Mar 7, 2026

ਮੁੱਖ ਅਦਾਕਾਰ ਸੁਰਿੰਦਰ ਸ਼ਰਮਾ ਖ਼ੁਦ ਹੋਣਗੇ ਹਾਜ਼ਰ-

ਬਰੈਂਪਟਨ: (ਕੁਲਵਿੰਦਰ ਖਹਿਰਾ) ‘ਪੰਜਾਬੀ ਆਰਟਸ, ਥੀਏਟਰ ਐਂਡ ਹੈਰੀਟੇਜ (ਪਾਥ)’ ਸੰਸਥਾ ਵੱਲੋਂ ਪੰਜਾਬੀ ਦੀ ਇੱਕ ਅਜਿਹੀ ਫ਼ਿਲਮ ਮੁਫ਼ਤ ਵਿਖਾਈ ਜਾ ਰਹੀ ਜੋ ਜੱਟ ਅਤੇ ਸੀਰੀ ਦੀ ਸਮਾਜਕ ਅਤੇ ਆਰਥਿਕ ਸਾਂਝ ਦੀਆਂ ਗਹਿਰੀਆਂ ਤਹਿਆਂ ਨੂੰ ਰੂਪਮਾਨ ਕਰਕੇ ਇਨ੍ਹਾਂ ਦੇ ਦੁੱਖਾਂ-ਸੁੱਖਾਂ ਇੱਕ ਰੂਪ ਵਿੱਚ ਪੇਸ਼ ਕਰਦੀ ਹੈ। ‘ਨਾਬਰ’ ਅਤੇ ‘ਚੰਮ’ ਵਰਗੀਆਂ ਵਿਲੱਖਣ ਫ਼ਿਲਮਾਂ ਦੀ ਨਿਰਦੇਸ਼ਨਾ ਤੋਂ ਬਾਅਦ ਰਾਜੀਵ ਕੁਮਾਰ (ਡਾ.) ਵੱਲੋਂ ਨਿਰਦੇਸ਼ਤ ਕੀਤੀ ਗਈ ਇਸ ਫ਼ਿਲਮ ਦੀ ਸਾਰਥਿਕਤਾ ਅੱਜ ਦੇ ਹੜ੍ਹਾਂ `ਚ ਡੁੱਬੇ ਹੋਏ ਪੰਜਾਬ ਦੇ ਹਾਲਾਤ ਦੇ ਸਨਮੁਖ ਹੋਰ ਵੀ ਮਹੱਤਵਪੂਰਨ ਹੋ ਜਾਂਦੀ ਹੈ। ‘ਲੋਕ ਕਲਾ ਮੰਚ ਮੰਡੀ ਮੁੱਲਾਂਪੁਰ’ ਨਾਲ਼ ਜੁੜੇ ਅਤੇ ਇਸ ਫ਼ਿਲਮ ਦੇ ਮੁੱਖ ਅਦਾਕਾਰ ਸੁਰਿੰਦਰ ਸ਼ਰਮਾ (ਡਾ.) ਇਸ ਸਮੇਂ ਦਰਸ਼ਕਾਂ ਦੇ ਸਨਮੁਖ ਹੋਣਗੇ।
ਇਹ ਸਮਾਗਮ 13 ਸਿਤੰਬਰ ਨੂੰ ਦੁਪਹਿਰ 12:00 ਵਜੇ ਅੰਬੈਸੀ ਗਰੈਂਡ ਕਨਵੈਂਸ਼ਨ ਸੈਂਟਰ ਐਂਡ ਬੈਂਕੁਇਟ ਹਾਲ ਦੇ 5 ਨੰਬਰ ਹਾਲ ਵਿੱਚ ਹੋਵੇਗਾ ਜਿਸਦੀ ਕੋਈ ਟਿਕਟ ਨਹੀਂ ਹੋਵੇਗੀ। ਇਸ ਸਮੇਂ ਚਾਹ-ਪਾਣੀ ਦਾ ਪ੍ਰਬੰਧ ਵੀ ਹੋਵੇਗਾ। ਇਹ ਬੈਂਕੁਇਟ ਹਾਲ 8800 ਗੋਰ ਰੋਡ `ਤੇ ਸਥਿਤ ਹੈ। ਵਧੇਰੇ ਜਾਣਕਾਰੀ ਲਈ ਤੁਸੀਂ (647) 407-1955 ਜਾਂ (416) 881-7202 `ਤੇ ਸੰਪਰਕ ਕੀਤਾ ਜਾ ਸਕਦਾ ਹੈ।