ਜਲੰਧਰ 9 ਅਕਤੂਬਰ -ਜਲੰਧਰ ਦੇ ਪ੍ਰਸਿਧ ਬਾਡੀ ਬਿਲਡਰ ਤੇ ਅਭਿਨੇਤਾ ਵਰਿੰਦਰ ਘੁੰਮਣ ਦੇ ਅਚਾਨਕ ਸਦੀਵੀ ਵਿਛੋੜਾ ਦੇ ਜਾਣ ਦੀ ਦੁਖਦਾਈ ਖ਼ਬਰ ਹੈ। ਪਿਛਲੇ ਕੁਝ ਦਿਨਾਂ ਤੋਂ ਸਿਹਤ ਸਮੱਸਿਆ ਕਾਰਣ ਉਹ ਅੰਮ੍ਰਿਤਸਰ ਦੇ ਫੋਰਟਿਸ ਹਸਪਤਾਲ ਤੋਂ ਇਲਾਜ ਕਰਵਾ ਰਹੇ ਸਨ ਕਿ ਉਨ੍ਹਾਂ ਨੂੰ ਦਿਲ ਦਾ ਦੌਰਾ ਪੈ ਗਿਆ ਜੋ ਜਾਨ ਲੇਵਾ ਸਾਬਿਤ ਹੋਇਆ।
ਵਰਿੰਦਰ ਘੁੰਮਣ ਜਿਥੇ ਇਕ ਕੌਮਾਂਤਰੀ ਪ੍ਰਸਿਧੀ ਪ੍ਰਾਪਤ ਬਾਡੀ ਬਿਲਡਰ ਸੀ ਉਥੇ ਉਸ ਨੇ ਕਈ ਪੰਜਾਬੀ ਅਤੇ ਹਿੰਦੀ ਫਿਲਮਾਂ ਵਿੱਚ ਕੰਮ ਕੀਤਾ । ਉਹ ਸੋਸ਼ਲ ਮੀਡੀਆ ਉਪਰ ਵੀ ਕਾਫੀ ਸਰਗਰਮ ਸੀ ਤੇ ਉਹ ਰੋਜ਼ਾਨਾਂ ਹੀ ਆਪਣੀਆਂ ਤਸਵੀਰਾਂ ਅਤੇ ਫ਼ੋਟੋਆਂ ਸ਼ੇਅਰ ਕਰਦੇ ਰਹਿੰਦੇ ਸਨ। ਇਕ ਬਾਲੀਵੁਡ ਫਿਲਮ ਵਿਚ ਉਹ ਸਲਮਾਨ ਖਾਨ ਨਾਲ ਵੀ ਕੰਮ ਕਰ ਚੁੱਕੇ ਹਨ।
