Mar 7, 2026

ਵਰਦੇ ਮੀਂਹ ਦੇ ਬਾਵਜੂਦ ਸੁਖਵਿੰਦਰ ਸੁੱਖੀ, ਗੁਰਵਿੰਦਰ ਬਰਾੜ ਤੇ ਹੋਰ ਕਲਾਕਾਰਾਂ ਨੇ ਭਰਵੀਂ ਹਾਜ਼ਰੀ ਲਗਾਈ-

ਸੁਖਵਿੰਦਰ ਸੁੱਖੀ ਦੀ ਗਾਇਕੀ ਨਾਲ ਭੰਗੜੇ ਨੇ ਦਰਸ਼ਕ ਨਚਾਏ-

ਐਬਸਫੋਰਡ ( ਦੇ ਪ੍ਰ ਬਿ)- ਬੀਤੇ ਦਿਨ ਲੋਕ ਵਿਰਸਾ ਕਲਚਰਲ ਐਸੋਸੀਏਸ਼ਨ ਵਲੋਂ 29ਵਾਂ ਲੋਕ ਵਿਰਸਾ ਮੇਲਾ ਰੋਟਰੀ ਸਟੇਡੀਅਮ ਐਬਸਫੋਰਡ ਵਿਖੇ ਧੂਮਧਾਮ ਨਾਲ ਮਨਾਇਆ ਗਿਆ। ਲਗਾਤਾਰ ਬਾਰਿਸ਼ ਦੇ ਬਾਵਜੂਦ ਵੱਡੀ ਗਿਣਤੀ ਵਿਚ ਲੋਕ ਮੇਲੇ ਵਿਚ ਉਘੇ ਤੇ ਪ੍ਰਸਿੱਧ ਕਲਾਕਾਰਾਂ ਨੂੰ ਸੁਣਨ ਲਈ ਪੁੱਜੇ। ਬੀਬੀ ਗੁਲਾਬ ਕੌਰ ਨੂੰ ਸਮਰਪਿਤ ਇਸ ਸਾਲ ਦੇ ਸਭਿਆਚਾਰਕ ਮੇਲੇ ਮੌਕੇ ਪ੍ਰੋ ਡਾ ਗੋਪਾਲ ਸਿੰਘ ਬੁੱਟਰ ਸਾਬਕਾ ਮੁਖੀ ਪੰਜਾਬੀ  ਵਿਭਾਗ ਲਾਇਲਪੁਰ ਖਾਲਸਾ ਕਾਲਜ ਜਲੰਧਰ ਵਲੋਂ ਲੋਕਾਂ ਨੂੰ ਗਦਰੀ ਬਾਬਿਆਂ ਦੇ ਇਤਿਹਾਸ ਅਤੇ ਆਜਾਦੀ ਦੀ ਲੜਾਈ ਵਿਚ ਉਹਨਾਂ ਦੇ ਵੱਡਮੁੱਲੇ ਯੋਗਦਾਨ ਬਾਰੇ ਜਾਣਕਾਰੀ ਦਿੱਤੀ। ਦੁਪਹਿਰ 1 ਵਜੇ ਸ਼ੁਰੂ ਹੋਏ ਮੇਲੇ ਵਿਚ ਪ੍ਰਸਿਧ ਗਾਇਕ ਸੁਖਵਿੰਦਰ ਸੁੱਖੀ, ਗੁਰਵਿੰਦਰ ਬਰਾੜ ਤੋਂ ਇਲਾਵਾ ਵਰਿੰਦਰ ਵਿੱਕੀ-ਨਵਰੀਤ ਕੌਰ, ਰਾਜ ਗੁਲਜ਼ਾਰ, ਸ਼ਿਵਰਾਜ ਸਿੰਘ ਮੁੰਡੀ, ਸ਼ਬਤ ਰਜ਼ਾ ਤੇ ਸਲੀਮ ਅਲਬੇਲਾ ਸਮੇਤ ਕੁਝ ਸਥਾਨਕ ਕਲਾਕਾਰਾਂ ਨੇ ਚੰਗੇ ਰੰਗ ਬੰਨੇ। ਐਸੋਸੀਏਸ਼ਨ ਦੇ ਪ੍ਰਧਾਨ ਸ਼ਾਂਤੀ ਸਰੂਪ, ਚੇਅਰਮੈਨ ਗੁਰਮੇਲ ਸਿੰਘ ਧਾਮੀ, ਵਾਈਸ ਪ੍ਰਧਾਨ ਗੁਰਪ੍ਰੇਮ ਸਿੰਘ, ਡਾਇਰੈਕਟਰ ਡਾ ਜਤਿੰਦਰਪਾਲ ਸਿੰਘ ਮੁੰਡੀ, ਸੈਕਟਰੀ ਨਵ ਖੋਸਾ ਤੇ ਹੋਰ ਅਹੁਦੇਦਾਰਾਂ ਤੇ ਵਲੰਟੀਅਰਾਂ ਨੇ ਆਏ ਕਲਾਕਾਰਾਂ ਤੇ ਮਹਿਮਾਨਾਂ ਦਾ ਸਵਾਗਤ ਕੀਤਾ। ਮੁੱਖ ਸਪਾਂਸਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਮੰਚ ਸੰਚਾਲਨ ਦੀ ਜਿੰਮੇਵਾਰੀ ਉਘੇ ਰੇਡੀਓ ਟੀਵੀ ਹੋਸਟ ਦਵਿੰਦਰ ਬੈਨੀਪਾਲ ਵਲੋਂ ਬਾਖੂਬੀ ਨਿਭਾਈ ਗਈ। ਮੇਲੇ ਦੀ ਸਿਖਰ ਦੀ ਗੁਰਵਿੰਦਰ ਬਰਾੜ ਅਤੇ ਸੁਖਵਿੰਦਰ ਸੁਖੀ ਦੀ ਪੇਸ਼ਕਾਰੀ ਰਹੀ। ਸੁਖਵਿੰਦਰ ਸੁਖੀ ਨੇ ਲੋਕ ਗਾਇਕੀ ਦੇ ਨਾਲ ਸ਼ਾਨਦਾਰ ਤੇ ਜਾਨਦਾਰ ਭੰਗੜਾ ਪਾਉਂਦਿਆਂ ਮੇਲੇ ਦਾ ਸਿਖਰ ਕਰ ਵਿਖਾਇਆ।  ਲੋਕਾਂ ਨੇ ਵਰਦੇ ਮੀਂਹ ਵਿਚ ਵੀ ਇਹਨਾਂ ਕਲਾਕਾਰਾਂ ਨੂੰ ਸੁਨਣ ਲਈ ਭਾਰੀ ਉਤਸ਼ਾਹ ਵਿਖਾਇਆ। ਇਸ ਮੌਕੇ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਜਨਰਲ ਸਕੱਤਰ ਕਸ਼ਮੀਰ ਸਿੰਘ ਧਾਲੀਵਾਲ, ਹਰਜੀਤ ਸਿੰਘ ਘੱਗ, ਮੇਜਰ ਸਿੱਧੂ, ਖਾਲਸਾ ਦੀਵਾਨ ਸੁਸਾਇਟੀ ਦੇ ਪ੍ਰਧਾਨ ਰਾਜਿੰਦਰ ਸਿੰਘ ਰਾਜੂ ਢਿੱਲੋਂ, ਬਲਜਿੰਦਰ ਸਿੰਘ ਬੈਂਸ, ਗੁਰਤੇਜ ਸਿੰਘ ਗਿੱਲ , ਉਘੇ ਕਬੱਡੀ ਪ੍ਰੋਮੋਟਰ ਬਲਵੀਰ ਸਿੰਘ ਬੈਂਸ, ਹੁਸਨ ਸਿੰਘ ਬੈਂਸ, ਹਰਨੇਕ ਸਿੰਘ ਸੰਧੂ, ਸਾਈਂ ਮਧੂ, ਗੁਰਬਿੰਦਰ ਸਿੰਘ ਬੋਪਾਰਾਏ ਡਾਇਰੈਕਟਰ ਕਲਗੀਧਰ ਦਰਬਾਰ ਗੁਰਦੁਆਰਾ ਕਮੇਟੀ ਐਬਸਫੋਰਡ, ਉਘੇ ਰੇਡੀਓ ਹੋਸਟ ਗੁਰਬਾਜ ਸਿੰਘ ਬਰਾੜ, ਹਰਮੀਤ ਸਿੰਘ ਖੁੱਡੀਆਂ, ਸਤਨਾਮ ਸਿੰਘ ਗਿੱਲ, ਹਰਦੀਪ ਸਿੰਘ ਪਰਮਾਰ, ਹਰਵਿੰਦਰ ਸਿੰਘ ਤੂਰ, ਕਬੱਡੀ ਪ੍ਰੋਮੋਟਰ ਇਕਬਾਲ ਸਵੈਚ, ਅਮਰਿੰਦਰ ਸਿੰਘ ਗਿੱਲ, ਲੇਖਕਾ ਪਰਮਿੰਟਰ ਸਵੈਚ ਤੇ ਹੋਰ ਕਈ ਸ਼ਖਸੀਅਤਾਂ ਹਾਜ਼ਰ ਸਨ ਜਿਹਨਾਂ ਦਾ ਮੇਲਾ ਕਮੇਟੀ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਮੇਲੇ ਦੀ ਸਫਲਤਾ ਲਈ ਪ੍ਰਧਾਨ ਸਾਂਤੀ ਸਰੂਪ ਅਤੇ ਚੇਅਰਮੈਨ ਗੁਰਮੇਲ ਸਿੰਘ ਧਾਮੀ ਨੇ ਕਲਾਕਾਰਾਂ ਤੇ ਲੋਕਾਂ ਦਾ ਧੰਨਵਾਦ ਕੀਤਾ।

ਤਸਵੀਰਾਂ- ਸ਼ਰਮਾ ਐਬਸਫੋਰਡ।