Mar 7, 2026

ਐਡਮਿੰਟਨ, ( ਗੁਰਪ੍ਰੀਤ ਸਿੰਘ,ਸਤੀਸ਼ ਸਚਦੇਵਾ)-ਇੱਥੋਂ 10 ਕਿੱਲੋਮੀਟਰ ਦੂਰ ਬਿਓਮੌਂਟ (ਅਲਬਰਟਾ) ਵਿਖੇ ਸੀਨੀਅਰ ਸਿਟੀਜ਼ਨ ਦੀ ਮੀਟਿੰਗ ਮੇਜਰ ਸਿੰਘ ਕਲੇਰ ਦੀ ਪ੍ਰਧਾਨਗੀ ਹੇਠ ਫੋਰ ਸੀਜ਼ਨ ਪਾਰਕ ਵਿਖੇ ਹੋਈ। ਇਸ ਮੀਟਿੰਗ ਵਿੱਚ ਸੀਨੀਅਰ ਸਿਟੀਜ਼ਨ ਨੂੰ ਆ ਰਹੀਆਂ ਮੁਸ਼ਕਲਾਂ ਸਬੰਧੀ ਵਿਚਾਰ ਚਰਚਾ ਕੀਤੀ ਗਈ, ਖਾਸ ਤੌਰ ਤੇ ਮੈਡੀਕਲ ਸਹੂਲਤਾਂ ਦੀ ਘਾਟ ਹੋਣ ਕਾਰਨ ਇਲਾਜ ਲਈ ਐਡਮਿੰਟਨ ਜਾਣਾ ਪੈਂਦਾ ਹੈ ਸਰਦੀਆਂ ਦੇ ਮੌਸਮ ਵਿੱਚ ਇਹ ਕੰਮ ਹੋਰ ਵੀ ਮੁਸ਼ਕਲ ਭਰਿਆ ਹੋ ਜਾਵੇਗਾ। ਬਿਓਮੌਂਟ ਪ੍ਰਸ਼ਾਸਨ ਤੋਂ ਫੌਰੀ ਤੌਰ ਤੇ ਆਨ ਡਿਮਾਂਡ ਬੱਸ ਸਰਵਿਸ ਚਲਾਉਣ ਦੀ ਮੰਗ ਕੀਤੀ ਗਈ। ਜੋ ਸ਼ਾਪਰ ਤੋਂ ਚੱਲ ਕੇ ਰਿਕਰੇਸ਼ਨ ਐਂਡ ਸਪੋਰਟ ਸੈਂਟਰ ਹੋ ਕੇ ਨੋਫਰਿਲ, ਕੋਅਪ ਗੈਸ ਸਰਵਿਸ ਹੋ ਕੇ ਫਾਰੈਸਿਟ ਹਾਈਟ ਹੁੰਦੀ ਹੋਈ ਕੈਨ ਸਕੂਲ ਪਹੁੰਚੇ। ਕਈ ਮਰੀਜ਼ਾਂ ਦੇ ਡਾਇਲੇਸਜ਼ ਹੁੰਦੇ ਹਨ, ਉਨ੍ਹਾਂ ਨੂੰ ਹਫ਼ਤੇ ਵਿੱਚ ਤਿੰਨ ਵਾਰ ਐਡਮਿੰਟਨ ਜਾਣਾ ਪੈਂਦਾ ਹੈ, ਉਹ ਖੁਦ ਬੱਸ ਤੇ ਜਾ ਕੇ ਇਲਾਜ ਕਰਵਾ ਸਕਦੇ ਹਨ, ਸੋ ਬਿਓਮੌਂਟ ਵਿੱਚ ਬੱਸ ਸਰਵਿਸ ਬਹੁਤ ਜ਼ਰੂਰੀ ਹੈ । ਸੀਨੀਅਰਜ ਨੂੰ ਐਡਮਿੰਟਨ ਦੀ ਤਰਾਂ ਫ੍ਰੀ ਬੱਸ ਪਾਸ ਦਿੱਤੇ ਜਾਣ ਜੋ ਪੀ ਆਰ ਹਨ 65 ਸਾਲ ਤੋਂ ਉੱਪਰ ਹਨ।  ਆਮ ਪਬਲਿਕ ਲਈ ਪਾਰਕ ਡਿਵੈਲਪ ਕੀਤੇ ਜਾਣ ਸ਼ੈਡ, ਮੇਜ਼, ਕੁਰਸੀਆਂ ਤੇ ਵਾਸ਼ ਰੂਮ ਬਣਾਏ ਜਾਣ। ਮੀਟਿੰਗ ਵਿੱਚ ਤਿਰਲੋਕ ਸਿੰਘ ਢਿੱਲੋਂ , ਸਤੀਸ਼ ਸਚਦੇਵਾ, ਪਰਮਿੰਦਰ ਸਿੰਘ ਵਿਰਦੀ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ । ਇਸ ਮੌਕੇ  ਗੀਤ ਸੰਗੀਤ ਦਾ ਪ੍ਰੋਗਰਾਮ ਵੀ ਹੋਇਆ। ਸਤੀਸ਼ ਸਚਦੇਵਾ ਨੇ ਲੋਕ ਕਵੀ ਪਾਸ਼ ਦਾ ਗੀਤ ਤਰੰਨਮ ਵਿੱਚ ਪੇਸ਼ ਕੀਤਾ , ਜਿਸ ਦੀ ਸਰੋਤਿਆਂ ਵੱਲੋਂ ਭਰਪੂਰ ਸ਼ਲਾਘਾ ਕੀਤੀ ਗਈ । ਅੰਤ ਵਿੱਚ ਗੁਰਮੁਖ ਸਿੰਘ ਮੁੰਡੀ , ਸੁਖਦੇਵ ਸਿੰਘ ਸਿੱਧੂ,ਪਰਮਿੰਦਰ ਸਿੰਘ ਵਿਰਦੀ , ਪ੍ਰਭਜੋਤ ਸਿੰਘ ਨੇ ਆਏ ਸਭਨਾਂ ਮੈਂਬਰਾਂ ਦਾ ਧੰਨਵਾਦ ਕੀਤਾ ।