Mar 7, 2026

ਵੈਨਕੂਵਰ (ਜੁਗਿੰਦਰ ਸਿੰਘ ਸੁੰਨੜ)-ਇਮੀਗ੍ਰਾਂਟਸ, ਬੇਰੁਜਗਾਰ ਨੌਜਵਾਨਾਂ ਤੇ ਸੀਨੀਅਰਜ਼ ਦੀ ਭਲਾਈ ਲਈ ਕੰਮ ਕਰਨ ਵਾਲੀ ਸੰਸਥਾ ਪਿਕਸ ਸਵ ਚਰਨਪਾਲ ਗਿੱਲ ਦੀ ਅਗਵਾਈ ਹੇਠ ਸਥਾਪਿਤ ਕੀਤੀ ਗਈ ਸੀ । ਇਸ ਸੰਸਥਾ ਵਲੋਂ  ਗੁਰੂ ਨਾਨਕ ਡਾਇਵਰਸਟੀ ਵਿਲੇਜ ਨਾਂ  ਦਾ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ ਜੋ 2026 ਵਿਚ ਤਿਆਰ ਹੋ ਜਾਵੇਗਾ। ਇਹ ਮੁੱਢਲੀਆਂ ਹਾਲਤਾਂ ਤੋ ਲੰਘਦਾ ਹੋਇਆ ਤਿਆਰ ਹੋ ਰਿਹਾ ਹੈ। ਇਹ ਪਿਕਸ ਅਤੇ ਫਰੇਜਰ ਹੈਲਥ ਅਥਾਰਟੀ ਦੇ ਸਹਿਯੋਗ ਨਾਲ ਚਲਾਇਆ ਜਾਵੇਗਾ। ਖ਼ਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੀ ਪ੍ਰਬੰਧਕ ਕਮੇਟੀ ਵੱਲੋਂ ਇਸ ਨੇਕ  ਕੰਮ ਲਈ 13000 ਡਾਲਰ ਦੀ ਰਾਸ਼ੀ ਭੇਟ ਕੀਤੀ ਗਈ। ਸਰੀ ਦੇ ਕਲੋਵਰਡੇਲ ਖੇਤਰ ਵਿਚ ਨਿਰਮਾਣ ਅਧੀਨ ਇਹ ਪ੍ਰਾਜੈਕਟ ਇਕ ਵਿਲੱਖਣ ਕਿਸਮ ਦਾ ਪ੍ਰੋਜੈਕਟ ਹੋਵੇਗਾ ਜੋ ਤਿੰਨ ਮੰਜ਼ਿਲਾ ਦਾ ਹੋਵੇਗਾ। ਬਜ਼ੁਰਗ ਮਰੀਜ਼ਾਂ ਲਈ ਹਰੀਆਂ-ਭਰੀਆਂ ਖੁੱਲ੍ਹੀਆਂ ਜਗਾਵਾਂ ਅਤੇ ਘਰ ਵਰਗਾ ਮਾਹੌਲ ਅਤੇ  ਸੇਵਾਵਾਂ ਮੁਹੱਈਆ ਹੋਣਗੀਆਂ। ਬਜ਼ੁਰਗਾਂ ਨੂੰ ਇੱਕ ਆਪਣੇ ਪਨ ਅਤੇ ਸਤਿਕਾਰ ਵਾਲਾ ਘਰ ਮੁਹੱਈਆ ਕਰਨ ਵਿਚ ਮਦਦਗਾਰ ਹੋਵੇਗਾ।

ਖਾਲਸਾ ਦੀਵਾਨ ਸੁਸਾਇਟੀ ਵਲੋਂ ਇਸ ਪ੍ਰਾਜੈਕਟ ਲਈ 13 ਹਜਾਰ ਡਾਲਰ ਦਾ ਚੈਕ ਪਿਕਸ  ਦੇ ਸੀ.ਈ.ਓ ਸਤਬੀਰ ਸਿੰਘ ਚੀਮਾ, ਇੰਦਰਜੀਤ ਸਿੰਘ ਹੁੰਦਲ ਅਤੇ ਨਿੰਮੀ ਡੋਲਾ ਨੂੰ ਭੇਟ ਕੀਤਾ ਗਿਆ। ਇਸ ਮੌਕੇ  ਖਾਲਸਾ ਦੀਵਾਨ ਸੁਸਾਇਟੀ ਵਲੋਂ ਸ ਕਸ਼ਮੀਰ ਸਿੰਘ ਧਾਲੀਵਾਲ, ਜੋਗਿੰਦਰ ਸਿੰਘ ਸੁੰਨੜ, ਰਣਬੀਰ ਸਿੰਘ ਥਾਂਦੀ, ਮੇਜਰ ਸਿੰਘ ਚਾਹਲ ਹਾਜ਼ਰ ਹੋਏ। ਪਿਕਸ ਵੱਲੋਂ ਖ਼ਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੀ ਪ੍ਰਬੰਧਕ ਕਮੇਟੀ ਦਾ ਧੰਨਵਾਦ ਕੀਤਾ ਗਿਆ। ਨਿੰਮੀ ਡੋਲਾ ਵੱਲੋਂ ਹੈੱਡ ਆਫ਼ਿਸ ਦਾ ਟੂਰ ਕਰਵਾਇਆ ਗਿਆ ਜਿਸ ਵਿਚ ਆਪਣੀ ਕਮਿਊਨਿਟੀ ਨੂੰ ਵੱਖ-ਵੱਖ ਸੇਵਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ ਜੋ ਸਾਊਥ ਏਸ਼ੀਅਨ ਕਮਿਊਨਿਟੀ ਲਈ ਮੇਨ ਸਟਰੀਮ ਵਿਚ ਸ਼ਾਮਿਲ ਹੋਣ ਲਈ ਸਹਾਈ ਹੁੰਦੀਆਂ ਹਨ ਤੇ ਨਵੇਂ ਆਏ ਇੰਮੀਗਰਿੰਟਾ ਵਾਸਤੇ ਨੌਕਰੀ ਭਾਲਣ ਤੇ ਹੋਰ ਸੇਵਾਵਾਂ ਸ਼ਾਮਿਲ ਹਨ।