ਸਰੀ- ਜਲੰਧਰ ਦੇ ਧਾਰਮਿਕ ਆਗੂ ਤੇ ਸੰਤ ਸਮਾਜ ਵੈਲਫੇਅਰ ਸੁਸਾਇਟੀ ਪੰਜਾਬ ਦੇ ਚੇਅਰਮੈਨ ਸਾਈਂ ਮਧੂ ਜੀ ਅੱਜਕੱਲ ਕੈਨੇਡਾ ਦੌਰੇ ਤੇ ਹਨ। ਬੀਤੇ ਦਿਨ ਉਹ ਉਘੇ ਕਬੱਡੀ ਪ੍ਰੋਮੋਟਰ ਬਲਵੀਰ ਬੈਂਸ ਦੇ ਸੱਦੇ ਤੇ ਸਰੀ ਪੁੱਜੇ ਜਿਥੇ ਉਹਨਾਂ ਦਾ ਐਮ ਐਲ ਏ ਲਿੰਡਾ ਹੈਪਨਰ ( ਸਾਬਕਾ ਮੇਅਰ) ਤੇ ਐਮ ਐਲ ਏ ਮਨਦੀਪ ਸਿੰਘ ਧਾਲੀਵਾਲ ਵਲੋਂ ਯਾਦਗਾਰੀ ਚਿੰਨ ਦੇਕੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਸਾਈਂ ਮਧੂ ਨੇ ਆਪਣੇ ਸਨਮਾਨ ਲਈ ਸਾਬਕਾ ਮੇਅਰ ਅਤੇ ਐਮ ਐਲ ਏ ਦਾ ਧੰਨਵਾਦ ਕਰਦਿਆਂ ਇਸ ਪ੍ਰੋਗਰਾਮ ਲਈ ਬਲਵੀਰ ਬੈਂਸ ਦਾ ਵੀ ਸ਼ੁਕਰੀਆ ਕੀਤਾ। ਸਾਈਂ ਮਧੂ ਜੋ ਕਿ ਧਾਰਮਿਕ ਕਾਰਜਾਂ ਦੇ ਨਾਲ ਸਮਾਜ ਸੇਵੀ ਕਾਰਜਾਂ ਵਿਚ ਵੀ ਮੋਹਰੀ ਭੂਮਿਕਾ ਨਿਭਾਉਂਦੇ ਹਨ ਨੇ ਪੰਜਾਬ ਵਿਚ ਆਏ ਹੜਾਂ ਤੇ ਹੜ ਪੀੜਤਾਂ ਨਾਲ ਹਮਦਰਦੀ ਜ਼ਾਹਰ ਕਰਦਿਆਂ ਲੋਕਾਂ ਨੂੁੰ ਖੁੱਲਕੇ ਦਾਨ ਦੇਣ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਉਹ ਵੀ ਕੈਨੇਡਾ ਦੌਰੇ ਤੋਂ ਵਾਪਿਸ ਜਾਕੇ ਹੜ ਪੀੜਤ ਇਲਾਕਿਆਂ ਵਿਚ ਜਾਣਗੇ ਤੇ ਹੜ ਪੀੜਤਾਂ ਦੀ ਤਨ ਮਨ ਧਨ ਨਾਲ ਸੇਵਾ ਕਰਨਗੇ।
