ਫਿਲੌਰ ਰੇਲਵੇ ਸਟੇਸ਼ਨ ਦਾ ਨਾਮ ਪੰਡਿਤ ਸ਼ਰਧਾ ਰਾਮ ਫਿਲੌਰੀ ਜੀ ਦੇ ਨਾਮ ‘ਤੇ ਰੱਖਿਆ ਜਾਵੇ ਅਤੇ ਪੰਜਾਬ ਸਰਕਾਰ ਪੰਡਿਤ ਜੀ ਦੇ ਨਾਮ ‘ਤੇ ਚੇਅਰ ਸਥਾਪਿਤ ਕਰੇ- ਬਾਵਾ
ਲੁਧਿਆਣਾ, 28 ਸਤੰਬਰ — ਅੱਜ “ਓਮ ਜੈ ਜਗਦੀਸ਼ ਹਰੇ, ਸੁਆਮੀ ਜੈ ਜਗਦੀਸ਼ ਹਰੇ” ਆਰਤੀ ਦੀ ਰਚਨਾ ਕਰਨ ਵਾਲੇ ਮਹਾਨ ਲੇਖਕ, ਸੁਤੰਤਰਤਾ ਸੰਗਰਾਮੀ ਅਤੇ ਸਮਾਜ ਸੁਧਾਰਕ ਪੰਡਿਤ ਸ਼ਰਧਾ ਰਾਮ ਫਿਲੌਰੀ ਜੀ ਦਾ 188ਵਾਂ ਜਨਮ ਉਤਸਵ ਪ੍ਰਾਚੀਨ ਮੰਦਿਰ ਸੰਗਲਾ ਵਾਲਾ ਸ਼ਿਵਾਲਿਆ ਵਿਖੇ ਪੰਡਿਤ ਸ਼ਰਧਾ ਰਾਮ ਫਿਲੌਰੀ ਮੈਮੋਰੀਅਲ ਵੈਲਫੇਅਰ ਸੁਸਾਇਟੀ ਦੇ ਮੁੱਖ ਸਰਪ੍ਰਸਤ ਮਹੰਤ ਨਰਾਇਣ ਪੁਰੀ ਅਤੇ ਸਾਬਕਾ ਚੇਅਰਮੈਨ ਦਰਸ਼ਨ ਲਾਲ ਬਵੇਜਾ, ਸੁਸਾਇਟੀ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ, ਸੁਸਾਇਟੀ ਦੇ ਪ੍ਰਧਾਨ ਪੁਰੀਸ਼ ਸਿੰਗਲਾ, ਕਨਵੀਨਰ ਸੁਸਾਇਟੀ ਨਵਦੀਪ ਨਵੀ, ਵਾਈਸ ਪ੍ਰਧਾਨ ਸੁਨੀਲ ਮੈਣੀ, ਮਹਿਲਾ ਵਿੰਗ ਦੀ ਪ੍ਰਧਾਨ ਸਿੰਮੀ ਕਵਾਤਰਾ, ਚੰਦਰ ਸ਼ੇਖਰ ਪ੍ਰਭਾਕਰ (ਮੂਰਤੀਕਾਰ) ਸਰਪ੍ਰਸਤ, ਸੁਭਾਸ਼ ਕਵਾਤਰਾ ਦੀ ਸਰਪ੍ਰਸਤੀ ਹੇਠ ਪੂਰਨ ਸ਼ਰਧਾ ਨਾਲ ਮਨਾਇਆ ਗਿਆ। ਇਸ ਸਮੇਂ ਸਮਾਗਮ ‘ਚ ਮੁੱਖ ਤੌਰ ‘ਤੇ ਪਹੁੰਚੀਆਂ 13 ਸਮਾਜ ਸੇਵੀ ਸ਼ਖਸ਼ੀਅਤਾਂ ਅਭਿਨਵ ਚੋਪੜਾ ਯੂਥ ਨੇਤਾ, ਵਿਧਾਇਕ ਪੱਪੀ ਪ੍ਰਾਸ਼ਰ, ਸਾਬਕਾ ਵਿਧਾਇਕ ਸੁਰਿੰਦਰ ਡਾਬਰ, ਭਾਜਪਾ ਨੇਤਾ ਵਿਪਨ ਸੂਦ ਕਾਕਾ, ਹਰਕੇਸ਼ ਮਿੱਤਲ, ਕਾਂਗਰਸੀ ਨੇਤਾ ਪਵਨ ਦੀਵਾਨ, ਬ੍ਰਾਹਮਣ ਸਭਾ ਪੰਜਾਬ ਦੇ ਪ੍ਰਧਾਨ ਪੰਕਜ ਸ਼ਾਰਧਾ, ਸਮਾਜਸੇਵੀ ਸ਼ਾਮ ਸੁੰਦਰ ਮਲਹੋਤਰਾ, ਉੱਘੇ ਲੇਖਕ ਮੋਹਿਤ ਸਿੰਗਲਾ ਅਤੇ ਆਰਤੀ ਸਿੰਗਲਾ, ਭਾਜਪਾ ਨੇਤਾ ਰਾਸ਼ੀ ਅਗਰਵਾਲ, ਰਾਕੇਸ਼ ਬਜਾਜ, ਸ਼ਾਮ ਲਾਲ ਸਪਰਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
ਇਸ ਸਮੇਂ ਬੋਲਦੇ ਵਿਧਾਇਕ ਪੱਪੀ ਪ੍ਰਾਸ਼ਰ ਤੇ ਸੁਰਿੰਦਰ ਡਾਬਰ ਨੇ ਕਿਹਾ ਕਿ ਪੰਡਿਤ ਸ਼ਰਧਾ ਰਾਮ ਫਿਲੌਰੀ ਜੀ ਨੂੰ ਯਾਦ ਕਰਨਾ ਇੱਕ ਮਹਾਨ ਲੇਖਕ, ਸੁਤੰਤਰਤਾ ਸੰਗਰਾਮੀ, ਦੇਸ਼ ਭਗਤ ਅਤੇ ਸਮਾਜ ਸੁਧਾਰਕ ਯਾਦ ਕਰਨਾ ਹੈ ਜਿਸਨੇ ਆਰਤੀ ਦੇ ਨਾਲ ਨਾਲ ਇਸਤਰੀ ਜਾਤੀ ਦੇ ਹੱਕਾਂ ਲਈ ਆਵਾਜ਼ ਉਠਾਈ। ਸਤੀ ਪ੍ਰਥਾ, ਬਾਲ ਵਿਵਾਹ ਦਾ ਵਿਰੋਧ ਕੀਤਾ। ਉਹਨਾਂ ਦਾ ਲਿਖਿਆ ਨਾਟਕ “ਭਾਗਿਵਤੀ” ਜੋ ਹਰ ਬੇਟੀ ਨੂੰ ਦਾਜ ਵਿੱਚ ਦਿੱਤਾ ਜਾਂਦਾ ਸੀ ਤਾਂ ਕਿ ਸਹੁਰੇ ਘਰ ਜਾ ਕੇ ਬੇਟੀ ਅੰਦਰ ਚੰਗੇ ਸੰਸਕਾਰ, ਸੱਭਿਆਚਾਰ ਅਤੇ ਰਿਸ਼ਤਿਆਂ ਦੇ ਸਤਿਕਾਰ ਦਾ ਗਿਆਨ ਪ੍ਰਾਪਤ ਹੋਵੇ ਜੋ ਉਸਦੇ ਸਹੁਰੇ ਘਰ ਦੇ ਜੀਵਨ ਵਿਚ ਖੁਸ਼ੀ, ਸਕੂਨ ਅਤੇ ਸ਼ਾਂਤੀ ਪ੍ਰਦਾਨ ਕਰੇ। ਉਹਨਾਂ ਕਿਹਾ ਕਿ ਉਹਨਾਂ ਦੀ ਲਿਖੀ ਪੁਸਤਕ “ਬਾਤ-ਚੀਤ” ਹਰ ਆਫਿਸਰ ਨੂੰ ਪੜਨੀ ਪੈਂਦੀ ਸੀ ਤਾਂ ਕਿ ਪੰਜਾਬ ਦੇ ਸੱਭਿਆਚਾਰ ਬਾਰੇ ਜਾਣਕਾਰੀ ਮਿਲੇ। ਉਹਨਾਂ ਵੱਲੋਂ ਲਿਖੀ ਪੁਸਤਕ “ਸਿੱਖ ਰਾਜ ਦੀ ਵਿਥਿਆ” ਵੀ ਭਾਈਚਾਰਕ ਸਾਂਝ ਦੀਆਂ ਤੰਦਾਂ ਨੂੰ ਮਜਬੂਤ ਕਰਨ ਵਾਲੀ ਹੈ। ਉਹਨਾਂ ਦੀ ਸ਼ਾਦੀ ਇੱਕ ਸਿੱਖ ਪਰਿਵਾਰ ਵਿੱਚ ਮਹਿਤਾਬ ਕੌਰ ਨਾਲ ਹੋਈ। ਉਹਨਾਂ ਨੇ ਕਪੂਰਥਲਾ ਦੇ ਰਾਜੇ ਨੂੰ ਧਰਮ ਪਰਿਵਰਤਨ ਤੋਂ ਰੋਕ ਕੇ ਵੱਡੀ ਦੇਣ ਦਿੱਤੀ।
ਇਸ ਸਮੇਂ ਚੇਅਰਮੈਨ ਕੇ.ਕੇ. ਬਾਵਾ ਅਤੇ ਪੁਰੀਸ਼ ਸਿੰਗਲਾ ਨੇ ਕਿਹਾ ਕਿ ਫਿਲੌਰ ਰੇਲਵੇ ਸਟੇਸ਼ਨ ਦਾ ਨਾਮ ਪੰਡਿਤ ਸ਼ਰਧਾ ਰਾਮ ਫਿਲੌਰੀ ਦੇ ਨਾਂ ‘ਤੇ ਰੱਖਿਆ ਜਾਵੇ ਅਤੇ ਭਾਰਤ ਦੀ ਸਰਕਾਰ ਉਹਨਾਂ ਦੇ ਨਾਮ ਤੇ ਡਾਕ ਟਿਕਟ ਜਾਰੀ ਕਰੇ ਅਤੇ ਪੰਜਾਬ ਸਰਕਾਰ ਕਿਸੇ ਯੂਨੀਵਰਸਿਟੀ ਵਿੱਚ ਉਹਨਾਂ ਦੇ ਨਾਂ ਤੇ ਚੇਅਰ ਸਥਾਪਿਤ ਕਰੇ।
ਇਸ ਮੌਕੇ ਭਜਨ ਸਮਰਾਟ ਰਮਨ ਮਲਹੋਤਰਾ ਐਂਡ ਪਾਰਟੀ ਅਤੇ ਮੋਹਿਤ ਬੰਸਰੀ ਵਾਧਕ ਨੇ ਪੰਡਿਤ ਸ਼ਰਧਾ ਰਾਮ ਫਿਲੌਰੀ ਜੀ ਦੀਆਂ ਭੇਟਾਂ ਨਾਲ ਆਈ ਸੰਗਤ ਨੂੰ ਮੰਤਰ ਮੁਦਧ ਕੀਤਾ। ਇਸ ਸਮੇਂ ਸੁਸ਼ੀਲ ਮਲਹੋਤਰਾ, ਮਨਮੋਹਣ ਕੌੜਾ, ਵਰਿੰਦਰ ਅਗਰਵਾਲ, ਸਤੀਸ਼ ਬਜਾਜ, ਯਸ਼ਪਾਲ ਸ਼ਰਮਾ, ਗੁਲਸ਼ਨ ਬਾਵਾ, ਸਵਰਨ ਕੌਰ ਸੱਗੂ, ਕੁਨਾਲ ਗਰਗ, ਮੌਂਟੀ ਸ਼ਰਮਾ, ਸੰਜੀਵ ਵਰਮਾ, ਰਮੇਸ਼ ਖੰਨਾ, ਸਮਾਜਸੇਵੀ ਜਗਜੀਤ ਸਿੰਘ ਲੱਕੀ, ਅਰਜਨ ਬਾਵਾ, ਰਵੀ ਬੱਤਰਾ ਐੱਮ.ਸੀ, ਵਿਨੈ ਜੈਨ, ਰਾਕੇਸ਼ ਸੱਚਦੇਵਾ, ਸੁਨੀਲ ਸ਼ਰਮਾ, ਲਵ ਮੈਣੀ, ਵਿਕਾਸ ਚੋਪੜਾ, ਪੰਡਿਤ ਦੀਪਕ ਵਿਸ਼ਸ਼ਟ, ਕਥਾ ਵਾਚਕ ਸੌਰਵ ਸ਼ਰਮਾ ਆਦਿ ਹਾਜ਼ਰ ਸਨ।
