Mar 7, 2026

ਕਿਹਾ ‘ਬ੍ਰਾਹਮਣ’ ਭਾਰਤੀ ਜਨਤਾ ਦੀ ਕੀਮਤ ’ਤੇ ਮੁਨਾਫਾਖੋਰੀ ਕਰ ਰਿਹੈ-

ਵਾਸ਼ਿੰਗਟਨ ਡੀਸੀ-ਭਾਰਤ ਖਿਲਾਫ ਭਾਰੀ ਟੈਰਿਫ ਲਗਾਉਣ ਉਪਰੰਤ ਭਾਰਤ ਦੀ ਰੂਸ ਤੇ ਚੀਨ ਨਾਲ ਨੇੜਤਾ ਉਪਰ ਰੋਸ ਪ੍ਰਗਟ ਕਰਦਿਆਂ ਅਮਰੀਕੀ ਰਾਸ਼ਟਰਪਤੀ ਦੇ ਵਪਾਰਕ ਸਲਾਹਕਾਰ ਨੇ ਅਨੋਖੀ ਟਿਪਣੀ ਕਰਦਿਆਂ ਕਿਹਾ ਹੈ ਕਿ ਭਾਰਤ ਦਾ ਬ੍ਰਾਹਮਣ ਵਪਾਰੀ ਜਨਤਾ ਦੀ ਕੀਮਤ ਤੇ ਮੁਨਾਫਾਖੋਰੀ ਕਰ ਰਿਹਾ ਹੈ। ਉਹਨਾਂ ਰੂਸ ਤੋਂ ਤੇਲ ਦੀ ਖਰੀਦ ਨੂੰ ਲੈ ਕੇ ਭਾਰਤ ’ਤੇ ਇੱਕ ਵਾਰ ਫਿਰ ਨਿਸ਼ਾਨੇ ਸੇਧਦਿਆਂ  ਭਾਰਤੀ ‘ਬ੍ਰਾਹਮਣ’ ਵਲੋਂ ਭਾਰਤੀ ਜਨਤਾ ਦੀ ਕੀਮਤ ’ਤੇ ਮੁਨਾਫਾਖੋਰੀ ਨੂੰ ‘ਰੋਕਣ’ ਦੀ ਲੋੜ ਤੇ ਜ਼ੋਰ ਦਿੱਤਾ ਹੈ। ਇਹ ਪਹਿਲੀ ਵਾਰ ਕਿ ਕਿਸੇ ਅਮਰੀਕੀ ਅਧਿਕਾਰੀ ਨੇ ਭਾਰਤ ਖਿਲਾਫ ਜਾਤੀਵਾਦੀ ਟਿਪਣੀ ਕੀਤੀ ਹੈ।

ਨਵਾਰੋ ਨੇ ਫੌਕਸ ਨਿਊਜ਼ ਸੰਡੇ ਨਾਲ ਇੱਕ ਇੰਟਰਵਿਊ ’ਚ ਕਿਹਾ ਕਿ ਪ੍ਰਧਾਨ ਮੰਤਰੀ  ਮੋਦੀ ਇੱਕ ਮਹਾਨ ਨੇਤਾ ਹਨ।’ ਉਨ੍ਹਾਂ ਕਿਹਾ ਕਿ ਮੋਦੀ ਦੁਨੀਆ ਦੇ ਸਭ ਤੋਂ ਵੱਡੇ ਜਮਹੂਰੀ ਦੇਸ਼ ਦੇ ਨੇਤਾ ਹਨ ਅਤੇ ਉਨ੍ਹਾਂ ਨੂੰ ‘ਸਮਝ ਨਹੀਂ ਆਉਂਦੀ ਕਿ ਭਾਰਤੀ ਨੇਤਾ ਕਿਸ ਤਰ੍ਹਾਂ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਸਹਿਯੋਗ ਕਰ ਰਹੇ ਹਨ।