Apr 23, 2026
ਨਵੀਂ ਦਿੱਲੀ-ਨੇਪਾਲ ਵਿਚ ਰਾਜਸੀ ਉਥਲ ਪੁੱਥਲ ਦੌਰਾਨ ਭਾਵੇਂਕਿ ਫੌਜ ਨੇ ਅਮਨ ਕਨੂੰਨ ਦੀ ਵਿਵਸਥਾ ਆਪਣੇ ਹੱਥ ਵਿਚ ਲੈ ਲਈ ਹੈ ਪਰ ਇਸ ਦੌਰਾਨ ਹਿੰਸਾ ਵਿਚ ਮਰਨ ਵਾਲਿਆਂ ਦੀ ਗਿਣਤੀ 31 ਹੋ ਗਈ ਹੈ। ਖਬਰ ਹੈ ਕਿ ਕੈਦੀਆਂ ਵਲੋਂ ਜੇਲਾਂ ਤੋੜਕੇ ਭੱਜਣ ਦੀਆਂ ਕੋਸ਼ਿਸ਼ਾਂ ਦੌਰਾਨ ਫੌਜ ਵਲੋਂ ਗੋਲੀ ਚਲਾਉਣ ਨਾਲ 3 ਕੈਦੀ ਮਾਰੇ ਗਏ ਹਨ। ਜਦੋਂਕਿ ਹੁਣ ਤੱਕ 15000 ਕੈਦੀ ਫਰਾਰ ਹੋਣ ਵਿਚ ਸਫਲ ਹੋਏ ਹਨ। ਵੱਡੀ ਗਿਣਤੀ ਵਿਚ ਕੈਦੀ ਫਰਾਰ ਹੋਣ ਉਪਰੰਤ ਭਾਰਤ ਵਿਚ ਘੁਸਪੈਠ ਦੇ ਯਤਨ ਕਰ ਰਹੇ ਹਨ।  ਭਾਰਤ-ਨੇਪਾਲ ਸਰਹੱਦ ਦੀ ਰਾਖੀ ਕਰਨ ਵਾਲੇ ਸਸ਼ਤਰ ਸੀਮਾ ਬਲ  ਨੇ ਕੌਮਾਂਤਰੀ ਸਰਹੱਦ ’ਤੇ ਵੱਖ-ਵੱਖ ਥਾਵਾਂ ਤੋਂ ਇੱਕ ਬੰਗਲਾਦੇਸ਼ੀ ਨਾਗਰਿਕ ਸਣੇ ਲਗਪਗ 60 ਵਿਅਕਤੀਆ ਨੂੰ ਕਾਬੂ ਕੀਤਾ ਹੈ।  ਇਨ੍ਹਾਂ ਵਿੱਚੋਂ ਜ਼ਿਆਦਾਤਰ ਨੇਪਾਲੀ ਹਨ ਅਤੇ ਸ਼ੱਕ ਹੈ ਕਿ ਉਹ ਆਪਣੇ ਦੇਸ਼ ਵਿੱਚ ਅਸ਼ਾਂਤੀ ਦੌਰਾਨ ਜੇਲ੍ਹ ’ਚੋਂ ਫਰਾਰ ਹੋਏ ਹਨ ।ਅਧਿਕਾਰੀਆਂ ਨੇ  SSB ਦੇ ਜਵਾਨਾਂ ਨੇ ਉਕਤ ਲੋਕਾਂ ਨੂੰ  ਪਿਛਲੇ ਦੋ ਦਿਨਾਂ ਵਿੱਚ ਉੱਤਰ ਪ੍ਰਦੇਸ਼, ਬਿਹਾਰ ਅਤੇ ਪੱਛਮੀ ਬੰਗਾਲ ਦੇ ਸਰਹੱਦੀ ਸਥਾਨਾਂ ਤੋਂ ਫੜਿਆ ਹੈ।

ਉਨ੍ਹਾਂ ਨੇ ਕਿਹਾ ਕਿ ਫੜੇ ਗਏ ਵਿਅਕਤੀਆਂ ਨੂੰ ਸਬੰਧਤ ਸੂਬਿਆਂ ਦੀ ਪੁਲੀਸ  ਦੇ  ਹਵਾਲੇ ਕੀਤਾ ਗਿਆ ਹੈ ਅਤੇ ਉਨ੍ਹਾਂ ਤੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ।ਜੋ ਗ੍ਰਹਿ ਮੰਤਰਾਲੇ (ਐਮਐਚਏ) ਦੇ ਅਧੀਨ ਕੰਮ ਕਰਦਾ ਹੈ ਤੇ ਇਹ ਭਾਰਤ ਦੇ ਪੂਰਬੀ ਪਾਸੇ 1,751 ਕਿਲੋਮੀਟਰ ਲੰਬੀ ਬਿਨਾਂ ਵਾੜ ਵਾਲੀ ਭਾਰਤ-ਨੇਪਾਲ ਸਰਹੱਦ ਦੀ ਰਾਖੀ ਲਈ ਤਾਇਨਾਤ ਹੈ।
ਨੇਪਾਲ ਵਿੱਚ ਹੋਏ ਵਿਰੋਧ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਫੋਰਸ ਨੇ ਸਰਹੱਦੀ ਖੇਤਰਾਂ ਵਿੱਚ ਚੌਕਸੀ ਅਤੇ ਸਰਹੱਦ ’ਤੇ ਨਿਗਰਾਨੀ ਵਧਾ ਦਿੱਤੀ ਹੈ।