Mar 7, 2026

ਸਰੀ/ ਵੈਨਕੂਵਰ 3 ਅਕਤੂਬਰ (ਕੁਲਦੀਪ ਚੁੰਬਰ)-ਖ਼ਾਨਪੁਰੀ ਪਰਿਵਾਰ ਦੇ ਕਲਾ, ਸਾਹਿਤ, ਵਿਰਸਾ, ਵਿਰਾਸਤ, ਪੰਜਾਬੀ ਭਾਸ਼ਾ ਅਤੇ ਮੀਡੀਆ ਵਿਚ ਪਾਏ ਯੋਗਦਾਨ ਦੇ ਪਿੱਛੇ ਸ਼੍ਰੀਮਤੀ ਅਮਰਜੀਤ ਕੌਰ ਦੀ ਅਹਿਮ ਭੂਮਿਕਾ ਰਹੀ ਹੈ। ਉਨ੍ਹਾਂ ਨੇ ਹਮੇਸ਼ਾ ਸੱਚ, ਸਮਾਜ ਸੇਵਾ ਅਤੇ ਇਮਾਨਦਾਰੀ ਦਾ ਰਸਤਾ ਦਿਖਾਇਆ। ਇਹ ਵਿਚਾਰ ਰੋਜਾਨਾ ‘ਅਜੀਤ’ ਦੇ ਸਹਾਇਕ ਸੰਪਾਦਕ ਸਤਨਾਮ ਸਿੰਘ ਮਾਣਕ ਨੇ ਕਸਬਾ ਸ਼ਾਮਚੁਰਾਸੀ ਤੋਂ ਰੋਜ਼ਾਨਾ ‘ਅਜੀਤ’ ਦੇ ਸੀਨੀਅਰ ਪੱਤਰਕਾਰ ਗੁਰਮੀਤ ਸਿੰਘ ਖ਼ਾਨਪੁਰੀ ਦੀ ਧਰਮ ਪਤਨੀ ਅਮਰਜੀਤ ਕੌਰ ਖ਼ਾਨਪੁਰੀ ਦੀ ਪਿੰਡ ਖ਼ਾਨਪੁਰ ਸਹੋਤਾ ਵਿਖੇ ਅੰਤਿਮ ਅਰਦਾਸ ਮੌਕੇ ਕਰਵਾਏ ਗਏ ਸ਼ਰਧਾਂਜਲੀ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਇਨ੍ਹਾਂ ਤੋਂ ਇਲਾਵਾ ਸੰਤ ਬਾਬਾ ਹਰਦੇਵ ਸਿੰਘ ਤਲਵੰਡੀ ਅਰਾਈਆਂ, ਸਾਬਕਾ ਮੰਤਰੀ ਬੀਬੀ ਮਹਿੰਦਰ ਕੌਰ ਜੋਸ਼, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਲੱਖੀ, ਦੂਰਦਰਸ਼ਨ ਜਲੰਧਰ ਦੇ ਸਾਬਕਾ ਡਿਪਟੀ ਡਾਇਰੈਕਟਰ ਜਨਰਲ ਓਮ ਗੌਰੀ ਦੱਤ ਸ਼ਰਮਾ, ਆਕਾਸ਼ਬਾਣੀ ਜਲੰਧਰ ਦੀ ਐਨਾਊਸਰ ਸੁਖਜੀਤ ਕੌਰ, ਸ਼ੁਭ ਕਰਮਨ ਸੁਸਾਇਟੀ ਦੇ ਪ੍ਰਧਾਨ ਰਸ਼ਪਾਲ ਸਿੰਘ, ਗੀਤਕਾਰ ਰੂਪਾ ਮਿੱਠਾ ਪੁਰੀਆ, ਗੀਤਕਾਰ ਤੇ ਐਂਕਰ ਬਲਦੇਵ ਰਾਹੀ ਨੇ ਉਨ੍ਹਾਂ ਦੀਆਂ ਸੇਵਾਵਾਂ ਨੂੰ ਯਾਦ ਕਰਕੇ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਦੂਰਦਰਸ਼ਨ ਜਲੰਧਰ ਦੇ ਪ੍ਰੋਗਰਾਮ ਮੁੱਖੀ ਕੇਵਲ ਕ੍ਰਿਸ਼ਨ, ਸਾਬਕਾ ਵਿਧਾਇਕ ਪਵਨ ਕੁਮਾਰ ਆਦੀਆ, ਕੌਮੀ ਅਰੋੜਾ ਏਕਤਾ ਪਰਿਵਾਰ ਸਿਰਸਾ ਵਲੋਂ ਮੋਹਣ ਲਾਲ ਅਰੋੜਾ, ਜਨ ਸੇਵਾ ਸੁਸਾਇਟੀ ਹਰਿਆਣਾ ਦੇ ਪ੍ਰਧਾਨ ਸ਼ਾਦੀ ਲਾਲ ਵਲੋਂ ਭੇਜੇ ਵਿਸ਼ੇਸ਼ ਸ਼ੋਕ ਸੁਨੇਹੇ ਵਿਚ ਬੀਬੀ ਅਮਰਜੀਤ ਕੌਰ ਦੀਆਂ ਸੇਵਾਵਾਂ ਤੇ ਚਾਨਣਾ ਪਾਇਆ ਗਿਆ। ਇਸ ਤੋਂ ਪਹਿਲਾਂ ਭਾਈ ਹਰਜਿੰਦਰ ਸਿੰਘ ਮੂੰਡੀਆਂ ਦੇ ਜਥੇ ਨੇ ਵੈਰਾਗਮਈ ਕੀਰਤਨ ਅਤੇ ਕਥਾ ਨਾਲ ਸੰਗਤਾਂ ਨੂੰ ਜੋੜਿਆ। ਅੰਤ ਵਿਚ ਸਾਬਕ ਮੰਤਰੀ ਬੀਬੀ ਮਹਿੰਦਰ ਕੌਰ ਜੋਸ਼ ਨੇ ਪਰਿਵਾਲ ਵਲੋਂ ਧੰਨਵਾਦ ਕੀਤਾ। ਸਟੇਜ ਸਕੱਤਰ ਦੀ ਸੇਵਾ ਗੁਰਮੇਲ ਸਿੰਘ ਮੂੰਡੀਆਂ ਨੇ ਨਿਭਾਈ। ਇਸ ਮੌਕੇ ਤੇ ਹੋਰਨ੍ਹਾਂ ਤੋਂ ਇਲਾਵਾ ਅਕਾਸ਼ਬਾਣੀ ਜਲੰਧਰ ਦੇ ਪ੍ਰੋਡਿਊਸਰ ਗੁਰਵਿੰਦਰ ਸਿੰਘ ਅਤੇ ਮੈਡਮ ਪ੍ਰਭਜੋਤ ਕੌਰ, ਸ਼੍ਰੋਮਣੀ ਅਕਾਲੀ ਦਲ ਸ਼ਾਮਚੁਰਾਸੀ ਦੇ ਹਲਕਾ ਇੰਚਾਰਜ ਸੰਦੀਪ ਸਿੰਘ ਸੀਕਰੀ, ਬੀ ਐਸ ਪੀ ਦੇ ਸੀਨੀਅਰ ਆਗੂ ਮਹਿੰਦਰ ਸਿੰਘ ਸੰਧਰ, ਸਮਾਜ ਸੇਵਕ ਸੁਰਮੀਤ ਸਿੱਧੂ, ਸ਼ਾਇਰ ਮਾਸਟਰ ਕੁਲਵਿੰਦਰ ਸਿੰਘ ਜੰਡਾ, ਹਰਜਿੰਦਰ ਸਿੰਘ ਅਧਿਕਾਰਾ, ਜਥੇ. ਬਲਵੰਤ ਸਿੰਘ ਬਰਿਆਲ, ਪੱਪੂ ਧਾਮੀ, ਜਸਵੀਰ ਸਿੰਘ ਚੱਕਰਾਜੂ ਸਿੰਘ, ਬੀਬੀ ਬਲਵੀਰ ਕੌਰ ਭੁੱਲਰ, ਸਰਪੰਚ ਰਮਨਦੀਪ ਕੌਰ ਹਾਜੀਪੁਰ, ਪਿ੍ਰੰ. ਮਹਿੰਗਾ ਸਿੰਘ ਬੁੱਲ੍ਹੋਵਾਲ, ਜੱਸਾ ਫੰਬੀਆਂ, ਆਦਿਤਿਆ ਹਾਂਡਾ, ਚਨਜੀਤ ਸਿੰਘ ਰੂਬੀ ਤਾਜਪੁਰ, ਜਗਜੀਤ ਕੌਰ ਤਾਜਪੁਰ, ਅਮਰੀਕ ਸਿੰਘ ਭਾਗੋਵਾਲ, ਇੰਦਰਜੀਤ ਸਿੰਘ ਬੀਰਮਪੁਰ, ਦਰਸ਼ਕ ਸਰੋਤਾ ਸੰਘ ਦੇ ਸਰਪ੍ਰਸਤ ਜਗਦੀਸ਼ ਪਾਲ ਮਹਿਤਾ, ਜਨਰਲ ਸਕੱਤਰ ਅਵਤਾਰ ਸਿੰਘ ਬੱਸੀਆਂ, ਸੀਨੀਅਰ ਮੀਤ ਪ੍ਰਧਾਨ ਮੋਹਣ ਲਾਲ ਅਰੋੜਾ, ਮੀਤ ਪ੍ਰਧਾਨ ਕੁਲਦੀਪ ਸਿੰਘ ਚੌਹਾਨ, ਉੱਪ ਪ੍ਰਧਾਨ ਸੰਤੋਖ ਸਿੰਘ ਮਿਸਤਰੀ,  ਪ੍ਰੇਮ ਲੋਹਟ ਉੱਪ ਪ੍ਰਧਾਨ, ਕੁਲਦੀਪ ਸਿੰਘ ਢੱਡੇ, ਸੋਹਣ ਸਿੰਘ ਨਰਵਾਲ,ਨਸੀਬ ਚੰਦ ਜੱਸੀ, ਬਲਵੀਰ ਸਿੰਘ ਆਹਰਾਂ ਨੰਬਰਦਾਰ, ਜਗਤਾਰ ਸਿੰਘ ਲਲਤੋ ਕਲਾਂ, ਜਤਿੰਦਰ ਭਾਸਕਰ ਉੱਪ ਪ੍ਰਧਾਨ ਵੀ ਸ਼ਾਮਿਲ ਹੋਏ।