1. ” ਸ਼ੋਲੇ” ਦੇ ਡਾਇਰੈਕਟਰ ਰਮੇਸ਼ ਸਿੱਪੀ ਤੇ ਕਬੀਰ ਬੇਦੀ ਨੂੰ ਮਿਲੇ ਬੰਨੀ ਸ਼ਰਮਾ —
ਬੰਨੀ ਸ਼ਰਮਾ ਨਾਮ ਪੰਜਾਬੀ ਮਿਊਜ਼ਿਕ ਪ੍ਰਮੋਟਰ ਤੇ ਪੰਜਾਬੀ ਟੀਵੀ ਦੇ ਇਤਿਹਾਸ ਵਿੱਚ ਸਖਸ਼ੀਅਤਾਂ ਪੰਜਾਬ ਦੀਆਂ ਨੂੰ ਸਭ ਤੋਂ ਪਹਿਲੇ “ਮਾਣ ਪੰਜਾਬ ਦੇ ” ਵਿੱਚ ਪੇਸ਼ ਕਰਦੇ ਰਹੇ ਓਸ ਸਕਸ਼ ਦਾ ਹੈ ਜਿਹੜਾ ਅੱਜ ਵੀ ਜਰਨੈਲ ਘੁਮਾਣ ਨਾਲ ਮਿਲ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਸਰਗਰਮ ਹੈ ।ਟੋਰਾਂਟੋ ਵਿਖੇ ਬੰਨੀ ਸ਼ਰਮਾ ਦੀ ਮੁਲਾਕਾਤ ਓਸ ਰਮੇਸ਼ ਸਿੱਪੀ ਨਾਲ ਹੋਈ ਜਿਹੜੇ “ਸ਼ੋਲੇ” ਜਿਹੀ ਲਗਾਤਾਰ ਪੰਜ ਸਾਲ ਮੁੰਬਈ ਦੇ ਇੱਕ ਸਿਨੇਮਾ ਵਿੱਚ ਚਲਦੀ ਰਹੇ ਦੇ ਡਾਇਰੈਕਟਰ ਹਨ।ਰਮੇਸ਼ ਸਿੱਪੀ ਨੇ ਕਿਹਾ ਤੁਸੀਂ ਮੇਰੇ ਕਾਲਜ ਵਕਤ ਦੇ ਫੈਨ ਹੋ ਤੇ ਮੈਂ ਅੱਜ ਤੁਹਾਡੀਆਂ ਪ੍ਰਾਪਤੀਆਂ ਦੇਖ ਤੁਹਾਡਾ ਫੈਨ ਹਾਂ।ਬੰਨੀ ਸ਼ਰਮਾ ਨਾਲ ਰਮੇਸ਼ ਸਿੱਪੀ ਨੇ ਪੰਜਾਬ ਆਓਣ ਦਾ ਵਾਅਦਾ ਕੀਤਾ।ਨਾਲ ਹੀ ਬੰਨੀ ਸ਼ਰਮਾ ਨੇ ਓਸ ਕਬੀਰ ਬੇਦੀ ਨਾਲ ਮੁਲਾਕਾਤ ਕੀਤੀ ਜਿਹੜੇ ਬਾਲੀਵੁੱਡ ਦੇ ਦਿੱਗਜ ਐਕਟਰ ਰਹੇ ਨੇ ਤੇ ਪੂਜਾ ਬੇਦੀ ਓਹਨਾਂ ਦੀ ਬੇਟੀ ਹਿੱਟ ਹੀਰੋਇਨ ਰਹੀ ਹੈ।ਰਮੇਸ਼ ਸਿੱਪੀ ਤੇ ਕਬੀਰ ਬੇਦੀ ਨੂੰ ਮਿਲ ਬਹੁਤ ਜਿਆਦਾ ਖੁਸ਼ ਨਜ਼ਰ ਆਏ ਬੰਨੀ ਸ਼ਰਮਾ ਜਿਹੜੇ ਜਰਨੈਲ ਘੁਮਾਣ ਨਾਲ ਸ਼ੋ “ਪੰਜਾਬੀ ਜ਼ਿੰਦਾਬਾਦ ” ਕਰ ਰਹੇ ਹਨ।
2. ਮਨਜਿੰਦਰ ਗੁਲਸ਼ਨ- ਫਿੱਟਨੈੱਸ ਵਿੱਚ ਹੀਰੋਇਨਾਂ ਨੂੰ ਮਾਤ ਕਰ ਰਹੀ ਹੈ –
ਜ਼ੁਲਫ਼ਾਂ ਘਣੀਆਂ ਤੇ ਕਾਲੀਆਂ ,ਮੁੱਖ ਚੰਨ ਦੀ ਚਾਨਣੀ ,ਅੱਖਾਂ ਗਹਿਰਾਈ ਸਮੁੰਦਰ ਦੀ ਤੇ ਹੋਂਠ ਸੁਰਖ਼ ਗੁਲਾਬੀ ਜਦ ਕਿ ਰੰਗ ਦੇਖ ਲੱਥ ਜਾਏ ਭੁੱਖ ਇਹ ਸਾਰਾ ਕੁੱਝ ਮਨਜਿੰਦਰ ਗੁਲਸ਼ਨ ਦੀ ਆਪਣੀ ਸਰੀਰਕ ਪ੍ਰਾਪਰਟੀ ਹੈ।ਮਨਜਿੰਦਰ ਗੁਲਸ਼ਨ ਜੇਕਰ ਦੋਗਾਣਿਆਂ ਦੀ ਗੱਲ ਤਾਂ ਬਲਕਾਰ ਅਣਖੀਲਾ ਨਾਲ ਜੋੜੀ ਜਿਹੜੀ ਧੁਰ ਤੋਂ ਜਨਮ ਜਨਮ ਲਈ ਬਣਾ ਭੇਜੀ ਰੱਬ ਸੋਹਣੇ ਨੇ ਤੇ ਸੋਲੋ ਗੀਤ ਗਾਏ “ਬਾਬੇ ਨਾਨਕ ਦਾ ” ਤਾਂ ਸ਼ਰਧਾ ਵਾਸ ਕਰੇ ਤੇ “ਸੰਦਾਂ ਵਾਂਗੂੰ ਯਾਰ ਵਰਤ ਕੇ ਕਦੇ ਨਹੀਂ ਛੱਡੀ ਦੇ,” ਲੋਕ ਤੱਥ ਨਾਲ ਦੁਨੀਆਂ ਲੁੱਟ ਲੈਂਦੀ ਹੈ।ਮਨਜਿੰਦਰ ਗੁਲਸ਼ਨ ਦੀ ਫਿੱਟਨੈੱਸ ਦੇਖ ਲੱਗਦਾ ਜੀਕਣ ਓਹ ਕਾਲਜ ਪੜ੍ਹਦੀ ਹੋਏ ਤੇ ਫਿੱਟਨੈੱਸ ਨਾਲ ਓਹ ਹੀਰੋਇਨਾਂ ਨੂੰ ਪਿੱਛੇ ਛੱਡ ਰਹੀ ਹੈ।ਮਨਜਿੰਦਰ ਗੁਲਸ਼ਨ ਨੇ ਬਲਕਾਰ ਅਣਖੀਲਾ ਨਾਲ “ਹਾਏ ਬੀਬੀ ਏ ਫਸ ਗਏ ਕਿੱਥੇ” ਫ਼ਿਲਮ ਕੀਤੀ ਤੇ ਓਸ ਨੂੰ ਅੱਗੇ ਜਿਹੜਾ ਫ਼ਿਲਮਾਂ ਦੇਵੇ ਓਸ ਦਾ ਲਾਟਰੀ।ਮਨਜਿੰਦਰ ਗੁਲਸ਼ਨ ਆਖਦੀ ਓਸ ਦੀ ਕਾਮਯਾਬੀ ਪਹਿਲਾ ਰਾਜ ਬਲਕਾਰ ਅਣਖੀਲਾ ਦਾ ਪਿਆਰ ,ਦੂਜਾ ਰੱਬ ਜਿਹੇ ਸਰੋਤੇ ਤੇ ਤੀਜਾ ਖ਼ੁਦਾ ਦੀ ਬਰਕਤ।ਮਨਜਿੰਦਰ ਗੁਲਸ਼ਨ ਨੇ ਹੜ੍ਹਾਂ ਦੌਰਾਨ ਪਾਣੀ ਵਿੱਚ ਨੰਗੇ ਪੈਰੀਂ ਜਾ ਕਿ ਅਣਥੱਕ ਸੇਵਾ ਕੀਤੀ ਹੈ,ਜ਼ਾਰੀ ਹੈ।ਮਨਜਿੰਦਰ ਗੁਲਸ਼ਨ ਦੀ ਇੱਕੋ ਚਾਹਤ ਰੱਬ ਪੁੱਛੇ ਕੀ ਚਾਹੀਦਾ ਜਵਾਬ ਦੇਵੇ ਸਿਰ ਦਾ ਸਾਈਂ ਬਲਕਾਰ ਅਣਖੀਲਾ ਸਦਾ ਓਸ ਦੀ ਬਾਂਹ ਫੜ੍ਹੀ ਰੱਖੇ ਯੁੱਗ ਕਲਯੁਗ ਹੋਏ ਜਾਂ ਸਤਯੁੱਗ ਜਾਂ ਤ੍ਰੇਤਾ ਤੇ ਦੋਆਪਰ।
3. ਵਾਰਿਸ ਭਰਾਵਾਂ ਤੇ ਦੀਪਕ ਬਾਲੀ ਦੀ ਪਰਦੇ ਪਿੱਛੇ ਮੈਨੇਜਮੈਂਟ ਦਾ ਕਰਤਾ ਧਰਤਾ -ਗੁਰਮੀਤ ਸਿੰਘ-
ਜਲੰਧਰ ਦੇ ਜਯੋਤੀ ਚੌਂਕ ਪੰਝੀ ਸਾਲ ਤੋਂ ਗੁਰਮੀਤ ਸਿੰਘ ਵਾਰਿਸ ਭਰਾਵਾਂ ਮਨਮੋਹਨ ਵਾਰਿਸ,ਕਮਲ ਹੀਰ ਤੇ ਸੰਗਤਾਰ ਦਾ ਸਾਰਾ ਸੰਗੀਤ ਪ੍ਰਬੰਧ ਦੇਖਦੇ ਆ ਰਹੇ ਹਨ ਤੇ ਟੀਵੀ ਤੇ ਪ੍ਰਦਾਨ ਓਹਨਾਂ ਦੇ ਐਲਬਮ ਪ੍ਰਸਾਰਨ ਲਈ ਆਪ ਦੇਣ ਜਾਂਦੇ ਰਹੇ ਹਨ।ਅੱਜ ਕਲ ਪੰਜਾਬ ਆਪ ਦੇ ਜਨਰਲ ਸਕੱਤਰ,ਸੱਭਿਆਚਾਰ ਵਿਭਾਗ ਪੰਜਾਬ ਸਰਕਾਰ ਦੇ ਸਲਾਹਕਾਰ ਤੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਦੀਪਕ ਬਾਲੀ ਉੱਪ ਪ੍ਰਧਾਨ ਲਈ ਵੀ ਗੁਰਮੀਤ ਸਿੰਘ ਦੀ ਮਿਹਨਤ ਕਾਬਿਲ ਏ ਗੌਰ ਹੈ।ਗੁਰਮੀਤ ਸਿੰਘ ਨੂੰ ਸੰਗੀਤ ਦੇ ਨਾਲ ਧਰਮ ਵਿਰਸੇ ਦੇ ਖੇਤਰ ਵਿੱਚ ਵੀ ਮੁਹਾਰਿਤ ਹੈ ਤੇ ਸਮਾਜ ਭਲਾਈ ਲਈ ਵੀ ਓਸ ਦੇ ਕੰਮ ਸ਼ਲਾਘਾ ਯੋਗ ਹਨ।ਗੁਰਮੀਤ ਸਿੰਘ ਨੂੰ ਇਸ ਵਾਰ ਓਸ ਦੀ ਵਿਆਹ ਵਰ੍ਹੇਗੰਢ ਤੇ ਵਧਾਈਆਂ ਦਾ ਤਾਂਤਾ ਲੱਗਿਆ ਰਿਹਾ।ਸਾਡੇ ਵੱਲੋਂ ਵੀ ਯੁੱਗ ਯੁੱਗ ਜੀਵੇ ਜੋੜੀ ਦੀਆਂ ਸ਼ੁੱਭ ਕਾਮਨਾਵਾਂ।ਗੁਰਮੀਤ ਸਿੰਘ “ਕੱਲੀ ਬਹਿ ਕੇ ਸੋਚੀਂ ਨੀ ” ਗੀਤ ਤੋ “ਸੱਜਰੇ ਚਲੇ ਮੁਕਲਾਵੇ ” ਤੇ ਪੰਜਾਬੀ ਵਿਰਸਾ ਲਈ ਮਾਡਲ ਦੀ ਚੋਣ ਵਿੱਚ ਵੀ ਵਾਰਿਸ ਭਰਾਵਾਂ ਦੇ ਸਲਾਹਕਾਰ ਰਹੇ ਨੇ ਤੇ ਦੀਪਕ ਬਾਲੀ ਲਈ ਓਹ ਛੋਟੇ ਵੀਰੇ ਦੀ ਤਰਾਂ ਹੈ।
4. “ਫੜ੍ਹ ਲੈ ਵਾਹਿਗੁਰੂ ਜੀ ਦਾ ਪੱਲਾ ” ਸ਼ਰਧਾ ਭਾਵਨਾ ਵਾਲੀ ਫ਼ਿਲਮ –
ਅਪਣਾ ਪੰਜਾਬ ਏੰਟਰਟੇਨਮੇਂਟ ਦੇ ਬੈਨਰ ਹੇਠ ਦਰਬਾਰਾ ਸਿੰਘ ਨੇ ਜਿਹੜੀ ਫ਼ਿਲਮ ਬਣਾਈ ਹੈ ਓਹ ਸ਼ਰਧਾ ਭਾਵਨਾ ਨਾਲ ਭਰੀ ਹੋਈ ਮਨੋਰੰਜਕ ਵੀ ਹੈ।ਇਸ ਫ਼ਿਲਮ ਨਾਲ ਡੀ ਐਸ ਖੁੰਡੀ ਹੀਰੋ ਬਣ ਪਾਲੀਵੁੱਡ ਵਿੱਚ ਆ ਰਹੇ ਨੇ ਤੇ ਬਬਲੀ ਸਿੰਘ ਮਿਊਜ਼ਿਕ ਡਰੈਕਟਰ ਬਣ ਪੰਜਾਬੀ ਫ਼ਿਲਮਾਂ ਵਿੱਚ ਆਗਾਜ਼ ਕਰ ਰਹੇ ਹਨ। ਡੀ ਐਸ ਖੁੰਡੀ ਨਾਲ ਫ਼ਿਲਮ ਵਿੱਚ ਰੌਸ਼ਨੀ ਸਹੋਤਾ ਨਾਇਕਾ ਹੈ ਜਦ ਕਿ ਵਿਕਟਰ ਜੋਹਨ,ਗੁਰਮੀਤ ਸਾਜਨ , ਅਸਿਸ਼ ਦੁੱਗਲ ਤੇ ਮਲਕੀਤ ਰੌਣੀ ਦੇ ਨਾਲ ਅੰਮ੍ਰਿਤਪਾਲ ਸਿੰਘ ਬਿੱਲਾ ਵੀ ਅਹਿਮ ਕਲਾਕਾਰ ਹਨ।ਤਜਿੰਦਰ ਕੌਰ ਹੀਰ,ਸਵਿਤਾ ਧੀਮਾਨ ਦੇ ਇਲਾਵਾ ਹੌਬੀ ਧਾਲੀਵਾਲ ਵੀ ਫ਼ਿਲਮ ਦਾ ਹਿੱਸਾ ਹਨ।ਇਸ ਫ਼ਿਲਮ ਨੂੰ ਸੰਦੀਪ ਸੋਲੰਕੀ ਨੇ ਨਿਰਦੇਸ਼ਤ ਕੀਤਾ ਹੈ। ਡੀ ਐਸ ਖੁੰਡੀ ਬਹੁਤ ਦੇਰ ਤੋਂ ਬਾਲੀਵੁੱਡ ਹਨ ਤੇ ਓਹਨਾਂ ਇਥੇ ਖ਼ੂਬ ਤਜ਼ਰਬਾ ਲਿਆ ਹੈ । ਹੀਰੋ ਬਣ ਐਸਾ ਸਬਜੈਕਟ ਕਰਾਂ ਜਿਹੜਾ ਪੰਜਾਬੀ ਦਰਸ਼ਕਾਂ ਦੀ ਪਸੰਦ ਹੋਏ ਤੇ ਇਹ ਸਬਜੈਕਟ ਹੈ ਵੀ ਮਨੋਰੰਜਕ ਤੇ ਇਸ ਵਿੱਚ ਵਾਹਿਗੁਰੂ ਸਰਬ ਉੱਚ ਹੈ ਤੇ ਓਸ ਦਾ ਪੱਲਾ ਫੜ੍ਹ ਲੈਣ ਵਾਲੇ ਤਰ ਜਾਂਦੇ ਨੇ ਇਹ ਫ਼ਿਲਮ ਸਿਤੰਬਰ ਦੇ ਆਖ਼ਰੀ ਹਫਤੇ ਆਏਗੀ।
5. ਗੁਰਦੇਵ ਪੱਧਰੀ ਢਿੱਲੋਂ ਤੇ ਆਲੀਆ ਅਨਜਾਣ ਨਵੀਂ ਲੁੱਕ ਤੇ ਅੰਦਾਜ਼ ਨਾਲ –
ਸਟਾਰ ਗਾਇਕ ਗੁਰਦੇਵ ਪੱਧਰੀ ਢਿੱਲੋਂ ਦਾ ਨਾਮ ਕਨੇਡਾ ਤੱਕ ਪ੍ਰਸਿੱਧ ਹੈ ਤੇ ਓਸ ਦੀ ਬੁਲੰਦ ਗਾਇਕੀ ਨੇ ਓਸਨੂੰ ਕਨੇਡਾ ਤੱਕ ਸਫਲਤਾ ਦਿਵਾਈ ਹੈ।ਮੀਂਹ ਜਾਏ ਨ੍ਹੇਰੀ ਜਾਏ ਪ੍ਰੋਗਰਾਮ ਤੇ ਹੋਣ ਪ੍ਰਵਾਹ ਨਹੀਂ। ਗੁਰਦੇਵ ਦੀ ਸਾਥਣ ਗਾਇਕਾ ਆਲੀਆ ਅਨਜਾਣ ਐਸਾ ਰੰਗ ਬੰਨਦੀ ਹੈ ਕਿ ਗਾਇਕੀ ਦਾ ਕਿ ਲੋਕ ਮੀਂਹ ਜਾਂ ਗਰਮੀ ਓਹਨਾਂ ਦੇ ਗੀਤਾਂ ਤੇ ਝੂਮਦੇ ਰਹੇ ਹਨ।ਗੁਰਦੇਵ ਪੱਧਰੀ ਤੇ ਆਲੀਆ ਅਨਜਾਣ ਸਟਾਰ ਬਣ ਛਾ ਗਏ ਹਨ।ਗੁਰਦੇਵ ਪੱਧਰੀ ਢਿੱਲੋਂ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਸੇਵਾ ਜ਼ਾਰੀ ਰੱਖੀ ਹੋਈ ਹੈ।ਗੁਰਦੇਵ ਪੱਧਰੀ ਢਿੱਲੋਂ ਆਖਦੇ ਨੇ ਕਿ ਹਲਾਤ ਠੀਕ ਹੋਣ ਤੇ ਓਹ ਆਲੀਆ ਨਾਲ ਵੱਡੇ ਪੱਧਰ ਤੇ ਟਰੈਕ ਕਰਨਗੇ ਤੇ ਓਹ ਹਾਈ ਫਾਈ ਟਰੈਕ ਹੋਏਗਾ।ਪੱਧਰੀ ਕਹਿੰਦੇ ਹਨ ਕਿ ਅੱਜ ਅੰਤਰ ਰਾਸ਼ਟਰੀ ਪੱਧਰ ਤੇ ਗਾਇਕੀ ਲਈ ਮਿਊਜ਼ਿਕ ਤੇ ਵਿਸ਼ਾਲ ਵੀਡੀਓ ਲਾਜ਼ਮੀ ਹੈ। ਪੈਸਾ ਖਰਚ ਹੀ ਪੈਸਾ ਕਮਾਈ ਇਹ ਹਰ ਖੇਤਰ ਦੀ ਲੋੜ ਹੈ। ਗੁਰਦੇਵ ਪੱਧਰੀ ਆਖਦੇ ਨੇ ਕਿ ਸਾਡੇ ਕਲਾਕਾਰ ਆਪਣੀ ਸੇਵਾ ਨਾਲ ਲੋਕਾਂ ਦੇ ਨਜ਼ਦੀਕ ਹੋਏ ਹਨ। ਗੁਰਦੇਵ ਪੱਧਰੀ ਨੇ ਕਿਹਾ ਕਿ ਆਲੀਆ ਸੋਹਣੇ ਅੰਦਾਜ਼ ਨਾਲ ਵੀਡੀਓ ਵਿੱਚ ਆਏਗੀ ਤੇ ਓਹ ਵੀ ਨਵੀਂ ਲੁੱਕ ਨਾਲ ਨਜ਼ਰ ਆ ਸਕਦੇ ਹਨ। ਬਾਕੀ ਕੋਈ ਵੀ ਜਿੰਨੇ ਜੋਗਾ ਏ ਇਸ ਵੇਲੇ ਡਟ ਕਿ ਹੜ੍ਹ ਪੀੜਤਾਂ ਦੀ ਮਦਦ ਕਰੇ।ਪੰਜਾਬ ਦਾ ਹਾਲ ਚੰਗਾ ਹੋਏਗਾ ਭਾਵਨਾ ਅੱਜ ਹਰ ਪੰਜਾਬੀ ਦੇ ਦਿਲ ਦਿਮਾਗ ਵਿੱਚ ਹੈ।ਗੁਰਦੇਵ ਪੱਧਰੀ ਢਿੱਲੋਂ ਨੇ ਇਹ ਵੀ ਕਿਹਾ ਕਿ ਮੇਰੀ ਦੋਗਾਣਾ ਗਾਇਕਾ ਆਲੀਆ ਅਨਜਾਣ ਵੀ ਕਹਿੰਦੀ ਹੈ ਕਿ ਇੱਕ ਸੁਪਰ ਹਿੱਟ ਟਰੈਕ ਓਹਨਾਂ ਦੀ ਜ਼ਿੰਦਗੀ ਬਦਲ ਦੇਵੇਗਾ। ਗੁਰਦੇਵ ਪੱਧਰੀ ਢਿੱਲੋਂ ਦੇ ਆਲੀਆ ਨਾਲ ਟਰੈਕ ਦੀ ਤਿਆਰੀ ਕੁੱਝ ਚਿਰ ਬਾਅਦ ਹੋਏਗੀ ਤੇ ਇਸ ਵਾਰ ਸਭ ਕੁੱਝ ਵਿਸ਼ਾਲ ਪੱਧਰ ਤੇ ਹੋਏਗਾ।




