ਵੈਨਕੂਵਰ-(ਜੁਗਿੰਦਰ ਸਿੰਘ ਸੁੰਨੜ) -26 ਸਤੰਬਰ ਸ਼ੁੱਕਰਵਾਰ ਨੂੰ ਸ਼ਾਮ ਦੇ ਦੀਵਾਨ ਵਿਚ ਆਪਣੇ ਨਜ਼ਦੀਕੀ ਰਿਸ਼ਤੇਦਾਰਾਂ ਦੇ ਧਾਰਮਿਕ ਸਮਾਗਮ ਵਿਚੋਂ ਸ਼ਾਮਲ ਹੋਣ ਲਈ ਮਿਸ ਪੂਜਾ ਖ਼ਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਆਪਣੇ ਪਤੀ ਰੋਮੀ, ਬੇਟੇ ਤੇ ਪਰਿਵਾਰ ਸਮੇਤ ਪਹੁੰਚੀ। ਮਿਸ ਪੂਜਾ ਨੇ ਪੰਜਵੇਂ ਗੁਰੂ ਅਰਜਨ ਦੇਵ ਜੀ ਵੱਲੋਂ ਕਾਨੜਾ ਰਾਗ ਵਿਚ ਵਿਚਾਰਿਆ ਸ਼ਬਦ ”ਐਸੀ ਮਾਂਗੁ ਗੋਬਿੰਦ ਤੇ” ਦਾ ਸ਼ਬਦ ਗਾ ਕੇ ਸੰਗਤਾਂ ਨੂੰ ਮੰਤਰ-ਮੁਗਧ ਕਰ ਦਿੱਤਾ। ਬਹੁਤ ਥੋੜੇ ਗਾਇਕਾਂ ਨੂੰ ਰਾਗਾਂ ਦੀ ਸਮਝ ਹੁੰਦੀ ਹੈ ਪਰ ਜਿੱਥੇ ਪ੍ਰਮਾਤਮਾਂ ਦੀ ਬਖਸ਼ਿਸ਼ ਨਾਲ ਮਿਸ ਪੂਜਾ ਦਾ ਗਲ ਮਧੁਰ ਹੈ ਉੱਥੇ ਉਸ ਨੂੰ ਰਾਗਾਂ ਦੀ ਮੁਹਾਰਤ ਵੀ ਹੈ। ਉਸ ਨੇ ਰਾਗਾਂ ਦੀ ਵਿੱਦਿਆ ਦੀ ਵੀ ਪੂਰੀ ਸਿਖਲਾਈ ਲਈ ਹੋਈ ਹੈ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਕਸ਼ਮੀਰ ਸਿੰਘ ਧਾਲੀਵਾਲ, ਜੁਗਿੰਦਰ ਸਿੰਘ ਸੁੰਨੜ ਤੇ ਗਿਆਨੀ ਹਰਮਿੰਦਰਪਾਲ ਸਿੰਘ ਵੱਲੋਂ ਉਨ੍ਹਾਂ ਨੂੰ ਪਲੇਕ ਦੇ ਕੇ ਸਨਮਾਨਿਤ ਕੀਤਾ ਅਤੇ ਪਰਿਵਾਰ ਦਾ ਧੰਨਵਾਦ ਕੀਤਾ ਗਿਆ। ਮਿਸ ਪੂਜਾ ਨੇ ਦੂਸਰੀ ਵਾਰ ਗੁਰੂ ਘਰ ਵਿਚ ਹਾਜ਼ਰੀ ਲੁਆਈ। ਉਹ ਬਲਜੀਤ ਸਿੰਘ ਕੈਂਥ ਦੇ ਪੋਤਰੇ ਦੇ ਜਨਮ ਦਿਨ ਤੇ ਪਰਿਵਾਰ ਨਾਲ ਆਈ ਸੀ। ਬਲਜੀਤ ਸਿੰਘ ਕੈਂਥ ਦਾ ਵੀ ਧੰਨਵਾਦ ਕੀਤਾ ਗਿਆ।
