ਟਰੱਸਟੀ ਬੋਰਡ ਦੇ ਪ੍ਰਧਾਨ ਨੇ ਕਮੇਟੀ ਨੂੰ ਪੱਤਰ ਲਿਖਿਆ-
ਕੈਲਗਰੀ ( ਦਲਵੀਰ ਜੱਲੋਵਾਲੀਆ )-ਦਸਮੇਸ਼ ਕਲਚਰ ਸੈਂਟਰ ਦੇ ਬੋਰਡ ਆਫ ਟਰੱਸਟੀਜ਼ ( Board of Trustees) ਵੱਲੋਂ ਮੌਜੂਦਾ ਕਮੇਟੀ (ਟਰਮ 2022–2025) ਨੂੰ ਇੱਕ ਪੱਤਰ ਰਾਹੀਂ ਅਪੀਲ ਕੀਤੀ ਗਈ ਹੈ ਕਿ ਪਿਛਲੇ 10 ਸਾਲਾਂ ਦਾ ਫਾਇਨੈਂਸ਼ਲ ਫੋਰੈਂਸਿਕ ਆਡਿਟ ਕਰਵਾਇਆ ਜਾਵੇ। ਟਰੱਸਟੀ ਬੋਰਡ ਦੇ ਪ੍ਰਧਾਨ ਗੁਰਜੀਤ ਸਿੰਘ ਸਿੱਧੂ ਨੇ ਆਪਣੇ ਪੱਤਰ ਵਿੱਚ ਲਿਖਿਆ ਕਿ ਇਹ ਕਦਮ ਪਾਰਦਰਸ਼ਤਾ, ਜ਼ਿੰਮੇਵਾਰੀ ਅਤੇ ਵਿੱਤੀ ਇਮਾਨਦਾਰੀ ਨੂੰ ਮਜ਼ਬੂਤ ਕਰਨ ਲਈ ਲਾਜ਼ਮੀ ਹੈ।
ਉਨ੍ਹਾਂ ਨੇ ਕਿਹਾ ਕਿ ਆਡਿਟ ਰਾਹੀਂ:
• ਫੰਡਾਂ ਦੇ ਪ੍ਰਬੰਧ ਬਾਰੇ ਪੂਰੀ ਪਾਰਦਰਸ਼ੀਤਾ ਮਿਲੇਗੀ,
• ਜੇ ਕੋਈ ਗ਼ਲਤੀਆਂ ਜਾਂ ਗਲਤਫ਼ਹਿਮੀਆਂ ਹਨ ਤਾਂ ਉਹ ਸਾਹਮਣੇ ਆਉਣਗੀਆਂ,
• ਦਾਨੀਆਂ, ਹਿੱਸੇਦਾਰਾਂ ਅਤੇ ਸੰਗਤ ਦਾ ਭਰੋਸਾ ਹੋਰ ਮਜ਼ਬੂਤ ਹੋਵੇਗਾ,
• ਭਵਿੱਖ ਦੀਆਂ ਵਿੱਤੀ ਯੋਜਨਾਵਾਂ ਲਈ ਰਾਹਨੁਮਾਈ ਮਿਲੇਗੀ।
ਪੱਤਰ ਵਿੱਚ ਇਹ ਵੀ ਸਿਫ਼ਾਰਸ਼ ਕੀਤੀ ਗਈ ਕਿ ਇੱਕ ਸੁਤੰਤਰ ਅਤੇ ਨਾਮਵਰ ਫੋਰੈਂਜ਼ਿਕ ਅਕਾਉਂਟਿੰਗ ਫ਼ਰਮ ਦੀ ਸੇਵਾ ਲਈ ਜਾਵੇ ਤਾਂ ਜੋ ਨਿਰਪੱਖਤਾ ਅਤੇ ਭਰੋਸੇਯੋਗਤਾ ਬਣੀ ਰਹੇ।
ਬੋਰਡ ਨੇ ਕਮੇਟੀ ਨੂੰ ਇਸ ਸਬੰਧੀ ਆਪਣਾ ਜਵਾਬ 5 ਸਤੰਬਰ 2025 ਤੱਕ ਦੇਣ ਦਾ ਸਮਾਂ ਦਿੱਤਾ ਹੈ।
