Mar 7, 2026

ਸੁੱਖੀ ਬਾਠ ਵਲੋਂ ਸਨਮਾਨ ਅਤੇ ਪੰਜਾਬ ਦੇ ਮੌਜੂਦਾ ਹਾਲਾਤਾਂ ‘ਤੇ ਚਰਚਾ

ਸਰੀ (ਜੋਗਿੰਦਰ ਸਿੰਘ)-ਪੰਜਾਬੀ ਜਾਗਰਣ ਦੇ ਮੁੱਖ ਸੰਪਾਦਕ ਡਾ. ਵਰਿੰਦਰ ਵਾਲੀਆ ਦਾ ਕੈਨੇਡਾ ਦੌਰੇ ਦੌਰਾਨ  ਸਰੀ ਪੁੱਜਣ ਤੇ ਨਿੱਘਾ ਸਵਾਗਤ ਕੀਤਾ ਗਿਆ | ਇਸ ਮੌਕੇ ਉਨ੍ਹਾਂ ਪੰਜਾਬ ਭਵਨ ਕੈਨੇਡਾ ਦੇ ਸੰਸਥਾਪਕ ਅਤੇ ਪ੍ਰਸਿੱਧ ਬਿਜਨਸਮੈਨ ਸੁੱਖੀ ਬਾਠ ਨਾਲ ਪੰਜਾਬ ਦੇ ਮੌਜੂਦਾ ਹਾਲਾਤਾਂ ‘ਤੇ ਚਰਚਾ ਵੀ ਕੀਤੀ ਅਤੇ ਸੁੱਖੀ ਬਾਠ ਮੋਟਰਜ਼ ਦਾ ਦੌਰਾ ਵੀ ਕੀਤਾ | ਇਸ ਮੌਕੇ ਡਾ. ਵਾਲੀਆ ਦੀ ਪਤਨੀ ਅਮਰਜੀਤ ਕੌਰ ਤੇ ਜੀ. ਐਸ. ਛੀਨਾ, ਈਸ਼ਵਰ ਸਿੰਘ  ਛੀਨਾ ਅਤੇ ਗੁਰਮੇਲ ਸਿੰਘ ਰਾਏ ਵੀ ਉਨ੍ਹਾਂ ਦੇ ਨਾਲ ਸਨ | ਡਾ. ਵਾਲੀਆ ਨੇ ਇਸ ਸਮੇਂ ਜਿਥੇ ਪੰਜਾਬੀ ਭਾਈਚਾਰੇ ਵਲੋਂ ਕੈਨੇਡਾ ਦੀ ਧਰਤੀ ‘ਤੇ ਸਖ਼ਤ ਮਿਹਨਤ ਕਰਕੇ ਕੀਤੀ ਸਥਾਪਤੀ ‘ਤੇ ਖੁਸ਼ੀ ਜ਼ਾਹਿਰ ਕੀਤੀ, ਉਥੇ ਪੰਜਾਬ ਭਵਨ ਕੈਨੇਡਾ ਵਲੋਂ ਸੁੱਖੀ ਬਾਠ ਦੀ ਅਗਵਾਈ ‘ਚ ਪੂਰੀ ਦੁਨੀਆਂ ‘ਚ ਪੰਜਾਬੀ ਮਾਂ ਬੋਲੀ ਲਈ ਨਿਭਾਈਆ ਜਾ ਰਹੀਆਂ ਸੇਵਾਵਾਂ ਨੂੰ ਵੀ ਇਕ ਮੀਲ ਪੱਥਰ ਆਖਿਆ | ਇਸ ਮੌਕੇ ਹੜਾਂ ਦੀ ਮਾਰ ਕਾਰਨ ਪੰਜਾਬ ਵਿਚ ਬਣੇ ਹਾਲਾਤਾਂ ਉਪਰ ਵੀ ਗੰਭੀਰਤਾ ਪ੍ਰਗਟਾਈ ਗਈ | ਇਸ ਮੌਕੇ ਬਾਠ ਨੇ ਦੱਸਿਆ ਕਿ ਪੰਜਾਬ ਵਿਚ ਹੜਾਂ ਕਾਰਨ ਸਭ ਤੋਂ ਵੱਧ ਪ੍ਰਭਾਵਿਤ ਜਿਲਿਆਂ ਫਾਜਿਲਕਾ ਅਤੇ ਫਿਰੋਜ਼ਪੁਰ ਵਿਖੇ ਪੰਜਾਬ ਭਵਨ ਵਲੋਂ ਕਾਲ ਸੈਂਟਰ ਸਥਾਪਤ ਕੀਤੇ ਗਏ ਹਨ, ਤਾਂ ਕਿ ਲੋੜਵੰਦ ਲੋਕਾਂ ਦੀ ਪਹਿਚਾਣ ਕਰਕੇ ਉਨ੍ਹਾਂ ਦੀ ਵਿਦੇਸ਼ ਬੈਠੇ ਭਾਈਚਾਰੇ ਵਲੋਂ ਮੱਦਦ ਕੀਤੀ ਜਾ ਸਕੇ | ਉਨ੍ਹਾਂ ਇਸ ਮੌਕੇ ਦੱਸਿਆ ਕਿ ਕੈਨੇਡਾ ਵਾਸੀ ਪੰਜਾਬ ਭਵਨ ਫੋਨ ਕਰਕੇ ਲੋੜਵੰਦ ਪਰਿਵਾਰਾਂ ਦੀ ਪਹਿਚਾਣ ‘ਤੇ ਫੋਨ ਨੰਬਰ ਲੈ ਸਕਦੇ ਹਨ, ਜਿਨ੍ਹਾਂ ਨਾਲ ਸੰਪਰਕ ਕਰਕੇ ਉਹ ਸਬੰਧਤ ਪਰਿਵਾਰ ਨੂੰ ਸਿੱਧੀ ਮੱਦਦ ਭੇਜ ਸਕਦੇ ਹਨ |