ਸਰੀ /ਵੈਨਕੂਵਰ (ਕੁਲਦੀਪ ਚੁੰਬਰ)- ਵਿਸ਼ਵ ਪ੍ਰਸਿੱਧ ਲੋਕ ਗਾਇਕ ਕੇ ਐਸ ਮੱਖਣ ਦਾ ਨਿਊਯਾਰਕ ਅਮਰੀਕਾ ਦੀ ਧਰਤੀ ਤੇ ਪੁੱਜਣ ਮੌਕੇ ਕੌਲ ਬ੍ਰਦਰਜ਼ ਵਲੋਂ ਗੋਲਡ ਮੈਡਲ ਦੇ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਕੌਲ ਬ੍ਰਦਰਜ਼ ਦੀ ਪੂਰੀ ਟੀਮ ਜਿਸ ਵਿੱਚ ਸਰਬਜੀਤ ਸਾਬੀ ਕੌਲ, ਜਸਬੀਰ ਰਾਏ ਕੌਲ ਮਿੰਟੂ, ਸੈਂਡੀ ਸੰਦੀਪ ਕੌਲ ਅਤੇ ਉਹਨਾਂ ਦੇ ਪਿਤਾ ਚਰਨਜੀਤ ਰਾਏ ਕੌਲ ਨੇ ਦੱਸਿਆ ਕਿ ਕਿ ਕੇ ਐਸ ਮੱਖਣ ਵਰਗੇ ਕਲਾਕਾਰ ਆਪਣੀ ਦਮਦਾਰ ਗਾਇਕੀ ਦੇ ਜਰੀਏ ਹਮੇਸ਼ਾ ਹੱਕਾਂ ਦੀ ਗੱਲ ਕਰਦੇ ਹਨ ਉਹਨਾਂ ਕਿਹਾ ਕਿ ਲੋਕ ਗਾਇਕ ਕੇ ਐਸ ਮੱਖਣ ਨੇ ਭਾਰਤ ਰਤਨ ਬਾਬਾ ਸਾਹਿਬ ਡਾ. ਬੀ ਆਰ ਅੰਬੇਡਕਰ ਜੀ ਦੇ ਜੀਵਨ ਸੰਦਰਭ ਸਬੰਧੀ ਅਨੇਕਾਂ ਗੀਤ ਸਮਾਜ ਦੀ ਝੋਲੀ ਪਾ ਕੇ ਇਤਿਹਾਸ ਵਿੱਚ ਵਿਲੱਖਣ ਕਾਰਜ ਕੀਤਾ ਹੈ। ਗਾਇਕ ਕੇ ਐਸ ਮੱਖਣ ਨੇ ਜਿੱਥੇ ਭਾਰਤ ਰਤਨ ਬਾਬਾ ਸਾਹਿਬ ਡਾ. ਬੀ ਆਰ ਅੰਬੇਡਕਰ ਜੀ ਦੇ ‘ਲੈ ਕੇ ਬਾਬਾ ਸਾਹਿਬ ਨੇ ਦਿੱਤੇ ਸਾਨੂੰ ਹੱਕ ਬਰਾਬਰ ਦੇ’ ਅਤੇ ‘ਇਕ ਬਾਬਾ ਸਾਹਿਬ ਨੇ ਪਤਾ ਨਹੀਂ ਕਿੰਨੇ ਸਾਹਬ ਬਣਾ ਦਿੱਤੇ’ ਵਰਗੇ ਮਹਾਨ ਗੀਤ ਗਾਏ ਹਨ, ਉਥੇ ਹੀ ਉਹਨਾਂ ਨੇ ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ ਇਤਿਹਾਸ ਦੀਆਂ ਰਚਨਾਵਾਂ ਗਾ ਕੇ ਸੰਸਾਰ ਵਿੱਚ ਵਸਦੇ ਸਾਰੇ ਲੋਕਾਂ ਨੂੰ ਰਹਿਬਰਾਂ ਵਲੋਂ ਦਿੱਤਾ ਹੋਇਆ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ ਹੈ ।ਸਰਬਜੀਤ ਸਾਬੀ ਕੌਲ ਦੀ ਅਗਵਾਈ ਹੇਠ ਕਰਵਾਏ ਗਏ ਇਸ ਸਮਾਗਮ ਵਿੱਚ ਪਹਿਲਾਂ ਕੌਲ ਭਰਾਵਾਂ ਵਲੋਂ ਲੋਕ ਗਾਇਕ ਕੇ ਐਸ ਮੱਖਣ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸ ਉਪਰੰਤ ਉਹਨਾਂ ਨੂੰ ਗੋਲਡ ਮੈਡਲ ਦੇ ਕੇ ਸਨਮਾਨਿਆ ਗਿਆ । ਇਸ ਸਮਾਗਮ ਵਿੱਚ ਸ਼੍ਰੀਮਾਨ ਪਰਮਜੀਤ ਕਮਾਮ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਸਭਾ ਆਫ ਨਿਊਯਾਰਕ, ਬਲਵਿੰਦਰ ਭੌਰਾ ਜਨਰਲ ਸਕੱਤਰ, ਸ੍ਰੀ ਪਿੰਦਰਪਾਲ ਚੇਅਰਮੈਨ ਬੇਗਮਪੁਰਾ ਕਲਚਰ ਸੋਸਾਇਟੀ ਨਿਊਯਾਰਕ, ਸ੍ਰੀ ਰਾਜ ਕੁਮਾਰ ਰਾਜੂ ਪ੍ਰਧਾਨ ਬੇਗਮਪੁਰਾ ਕਲਚਰ ਸੋਸਾਇਟੀ ਨਿਊਯਾਰਕ, ਸ੍ਰੀ ਨਿਰਮਲ ਮੋਰੋਂ ,ਸ੍ਰੀ ਮਦਨ ਬੱਧਣ, ਸ੍ਰੀ ਚਮਨ ਲਾਲ ਸਾਬਕਾ ਸਰਪੰਚ , ਸ਼੍ਰੀ ਰਮੇਸ਼ ਮਹੇ, ਜਸਵਿੰਦਰ ਮਹੇ ਦੁਹੜੇ, ਜੋਸਨ ਫੈਮਲੀ, ਲਾਲੀ ਮੋਰੋਂ ਸ਼੍ਰੀ ਬਬਲੂ ਜੱਸੀ, ਸ਼੍ਰੀ ਝਲਮਣ ਦਾਸ, ਜੀਤ ਰਾਮ ਜੇਤੇਵਾਲੀ, ਸ਼੍ਰੀ ਸ਼ਿੰਦਾ ਝਿੱਕਾ, ਸ੍ਰੀ ਮੁਖਤਿਆਰ ਬੰਟੀ, ਵਿਜੇ , ਮੱਖਣ ਫਰਾਲਾ, ਬਿੱਟੂ ਸਪੀਡੋ, ਜੁਗਨੂ ਜੀ, ਹੈਪੀ ਬੱਧਣ, ਅਮਰਿੰਦਰ ਮਾਹੀ, ਹਰ ਬਲਾਸ ਲਾਲੀ, ਮਿੱਕੀ ਸ਼ਾਹ, ਕੁਲਵਿੰਦਰ ਬੈਂਸ, ਹੈਪੀ, ਬਲਜਿੰਦਰ ਸੋਹਲ, ਮਨਪ੍ਰੀਤ ਮਾਨ, ਦੁਰਗਾ ਦਾਸ, ਰਿੰਕੂ ਪ੍ਰਧਾਨ, ਸੋਨੂ ਮੋਰੋਂ, ਏ ਐਸ ਰਮਤਾ, ਦੀਪਾ ਕਰਤਾਰਪੁਰੀ ਠੇਕੇਦਾਰ ਬਲਵੀਰ ਰੰਧਾਵਾ, ਪਰਮਿੰਦਰ, ਸੰਦੀਪ ਸ਼ਰਮਾ, ਰਿੰਕੂ ਹੈਰੀ, ਚੌਹਾਨ, ਜਤਨਬੀਰ ਸਿੰਘ ਅਤੇ ਹੋਰਾਂ ਵਲੋਂ ਖਾਸ ਤੌਰ ਤੇ ਸਮਾਗਮ ਵਿੱਚ ਹਿੱਸਾ ਲਿਆ ਗਿਆ। ਸਮਾਗਮ ਦੀ ਸੰਪੰਨਤਾ ਤੇ ਸਮੂਹ ਕੌਲ ਬ੍ਰਦਰਜ਼ ਵਲੋਂ ਪੁੱਜੇ ਸਾਰੇ ਸਾਥੀਆਂ ਦਾ ਉਚੇਚੇ ਤੌਰ ਤੇ ਧੰਨਵਾਦ ਕੀਤਾ ਗਿਆ ਅਤੇ ਸਭ ਨੂੰ ਡਿਨਰ ਕਰਾਇਆ ਗਿਆ।

