Mar 7, 2026

ਵੈਨਕੂਵਰ ( ਜੋਗਿੰਦਰ ਸਿੰਘ ਸੁੰਨੜ)- ਨਗਰ ਨਿਵਾਸੀ ਬੰਗਾ ਦੀਆਂ ਸੰਗਤਾਂ ਵਲੋਂ ਪਿਛਲੇ 26 ਸਾਲਾਂ ਤੋਂ ਬਾਬਾ ਗੋਲਾ ਦੀ ਯਾਦ ਵਿਚ ਸੇਵਾ ਕਰਵਾਈ ਜਾਂਦੀ ਹੈ। ਜਿਸ ਮੌਕੇ ਸੰਗਤਾਂ ਹੁੰਮ ਹੁਮਾਕੇ ਪੁੱਜਦੀਆਂ ਹਨ ਤੇ ਸੇਵਾ ਵਿਚ ਹਿੱਸਾ ਲੈਂਦੀਆਂ ਹਨ। ਗੁਰੂ ਘਰ ਦੇ ਅਣਥੱਕ ਸੇਵਾਦਾਰ ਪਰਮਜੀਤ ਸਿੰਘ ਘੋਲੀ ਮਾਨ, ਬੂਟਾ ਸਿੰਘ ਮਾਨ ਜੋ ਸਵਰਗਵਾਸ ਹੋ ਗਏ ਹਨ, ਹਰ ਸਾਲ ਨਿਸ਼ਕਾਮ ਸੇਵਾ ਕਰਿਆ ਕਰਦੇ ਸਨ ਤੇ ਖਾਲਸਾ ਦੀਵਾਨ ਸੁਸਾਇਟੀ ਨਾਲ ਬਹੁਤ ਦੇਰ ਤੋਂ ਜੁੜੇ ਹੋਏ ਸਨ। ਹੁਣ ਹਰੀ ਸਿੰਘ ਮਾਨ ਜੋ 7 ਦਿਨ ਗੁਰੂ ਘਰ ਦੇ ਲੰਗਰਾਂ ਵਿਚ ਸੇਵਾ ਨਿਭਾਉਂਦੇ ਹਨ। ਰੇਸ਼ਮ ਸਿੰਘ ਮਾਨ ਤੇ ਹੋਰ ਬਹੁਤ ਸਾਰੇ ਬੰਗਾ ਨਵਾਸੀਆਂ ਦੇ ਸਹਿਯੋਗ ਨਾਲ ਸੇਵਾ ਨਿਭਾਅ ਰਹੇ ਹਨ। ਇਸ ਵਾਰ 5 ਸਤੰਬਰ ਨੂੰ ਸ੍ਰੀ ਆਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ ਜਿਹਨਾਂ ਦੇ ਭੋਗ 7 ਸਤੰਬਰ ਐਤਵਾਰ ਨੂੰ ਪਾਏ ਗਏ। ਗਿਆਨੀ ਜੀ ਵਲੋਂ ਨਗਰ ਦੀ ਚੜਦੀ ਕਲਾ ਲਈ ਅਰਦਾਸ ਬੇਨਤੀ ਕੀਤੀ ਗਈ। ਕੀਰਤਨੀ ਜਥੇ ਨੇ ਗੁਰਬਾਣੀ ਦੇ ਸ਼ਬਦ ਗਾਇਨ ਕਰਦਿਆਂ  ਸੰਗਤਾਂ ਨੂੰ ਗੁਰੂ ਚਰਨਾ ਨਾਲ ਜੋੜਿਆ। ਗਿਆਨੀ ਬਿਕਰਮ ਸਿੰਘ ਨੇ ਕਥਾ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਸਮੂਹ ਸੰਗਤਾਂ ਨੇ ਤਿੰਨੇ ਦਿਨ ਗੁਰੂ ਘਰ ਵਿਖੇ ਲੰਗਰਾਂ ਦੀ ਸੇਵਾ ਕੀਤੀ। ਨਗਰ ਨਿਵਾਸੀਆਂ ਨੇ ਨਗਰ ਦੀਆਂ ਯਾਦਾਂ ਸਾਂਝੀਆਂ ਕੀਤੀਆਂ ਤੇ ਯਾਦਗਾਰੀ ਤਸਵੀਰਾਂ ਕਰਵਾਈਆਂ। ਪ੍ਰਬੰਧਕ ਕਮੇਟੀ ਵਲੋਂ ਨਗਰ ਨਿਵਾਸੀਆਂ ਦਾ ਧੰਨਵਾਦ ਕੀਤਾ।