ਐਡਮਿੰਟਨ ( ਗੁਰਪ੍ਰੀਤ ਸਿੰਘ, ਦੀਪਤੀ)-ਹਾਊਸ ਆਫ ਕਾਮਨਜ਼ ਦੇ ਬਜਟ ਸੈਸ਼ਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਵਲੋਂ ਲਿਬਰਲ ਕੌਕਸ ਦੀ ਇਕ ਮੀਟਿੰਗ ਐਡਮਿੰਟਨ ਵਿਚ ਰੱਖੀ ਗਈ ਹੈ। ਉਮੀਦ ਹੈ ਕਿ ਇਸ ਕੌਕਸ ਮੀਟਿੰਗ ਦੌਰਾਨ ਉਹ ਸਰਕਾਰ ਵਲੋਂ ਅਗਲੇ ਸਮੇਂ ਵਿਚ ਲਏ ਜਾ ਰਹੇ ਕਈ ਅਹਿਮ ਫੈਸਲਿਆਂ ਬਾਰੇ ਚਰਚਾ ਕਰਨਗੇ। ਪ੍ਰਧਾਨ ਮੰਤਰੀ ਦਾ ਕਹਿਣਾ ਹੈ ਕਿ ਉਹਨਾਂ ਦਾ ਸਰਕਾਰ ਇਮੀਗ੍ਰੇਸ਼ਨ ਨੀਤੀ ਬਾਰੇ ਕੁਝ ਅਹਿਮ ਫੈਸਲੇ ਲੈਣ ਜਾ ਰਹੀ ਹੈ। ਉਹਨਾਂ ਆਰਜੀ ਵਿਦੇਸ਼ੀ ਵਰਕ ਪਰਮਿਟ ਪ੍ਰੋਗਰਾਮ ਵਿਚ ਕੁਝ ਅਹਿਮ ਤਬਦੀਲੀਆਂ ਦਾ ਸੰਕੇਤ ਦਿੱਤਾ ਹੈ। ਜ਼ਿਕਰਯੋਗ ਹੈ ਕਿ ਵਿਰੋਧੀ ਧਿਰ ਕੰਸਰਵੇਟਿਵ ਪਾਰਟੀ ਦੇ ਆਗੂ ਪੀਅਰ ਪੋਲੀਵਰ ਵਲੋਂ ਇਸ ਪ੍ਰੋਗਰਾਮ ਨੂੰ ਬੰਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਤੇ ਕਿਹਾ ਜਾ ਰਿਹਾ ਹੈ ਇਹ ਪ੍ਰੋਗਰਾਮ ਕੈਨੇਡੀਅਨ ਲੋਕਾਂ ਦੇ ਰੋਜ਼ਗਾਰ ਖਾ ਰਿਹਾ ਹੈ।
ਕੈਪਸ਼ਨ- ਸਰੀ ਫਲੀਟਵੁੱਡ ਪੋਰਟ ਕੈਲਸ ਤੋ ਲਿਬਰਲ ਐਮ ਪੀ ਗੁਰਬਖਸ਼ ਸਿੰਘ ਸੈਣੀ ਤੇ ਉਹਨਾਂ ਦੀ ਧਰਮਪਤਨੀ ਐਡਮਿੰਟਨ ਵਿਖੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨਾਲ ਤਸਵੀਰ ਕਰਵਾਉਂਦੇ ਹੋਏ।
