਆਂ ਨੇ ਸਵਰਗੀ ਜਸਵਿੰਦਰ ਭੱਲਾ ਨਾਲ ਜੁੜੀਆਂ ਆਪਣੀਆਂ ਯਾਦਾਂ ਸਾਂਝੀਆਂ ਕਰਦਿਆਂ ਉਹਨਾਂ ਨੂੰ ਸ਼ਰਧਾ ਸੁਮਨ ਭੇਟ ਕੀਤੇ। ਸਮਾਗਮ ਦੇ ਅਖੀਰ ਵਿਚ ਗਾਇਕ ਸੁਖਵਿੰਦਰ ਸਿੰਘ ਸੁੱਖੀ ਨੇ ਜਸਵਿੰਦਰ ਭੱਲਾ ਨਾਲ ਆਪਣੀਆਂ ਨਿੱਜੀ ਯਾਦਾਂ, ਉਹਨਾਂ ਦੀ ਜਿੰਦਗੀ ਵਿਚ ਦੇਣ, ਇਕ ਆਮ ਕਲਾਕਾਰ ਤੋਂ ਖਾਸ ਬਣਨ ਦਾ ਮਾਣਮੱਤਾ ਸਫਰ ਅਤੇ ਕਲਾ ਜਗਤ ਨੂੰ ਪਏ ਵੱਡੇ ਘਾਟੇ ਬਾਰੇ ਭਾਵੁਕ ਵਿਚਾਰ ਸਾਂਝੇ ਕਰਦਿਆਂ ਸ਼ਰਧਾਂਜਲੀ ਸਮਾਗਮ ਵਿਚ ਸ਼ਾਮਿਲ ਹੋਣ ਵਾਲੇ ਸੱਜਣਾਂ ਤੇ ਪੰਜਾਬੀ ਪਿਆਰਿਆਂ ਦਾ ਵਿਸ਼ੇਸ਼ ਧੰਨਵਾਦ ਕੀਤਾ। ਮੰਚ ਸੰਚਾਲਕ ਦੀ ਜਿੰਮੇਵਾਰੀ ਰੇਡੀਓ ਹੋਸਟ ਲਵੀ ਪੰਨੂੰ ਨੇ ਬਹੁਤ ਹੀ ਭਾਵਪੂਰਤ ਸ਼ਬਦਾਂ ਨਾਲ ਨਿਭਾਈ। ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਪ੍ਰਿਤਪਾਲ ਸਿੰਘ ਗਿੱਲ, ਉਘੇ ਸਮਾਜਿਕ ਕਾਰਕੁੰਨ ਹਰਮੀਤ ਸਿੰਘ ਖੁੱਡੀਆਂ, ਬਖਸ਼ੀਸ਼ ਸਿੰਘ ਜ਼ੀਰਾ, ਸਾਂਝਾ ਟੀਵੀ ਤੋਂ ਬਿੱਲਾ ਸੰਧੂ, ਲੋਕ ਵਿਰਸਾ ਕਲਚਰਲ ਐਸੋਸੀਏਸ਼ਨ ਦੇ ਪ੍ਰਧਾਨ ਸ਼ਾਂਤੀ ਸਰੂਪ, ਜਨਰਲ ਸਕੱਤਰ ਗੁਰਮੇਲ ਸਿੰਘ ਧਾਮੀ, ਉਘੇ ਰੀਐਲਟਰ ਅੰਗਰੇਜ ਬਰਾੜ, ਸੁਖਵਿੰਦਰ ਸਿੰਘ ਚੋਹਲਾ ਸੰਪਾਦਕ ਦੇਸ ਪ੍ਰਦੇਸ ਟਾਈਮਜ਼, ਮਹੇਸ਼ਇੰਦਰ ਸਿੰਘ ਮਾਂਗਟ ਪੱਤਰਕਾਰ, ਜਰਨੈਲ ਸਿੰਘ ਖੰਡੋਲੀ ਜੀਕੇਐਮ ਮੀਡੀਆ, ਨਰਿੰਜਨ ਸਿੰਘ ਲੇਹਿਲ ਸਿੱਧੀ ਗੱਲ, ਫਿਲਮੀ ਪ੍ਰੋਮੋਟਰ ਦਵਿੰਦਰ ਲਿੱਟ, ਲੱਕੀ ਸੰਧੂ, ਜੋਤੀ ਸਹੋਤਾ, ਇੰਸੋਰੈਂਸ ਸਲਾਹਕਾਰ ਗੁਰਪ੍ਰੀਤ ਸਿੰਘ ਗਿੱਲ, ਨਵਰੂਪ ਸਿੰਘ, ਰਿੱਕੀ ਬਾਜਵਾ, ਅੰਮ੍ਰਿਤ ਮਾਨ, ਇੰਦਰਜੀਤ ਲੱਧੜ, ਜਸਪਾਲ ਸਿੰਘ ਚੀਮਾ, ਤੇਜਨੂਰ ਸਿੰਘ ਚੀਮਾ ਤੇ ਹੋਰ ਕਈ ਅਹਿਮ ਸ਼ਖਸੀਅਤਾਂ ਸ਼ਾਮਿਲ ਸਨ।
ਤਸਵੀਰਾਂ-ਮਹੇਸ਼ਇੰਦਰ ਸਿੰਘ ਮਾਂਗਟ।


























