CM Bhagwant Mann addtessing Media person at Sri Guru Ram Dass Jee International Airport in Amritsar omSaturday photom vishal kumar
ਚੰਡੀਗੜ੍ਹ, 12 ਸਤੰਬਰ – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹਸਪਤਾਲ ਤੋਂ ਛੁੱਟੀ ਮਿਲਣ ਉਪਰੰਤ ਆਉੰਦਿਆਂ ਹੀ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਤੁਰੰਤ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਵਾਰ ਮੁਆਵਜ਼ੇ ਦਾ ਸਿਰਫ਼ ਐਲਾਨ ਹੀ ਨਹੀਂ, ਸਗੋਂ ਹਰ ਪੀੜਤ ਤੱਕ ਚੈੱਕ ਪਹੁੰਚਾਏ ਜਾਣਗੇ। ਉਨ੍ਹਾਂ ਨੇ ਇਹ ਵੀ ਭਰੋਸਾ ਦਿੱਤਾ ਕਿ ਸਾਰੇ ਚੈੱਕ ਦੀਵਾਲੀ ਤੱਕ ਵੰਡ ਦਿੱਤੇ ਜਾਣਗੇ।
ਹੋਰ ਵੇਰਵਾ-ਮਕਾਨਾਂ ਦਾ ਨੁਕਸਾਨ: ਹੜ੍ਹਾਂ ਵਿੱਚ ਨੁਕਸਾਨੇ ਗਏ ਮਕਾਨਾਂ ਲਈ 40,000 ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ।
ਪਸ਼ੂਆਂ ਦੀ ਮੌਤ: ਜਿਨ੍ਹਾਂ ਪਰਿਵਾਰਾਂ ਦੇ ਪਸ਼ੂਆਂ ਦੀ ਮੌਤ ਹੋਈ ਹੈ, ਉਨ੍ਹਾਂ ਨੂੰ 37,500 ਰੁਪਏ ਦਿੱਤੇ ਜਾਣਗੇ।
ਫਸਲਾਂ ਦਾ ਖ਼ਰਾਬਾ: ਫਸਲਾਂ ਦੇ ਨੁਕਸਾਨ ਲਈ ਪ੍ਰਤੀ ਏਕੜ 20,000 ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਗਿਆ ਹੈ।
ਮੁੱਖ ਮੰਤਰੀ ਨੇ ਇਹ ਵੀ ਦੱਸਿਆ ਕਿ 55 ਵਿੱਚੋਂ 42 ਮ੍ਰਿਤਕਾਂ ਦੇ ਪਰਿਵਾਰਾਂ ਨੂੰ ਪਹਿਲਾਂ ਹੀ 4-4 ਲੱਖ ਰੁਪਏ ਦੀ ਰਾਸ਼ੀ ਸੌਂਪ ਦਿੱਤੀ ਗਈ ਹੈ।
