ਪ੍ਰਸਿਧ ਲੋਕ ਗਾਇਕ ਸੁਖਵਿੰਦਰ ਸੁੱਖੀ, ਗੁਰਵਿੰਦਰ ਬਰਾੜ ਸਮੇਤ ਕਈ ਗਾਇਕ ਕਲਾਕਾਰ ਹੋਣਗੇ ਮੁੱਖ ਆਕਰਸ਼ਨ-
ਐਬਸਫੋਰਡ ( ਦੇ ਪ੍ਰ ਬਿ)- ਲੋਕ ਵਿਰਸਾ ਕਲਚਰਲ ਐਸੋਸੀਏਸ਼ਨ ਵਲੋਂ 29ਵਾਂ ਲੋਕ ਵਿਰਸਾ ਸਭਿਆਚਾਰਕ ਮੇਲਾ ਇਸ ਵਾਰ 14 ਸਤੰਬਰ ਦਿਨ ਐਤਵਾਰ ਨੂੰ ਦੁਪਹਿਰ 1 ਵਜੇ ਤੋਂ ਸ਼ਾਮ 7 ਵਜੇ ਤੱਕ ਰੋਟਰੀ ਸਟੇਡੀਅਮ ਐਬਸਫੋਰਡ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਸ਼ਾਂਤੀ ਸਰੂਪ ਅਤੇ ਚੇਅਰਮੈਨ ਗੁਰਮੇਲ ਸਿੰਘ ਧਾਮੀ ਨੇ ਦੇਸ ਪ੍ਰਦੇਸ ਟਾਈਮਜ਼ ਨਾਲ ਇਕ ਮੁਲਾਕਾਤ ਦੌਰਾਨ ਦੱਸਿਆ ਕਿ ਮੇਲੇ ਦੀਆਂ ਤਿਆਰੀਆਂ ਪੂਰੇ ਜ਼ੋਰ ਸ਼ੋਰ ਨਾਲ ਚੱਲ ਰਹੀਆਂ ਹਨ। ਇਸ ਵਾਰ ਮੇਲੇ ਵਿਚ ਉਘੇ ਲੋਕ ਗਾਇਕ ਸੁਖਵਿੰਦਰ ਸੁੱਖੀ ਤੇ ਗੁਰਵਿੰਦਰ ਬਰਾੜ ਤੋਂ ਇਲਾਵਾ ਰਾਜ ਗੁਲਜ਼ਾਰ, ਸਲੀਮ ਅਲਬੇਲਾ, ਸ਼ਬਤ ਰਜ਼ਾ, ਸ਼ਿਵਰਾਜ ਸਿੰਘ ਮੁੰਡੀ ਤੇ ਦੋਗਾਣਾ ਜੋੜੀ ਵਰਿੰਦਰ ਵਿੱਕੀ-ਨਵਰੀਤ ਕੌਰ ਤੋਂ ਇਲਾਵਾ ਸਥਾਨਕ ਕਲਾਕਾਰ ਆਪਣੇ ਫਨ ਦਾ ਮੁਜ਼ਾਹਰਾ ਕਰਨਗੇ। ਢਾਡੀ, ਕਵੀਸ਼ਰ ਅਤੇ ਕੋਰਿਓਗ੍ਰਾਫੀ ਤੋਂ ਇਲਾਵਾ ਭੰਗੜਾ, ਗਿੱਧਾ ਤੇ ਹੋਰ ਸਭਿਆਚਾਰਕ ਵੰਨਗੀਆਂ ਵੀ ਪੇਸ਼ ਹੋਣਗੀਆਂ। ਖਾਣ-ਪੀਣ ਦੇ ਸਟਾਲਾਂ ਤੋਂ ਇਲਾਵਾ ਬੱਚਿਆਂ ਲਈ ਰਾਈਡਸ ਦਾ ਵੀ ਪ੍ਰਬੰਧ ਹੋਵੇਗਾ।
ਉਹਨਾਂ ਹੋਰ ਦੱਸਿਆ ਕਿ ਮੇਲੇ ਦੌਰਾਨ ਗਦਰੀ ਬਾਬਿਆਂ ਤੇ ਦੇਸ਼ ਭਗਤਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕਰਨ ਤੋਂ ਇਲਾਵਾ ਪੜਾਈ ਤੇ ਖੇਡਾਂ ਵਿਚ ਵਿਸ਼ੇਸ਼ ਪ੍ਰਾਪਤੀਆਂ ਕਰਨ ਵਾਲੇ ਬੱਚਿਆਂ ਅਤੇ ਸਮਾਜ ਸੇਵਾ ਵਿਚ ਯੋਗਦਾਨ ਪਾਉਣ ਵਾਲੀਆਂ ਸ਼ਖਸੀਅਤਾਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ। ਵਧੇਰੇ ਜਾਣਕਾਰੀ ਲਈ ਫੋਨ ਨੰਬਰ 604-217-0755, 778-861-7741 ਤੇ ਸੰਪਰਕ ਕੀਤਾ ਜਾ ਸਕਦਾ ਹੈ।
ਮੇਲਾ ਕਮੇਟੀ ਵਿਚ ਪ੍ਰਧਾਨ ਸ਼ਾਂਤੀ ਸਰੂਪ, ਚੇਅਰਮੈਨ ਗੁਰਮੇਲ ਸਿੰਘ ਧਾਮੀ, ਵਾਈਸ ਪ੍ਰੈਜੀਡੈਂਟ ਗੁਰਪ੍ਰੇਮ ਸਿੰਘ, ਸੈਕਟਰੀ ਨਵ ਖੋਸਾ, ਮੀਡੀਆ ਡਾਇਰੈਕਟਰ ਡਾ ਜਤਿੰਦਰਪਾਲ ਸਿੰਘ ਮੁੰਡੀ ,ਹਰਮਨ ਸੰਧੂ, ਗੁਰਦੇਵ ਸਿੰਘ ਬੁੱਟਰ , ਬੇਅੰਤ ਸਿੰਘ ਬਰਾੜ ਖਜ਼ਾਨਚੀ, ਹਰਮੇਲ ਸਿੰਘ ਬੁਗਰਾ, ਹਰਬੰਸ ਧੰਜਲ, ਮਨਦੀਪ ਧਾਲੀਵਾਲ, ਦਰਸ਼ਨ ਸਿੰਘ ਧਾਲੀਵਾਲ, ਪਤਵਿੰਦਰ ਸਿੰਘ ਬੈਂਸ, ਕੁਲਦੀਪ ਢੋਟ ਤੇ ਗੁਰਮੁੱਖ ਸਿੰਘ ਬਡਿਆਲ ਸਮੇਤ ਹੋਰ ਵਲੰਟੀਅਰ ਸ਼ਾਮਿਲ ਹਨ।
