Mar 7, 2026
ਐਡਮਿੰਟਨ (ਗੁਰਪ੍ਰੀਤ ਸਿੰਘ)-ਸਥਾਨਕ ਸ਼ੇਰਵੁੱਡ ਪਾਰਕ ਦੇ ਆਰਕ ਬਿਸ਼ਪ ਜੌਰਡਨ ਹਾਈ ਸਕੂਲ ‘ਚ ਬੀਤੇ ਦਿਨ ਇਕ 14 ਸਾਲਾ ਲੜਕਾ ਕਲਾਸ ਰੂਮ ਵਿਚ ਹੈਂਡਗੰਨ ਲੈ ਆਇਆ। ਸਟਰੈਥਕੋਨਾ ਕਾਊਂਟੀ ਆਰ ਸੀ ਐਮ ਪੀ ਮੁਤਾਬਕ ਵੀਰਵਾਰ ਦੁਪਹਿਰ ਸਮੇਂ ਸਕੂਲ ਵਿਚ ਇਕ ਲੜਕੇ ਕੋਲ ਹਥਿਆਰ ਹੋਣ ਦੀ ਉਨ੍ਹਾਂ ਨੂੰ ਜਾਣਕਾਰੀ ਮਿਲੀ। ਪੁਲਿਸ ਅਫ਼ਸਰਾਂ ਨੇ ਮੌਕੇ ‘ਤੇ ਪੁੱਜ ਕੇ ਲੜਕੇ ਨੂੰ ਹਿਰਾਸਤ ‘ਚ ਲੈ ਕੈ ਹੈਂਡਗੰਨ ਜੋ ਕਿ ਨਕਲੀ ਸੀ, ਨੂੰ ਆਪਣੇ ਕਬਜ਼ੇ ‘ਚ ਲੈ ਲਿਆ। ਇਸੇ ਦੌਰਾਨ ਕਿਸੇ ਦੇ ਜਖਮੀ ਹੋਣ ਦੀ ਕੋਈ ਖਬਰ ਨਹੀਂ ਹੈ। ਪੁਲਿਸ ਨੇ ਲੜਕੇ ‘ਤੇ ਨਕਲੀ ਹਥਿਆਰ ਰੱਖਣ, ਵਰਤਣ, ਹਥਿਆਰ ਨਾਲ ਹਮਲਾ ਕਰਨ, ਖਤਰਨਾਕ ਤਰੀਕੇ ਨਾਲ ਹਥਿਆਰ ਰੱਖਣ ਦੇ ਦੋਸ਼ ਵਿੱਚ ਚਾਰਜ ਕੀਤਾ ਹੈ। ਲੜਕੇ ਦੀ ਪਛਾਣ ਜਾਰੀ ਨਹੀਂ ਕੀਤੀ ਗਈ।