ਸਰੀ ( ਰੂਪੀ ਖਹਿਰਾ)– ਸਰੀ ਦੇ ਉੱਘੇ ਕਾਰੋਬਾਰੀ ਸ ਨਾਹਰ ਸਿੰਘ ਢੇਸਾ ਨੂੰ ਉਸ ਸਮੇਂ ਭਾਰੀ ਸਦਮਾ ਪੁੱਜਾ ਜਦੋਂ ਉਹਨਾਂ ਦੀ ਪਤਨੀ ਸਰਦਾਰਨੀ ਰਤਿੰਦਰ ਕੌਰ ਢੇਸਾ ਕੁਝ ਸਮਾਂ ਬਿਮਾਰ ਰਹਿਣ ਉਪਰੰਤ ਸਦੀਵੀ ਵਿਛੋੜਾ ਦੇ ਗਏ । ਉਹ 67 ਵਰ੍ਹਿਆਂ ਦੇ ਸਨ । ਉਹ ਆਪਣੇ ਪਿੱਛੇ ਦੋ ਧੀਆਂ ਇੱਕ ਪੁੱਤਰ ਅਤੇ ਦੋਹਤੇ ਦੋਹਤੀਆਂ ਨਾਲ ਭਰੇ ਪਰਿਵਾਰ ਨੂੰ ਛੱਡ ਗਏ ਹਨ । ਜ਼ਿਕਰਯੋਗ ਹੈ ਕਿ ਨਾਹਰ ਸਿੰਘ ਢੇਸਾ ਜਿਲਾ
ਰੋਪੜ -ਮੁਹਾਲੀ ਐਸੋਸੀਏਸ਼ਨ ਦੇ ਪ੍ਰਧਾਨ ਵੀ ਹਨ । ਇਸ ਦੁੱਖ ਦੀ ਘੜੀ ਵਿੱਚ ਸਭਾ ਦੇ ਹੋਰ ਅਹੁਦੇਦਾਰਾਂ ਸ. ਮੋਹਨ ਸਿੰਘ ਢੇਸਾ, ਮੈਂਡੀ ਢੇਸਾ, ਸੁਰਜੀਤ ਸਿੰਘ ਮਾਧੋਪੁਰੀ , ਅਵਿਨਾਸ਼ ਬਨਵੈਤ, ਪ੍ਰਿਤਪਾਲ
ਗਿੱਲ ਅਤੇ ਸਮੂਹ ਮੈਂਬਰ ਪਰਿਵਾਰ ਨਾਲ ਡੂੰਘੀ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ ।
