Mar 7, 2026

ਕੈਲਗਰੀ- ਇਥੇ ਮੇਲੂਹਾ ਪੰਜਾਬ ਗੋਲਫ ਕੱਪ ਦੌਰਾਨ ਸਾਬਕਾ ਹਾਕੀ ਉਲੰਪੀਅਨ ਸ ਬਲਦੇਵ ਸਿੰਘ ਨੇ ਸਪੋਰਟਸਮੈਨਸ਼ਿਪ ਦੀ ਸਪਿਰਟ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਾਥੀ ਖਿਡਾਰੀਆਂ ਨੂੰ ਭਾਰੀ ਉਤਸ਼ਾਹਿਤ ਕੀਤਾ। ਗੋਲਫ ਕੱਪ ਦੇ ਪ੍ਰਬੰਧਕਾਂ ਨੇ ਉਹਨਾਂ ਦੀ ਸ਼ਮੂਲੀਅਤ ਦਾ ਸਵਾਗਤ ਕਰਦਿਆਂ ਕਿਹਾ ਕਿ ਉਹ ਸਭ ਖੁਦ ਨੂੰ ਸਨਮਾਨਿਤ ਮਹਿਸੂਸ ਕਰਦੇ ਹਨ। ਟੂਰਨਾਮੈਂਟ ਦੌਰਾਨ ਸ ਬਲਦੇਵ ਸਿੰਘ ਜੋਕਿ  ਇੱਕ ਵਿਸ਼ਵ ਪੱਧਰੀ ਐਥਲੀਟ, ਜਿਹਨਾਂ ਨੇ  ਪਹਿਲੇ, ਦੂਜੇ ਅਤੇ ਚੌਥੇ ਹਾਕੀ ਵਿਸ਼ਵ ਕੱਪ (1971, 1973 ਅਤੇ 1978) ਅਤੇ 1976 ਦੇ ਮਾਂਟਰੀਅਲ ਓਲੰਪਿਕ ਵਿੱਚ  ਭਾਰਤ ਦੀ ਨੁਮਾਇੰਦਗੀ ਕੀਤੀ ਅਤੇ  1976 ਵਿਚ ਭਾਰਤੀ ਟੀਮ ਦੇ ਉਪ-ਕਪਤਾਨ ਵਜੋਂ ਪਾਕਿਸਤਾਨ ਵਿੱਚ ਕਾਇਦ-ਏ-ਆਜ਼ਮ ਟਰਾਫੀ ਵਿਚ ਹਿੱਸਾ ਲਿਆ, ਵਲੋਂ ਅੱਜ ਵੀ 74 ਸਾਲ ਦੀ ਉਮਰ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਹੋਰ ਖਿਡਾਰੀਆਂ ਲਈ ਪ੍ਰੇਰਕ ਬਣੇ। ਇਸ ਮੌਕੇ ਪ੍ਰਬੰਧਕਾਂ ਵਲੋਂ ਸ ਬਲਦੇਵ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।