Apr 23, 2026

ਬਿਓਮੌਂਟ (ਐਡਮਿੰਟਨ ) 8 ਸਤੰਬਰ (ਸਤੀਸ਼ ਸਚਦੇਵਾ, ਗੁਰਪ੍ਰੀਤ ਸਿੰਘ, ਦੀਪਤੀ ) -ਸੀਨੀਅਰ ਸਿਟੀਜਨ ਦਾ ਇੱਕ ਰੋਜ਼ਾ ਟੂਰ (Voyageur Park ) Devon ਵਿਖੇ 7 ਸਤੰਬਰ ਨੂੰ ਬਿਓਮੌਂਟ ਸਪੋਰਟ ਐਂਡ ਰਿਕਰੇਸ਼ਨ ਸੈਂਟਰ ਤੋਂ  ਸ਼੍ਰੀ ਕਸ਼ਮੀਰ ਗਿੱਲ, ਸ਼੍ਰੀ ਤਰਲੋਕ ਸਿੰਘ ਢਿੱਲੋਂ, ਸ਼੍ਰੀ ਮੇਜਰ ਸਿੰਘ ਕਲੇਰ, ਸ਼੍ਰੀ ਪਰਮਿੰਦਰ ਸਿੰਘ ਵਿਰਦੀ ਦੀ ਅਗਵਾਈ ਹੇਠ ਸਵੇਰੇ 10 ਵਜੇ ਮਿੰਨੀ ਬੱਸ ਰਾਹੀਂ ਰਵਾਨਾ ਹੋਇਆ।  10 .45 ਤੇ ਪਾਰਕ Devon ਵਿਖੇ ਪਹੁੰਚ ਗਿਆ। ਸੱਭ ਤੋ ਪਹਿਲਾਂ  ਗਰਮ ਗਰਮ ਬ੍ਹੇਕਫਾਸਟ ਦਿੱਤਾ ਗਿਆ ।

ਖਾਲੀ ਟੇਬਲ ਤੇ  ਸਤੀਸ਼ ਸਚਦੇਵਾ ਸਾਬਕਾ  ਮਾਸ ਮੀਡੀਆ ਐਜੂਕੇਸ਼ਨ ਤੇ ਇਨਫਰਮੇਸ਼ਨ ਅਫ਼ਸਰ (ਪੰਜਾਬ ਸਿਹਤ ਵਿਭਾਗ ) ਨੇ ਗਦਰੀ ਬਾਬਿਆਂ ਦੀਆਂ ਯਾਦਾਂ ਤਾਜ਼ੀਆਂ ਕਰਦਿਆਂ ਅਗਾਂਹਵਧੂ ਕਿਤਾਬਾਂ ਦੀ ਪ੍ਰਦਰਸ਼ਨੀ ਲਗਾਈ। ਉਨ੍ਹਾਂ ਬਚਪਨ ਯਾਦ ਕਰਦਿਆਂ ਹੱਥ ਵਿੱਚ ਫੱਟੀ (ਤਖ਼ਤੀ ) ਲੈ ਕੇ ਗੀਤ ਸੂਰਜਾ ਵੇ ਸੂਰਜਾ ਫੱਟੀ ਸੁੱਕਾ , ਇਲਮ ਦਾ ਚਾਨਣ ਹੋਰ ਖਿੰਡਾ,ਇਸ ਫੱਟੀ ਨੂੰ ਪਹਿਲੀ ਵਾਰੀ ਬਾਬੇ ਨਾਨਕ ਲਿਖਿਆ, ਇਸ ਫੱਟੀ ਤੇ ਕਲਗੀਧਰ ਨੇ ਲਹੂ ਦੇ ਹਰਫ਼ ਉਲੀਕੇ,ਇਸ ਫੱਟੀ ਨੂੰ ਗਦਰੀ ਬਾਬੇ ਵਿੱਚ ਪ੍ਰਦੇਸਾਂ ਲੈ ਗਏ ਅਤੇ ਕਾਮਨਾ ਕੀਤੀ ਕਾਸ਼ ਇਹ ਫੱਟੀ ਪਿੰਡਾਂ, ਸ਼ਹਿਰਾਂ ਵਿੱਚ ਹਰ ਬੱਚੇ ਹੱਥ ਜਾਵੇ ਦੇਸ਼ ਦਾ ਹਰ ਨਾਗਰਿਕ ਸਾਖਰ ਹੋਵੇ ।

ਸ਼੍ਰੀ ਕਾਬਲ ਸਿੰਘ ਸੇਖੋਂ,ਇੰਦਰਜੀਤ ਸਿੰਘ ਲੁਧਿਆਣਾ, ਸ਼੍ਰੀ ਚੁੰਨੀ ਲਾਲ ਅੰਮ੍ਰਿਤਸਰ ਜੀ ਨੇ ਆਪਣੇ ਵਿਚਾਰ ਪੇਸ਼ ਕੀਤੇ । ਦਰਿਆ ਦੇ ਕਿਨਾਰੇ ਕਿਨਾਰੇ ਸਾਰਿਆਂ ਨੇ ਟਹਿਲ ਕਦਮੀ ਕੀਤੀ । ਸਮਾਗਮ ਵਿੱਚ ਸ੍ਰੀ ਸੁਰਿੰਦਰ ਸਿੰਘ ਕੁਲਾਰ , ਸ਼੍ਰੀ ਜਗਪ੍ਹੀਤ ਸਿੰਘ ਵਿਰਕ, ਸ਼੍ਰੀ ਜੋਗਿੰਦਰ ਸਿੰਘ , ਮਲਕੀਤ ਸਿੰਘ, ਹਰੀਸ਼  ਅਨੰਦ ,ਰਾਣੀ ਅਨੰਦ, ਸ਼੍ਰੀ ਅਮਰਜੀਤ ਸਿੰਘ ਪਤਨੀ ਸਮੇਤ, ਸ੍ਰੀ ਗੁਰਮੁਖ ਸਿੰਘ ਮੁੰਡੀ, ਸ਼੍ਰੀ ਜਸਬੀਰ ਸਿੰਘ ਮੁੱਤੀ, ਸ੍ਰੀ ਤਰਲੋਕ ਸਿੰਘ ਢਿੱਲੋਂ ਸਾਬਕਾ ਕੈਨ ਮੈਨੇਜਰ ( ਸ਼ੂਗਰ ਫੈਡ ),ਪਤਨੀ ਸਮੇਤ , ਨਾਮ ਕੁਲਾਰ ,ਸ਼੍ਰੀ ਮਤੀ ਇੰਦਰਾ ਜੀ ,ਪਰਵੀਨ , ਅਮਰੀਕ ਸਿੰਘ , ਸ਼੍ਰੀ ਕਸ਼ਮੀਰ ਗਿੱਲ ਸ਼੍ਰੀਮਤੀ ਭੁਪਿੰਦਰ ਕੌਰ , ਸਾਥਣਾਂ ਸਮੇਤ ਹਾਜ਼ਰ ਸਨ । ਕੁੱਲ ਮਿਲਾ ਕੇ ਇਸ ਸਮਾਗਮ  ਵਿੱਚ ਜਿੱਥੇ ਸੀਨੀਅਰਜ ਨੇ ਘਰ ਦੀ ਚਾਰਦੀਵਾਰੀ ਤੋਂ ਬਾਹਰ ਨਿਕਲ ਕੇ ਸਾਥੀਆਂ ਨਾਲ ਗੁੱਭਗਭਾਟ ਕੱਢਿਆ, ਵਾਕਿਆ ਹੀ ਮਾਨਸਿਕ ਬੋਝ ,ਤਣਾਓ ਨੂੰ ਹੱਲ ਕਰਨ ਲਈ ਇਹ ਟੂਰ ਕਾਮਯਾਬ ਰਿਹਾ ।