Mar 7, 2026

ਦਲਿਤ ਮੁਟਿਆਰ ਤੇ ਹਮਲੇ ਤੇ ਮਾਰਕੁਟਾਈ ਦੇ 12 ਸਾਲ ਪੁਰਾਣੇ ਕੇਸ ਦਾ ਅਦਾਲਤ ਨੇ ਫੈਸਲਾ ਸੁਣਾਇਆ-

ਤਰਨ ਤਾਰਨ ( ਦੇ ਪ੍ਰ ਬਿ)- ਤਰਨ ਤਾਰਨ ਦੇ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਪ੍ਰੇਮ ਕੁਮਾਰ ਨੇ ਅੱਜ ਇੱਥੇ 12 ਸਾਲ ਪੁਣਾਏ ਕੇਸ ਵਿਚ ਸਜ਼ਾ ਦਾ ਫੈਸਲਾ ਸੁਣਾਉਂਦਿਆਂ ਖਡੂਰ ਸਾਹਿਬ ਵਿਧਾਨ ਸਭਾ ਹਲਕੇ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਸਮੇਤ ਅੱਠ ਜਣਿਆਂ ਨੂੰ ਐਸਸੀ/ਐਸਟੀ ਐਕਟ ਅਧੀਨ ਚਾਰ-ਚਾਰ ਸਾਲ ਦੀ ਕੈਦ ਮੁਸ਼ਕਤ ਤੋਂ ਇਲਾਵਾ ਦਫ਼ਾ 323, 354, 306, 148 ਅਤੇ 149 ਦੇ ਮੁਲਜ਼ਮਾਂ ਨੂੰ ਅਧੀਨ ਇੱਕ-ਇੱਕ ਸਾਲ ਦੀ ਕੈਦ ਸੁਣਾਈ ਹੈ ।

ਇਸ ਮਾਮਲੇ ਦੇ ਕੁੱਲ 11 ਮੁਲਜ਼ਮਾਂ ਵਿਚੋਂ ਅੱਠ ਨੂੰ ਜਿਹੜੇ ਐਸਸੀ/ ਐੱਸਟੀ ਸਮੇਤ ਬੀਐਨਐਸ ਦੀ ਦਫ਼ਾ 354, 3 (1) (ਐਕਸ) 4 ਅਧੀਨ ਸਜ਼ਾ ਸੁਣਾਈ ਗਈ ਹੈ|

ਉਨ੍ਹਾਂ ਵਿੱਚ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਤੋਂ ਇਲਾਵਾ ਇਸ ਜੁਰਮ ਲਈ ਪੁਲੀਸ ਮੁਲਾਜ਼ਮ ਦਵਿੰਦਰ ਕੁਮਾਰ, ਸਾਰਜ ਸਿੰਘ, ਅਸ਼ਵਨੀ ਕੁਮਾਰ, ਤਰਸੇਮ ਸਿੰਘ, ਹਰਜਿੰਦਰ ਸਿੰਘ ਤੋਂ ਇਲਾਵਾ ਹਰਵਿੰਦਰ ਸਿੰਘ ਸ਼ੋਸੀ, ਹਰਜਿੰਦਰ ਸਿੰਘ ਅਤੇ ਕੰਵਲਦੀਪ ਸਿੰਘ ਸ਼ਾਮਲ ਹਨ|

ਇਸ ਮਾਮਲੇ ਦੇ ਤਿੰਨ ਮੁਲਜ਼ਮਾਂ ਨੂੰ ਦਫ਼ਾ 323, 506,1 48, 1 49 ਵਿੱਚ ਸ਼ਾਮਲ ਮੁਲਜ਼ਮਾਂ ਵਿੱਚ ਗਗਨਦੀਪ ਸਿੰਘ ਤੋਂ ਇਲਾਵਾ ਪੁਲੀਸ ਮੁਲਾਜ਼ਮ ਨਰਿੰਦਰਜੀਤ ਸਿੰਘ, ਅਤੇ ਗੁਰਦੀਪ ਰਾਜ ਨੂੰ ਕੁੱਟ-ਮਾਰ ਦੀਆਂ ਧਾਰਾਵਾਂ ਅਧੀਨ ਇੱਕ-ਇੱਕ ਸਾਲ ਦੀ ਸਜ਼ਾ ਸੁਣਾਈ ਗਈ| ਪੀੜਤ ਨੇ ਅਦਾਲਤ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ ਉੱਚ ਵਰਗਾਂ ਦੇ ਲੋਕਾਂ ਨੂੰ ਗਰੀਬ ਵਰਗਾਂ ਦੇ ਲੋਕਾਂ ਨਾਲ ਨਫ਼ਰਤ ਦੀ ਸੋਚ ਦਾ ਤਿਆਗ ਕਰਨ ਦੀ ਅਪੀਲ ਕੀਤੀ ਹੈ| ਦੋਵੇਂ ਧਿਰਾਂ ਅੱਜ ਸਵੇਰ ਤੋਂ ਹੀ ਦੇ ਅਦਾਲਤ ਦੇ ਕਮਰੇ ਵਿੱਚ ਆਣ ਪਹੁੰਚੀਆਂ ਸਨ| ਅਦਾਲਤ ਨੇ ਫੈਸਲਾ ਚਾਰ ਵਜੇ ਦੇ ਕਰੀਬ ਸੁਣਾਇਆ।

ਜ਼ਿਕਰਯੋਗ ਹੈ ਕਿ ਦੋਸ਼ੀਆਂ ਖ਼ਿਲਾਫ਼ ਸਥਾਨਕ ਥਾਣਾ ਸਿਟੀ ਦੀ ਪੁਲੀਸ ਨੇ ਐੱਸਸੀਐੱਸਟੀ ਸਮੇਤ ਕਈ ਹੋਰ ਸੰਗੀਨ ਧਾਰਾਵਾਂ ਅਧੀਨ ਇਕ ਕੇਸ ਦਰਜ ਕੀਤਾ ਸੀ| ਇਸ ਮਾਮਲੇ ਦੀ ਗੰਭੀਰਤਾ ਨੂੰ ਲੈਂਦਿਆਂ ਮਾਨਯੋਗ ਸੁਪਰੀਮ ਕੋਰਟ ਨੇ ਪੀੜਤ ਔਰਤ ਹਰਬਰਿੰਦਰ ਕੌਰ ਉਸਮਾਂ ਨੂੰ ਸਖ਼ਤ ਸੁਰੱਖਿਆਂ ਦੇਣ ਦੇ ਹੁਕਮ ਕੀਤੇ ਸਨ।
ਸ਼ਿਕਾਇਤ ਅਨੁਸਾਰ ਉਨ੍ਹਾਂ 3 ਮਾਰਚ, 2013 ਨੂੰ ਤਰਨ ਤਾਰਨ ਦੀ ਗੋਇੰਦਵਾਲ ਸਾਹਿਬ ਸੜਕ ’ਤੇ ਸਥਿਤ ਇਕ ਪੈਲੇਸ ਵਿੱਚ ਪੀੜਤਾ ਨਾਲ ਸ਼ਰੇਆਮ ਮਾਰ ਕੁੱਟ ਕੀਤੀ ਅਤੇ ਉਸ ਦੇ ਕਪੜੇ ਤੱਕ ਪਾੜ ਦਿੱਤੇ ਸਨ। ਅਦਾਲਤ ਵੱਲੋਂ ਫ਼ੈਸਲਾ ਸੁਣਾਏ ਜਾਣ ਮੌਕੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਸਮੇਤ ਸਾਰੇ ਮੁਲਜ਼ਮ ਮੌਕੇ ’ਤੇ ਹਾਜਰ ਸਨ।
ਦੋਸ਼ੀ ਠਹਿਰਾਏ ਜਾਣ ਦੇ ਤੁਰੰਤ ਬਾਅਦ ਹੀ ਪੁਲੀਸ ਵੱਲੋਂ ਉਨ੍ਹਾਂ ਨੂੰ ਜੇਲ੍ਹ ਲਿਜਾਇਆ ਗਿਆ।