Mar 7, 2026

ਐਬਸਫੋਰਡ- ਖਾਲਸਾ ਦੀਵਾਨ ਸੁਸਾਇਟੀ ਐਬਸਫੋਰਡ ਵਲੋਂ ਪਹਿਲੀ ਵਾਰ ਗਦਰ ਪਾਰਟੀ ਦੇ ਮਹਾਨ ਯੋਧਿਆਂ ਨੂੰ ਸਮਰਪਿਤ ਸ਼ਹੀਦ ਭਾਈ ਕਰਮ ਸਿੰਘ ਬੱਬਰ ਮੈਮੋਰੀਅਲ ਟੂਰਨਾਮੈਂਟ 11-12 ਅਕਤੂਬਰ ਨੂੰ ਮੌਟ ਸੈਕੰਡਰੀ ਸਕੂਲ ਦੀਆਂ ਗਰਾਉਂਡਾਂ ਵਿਚ ਕਰਵਾਇਆ ਗਿਆ। ਟੂਰਨਾਮੈਂਟ ਦੌਰਾਨ  ਸੋਕਰ, ਹਾਕੀ, ਰੈਸਲਿੰਗ  ਅਤੇ ਬਾਸਕਿਟਬਾਲ ਦੇ ਮੁਕਾਬਲੇ ਕਰਵਾਏ ਗਏ ਜਿਹਨਾਂ ਵਿਚ ਵੱਡੀ ਗਿਣਤੀ ਵਿਚ ਵੱਖ ਵੱਖ ਟੀਮਾਂ ਨੇ ਭਾਰੀ ਉਤਸ਼ਾਹ ਨਾਲ ਹਿੱਸਾ ਲਿਆ। ਇਸ ਮੌਕੇ ਸੌਕਲ ਦੇ ਮੁਕਾਬਲਿਆਂ ਦੀ ਜਿੰਮੇਵਾਰੀ ਇਕਬਾਲ ਸਿੰਘ, ਸੰਨੀ ਗਿੱਲ, ਹਾਕੀ ਮੁਕਾਬਲਿਆਂ ਦੀ ਜਿੰਮੇਵਾਰੀ ਜਗਦੀਸ਼ ਗਿੱਲ, ਜਗਦੇਵ ਸਿੰਘ, ਰੈਸਲਿੰਗ ਦੀ ਜਿੰਮੇਵਾਰੀ ਸੁੱਚਾ ਸਿੰਘ ਮਾਨ ਅਤੇ ਬਾਸਕਿਟਬਾਲ ਦੇ ਮੁਕਾਬਲਿਆਂ ਦੀ ਜਿੰਮੇਵਾਰੀ ਅਰਮਾਨ ਢਿੱਲੋਂ ਨੇ ਨਿਭਾਈ। ਇਸ ਦੌਰਾਨ ਐਮ ਪੀ ਸੁਖਮਨ ਗਿੱਲ, ਐਮ ਐਲ ਏ ਬਰੂਸ ਬੈਨਮੈਨ ਤੇ ਹੋਰ ਅਹਿਮ ਸ਼ਖਸੀਅਤਾਂ ਨੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ। ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਖਾਲਸਾ ਦੀਵਾਨ ਸੁਸਾਇਟੀ ਦੇ ਪ੍ਰਧਾਨ ਰਾਜਿੰਦਰ ਸਿੰਘ ਢਿੱਲੋਂ, ਮੀਤ ਪ੍ਰਧਾਨ ਜਗਦੇਵ ਸਿੰਘ ਮੱਖਣ ਗਿੱਲ, ਸੈਕਟਰੀ ਲਖਵਿੰਦਰ ਸਿੰਘ ਬਰਾੜ, ਖਜਾਨਚੀ ਅਮਰ ਸਿੰਘ ਧਾ੍ਲੀਵਾਲ ਤੇ ਹੋਰ ਪ੍ਰਬੰਧਕਾਂ ਨੇ ਨਿਭਾਈ। ਇਸ ਮੌਕੇ ਪ੍ਰਧਾਨ ਰਾਜਿੰਦਰ ਸਿੰਘ ਢਿੱਲੋਂ ਨੇ ਟੂਰਨਾਮੈਂਟ ਦੀ ਸਫਲਤਾ ਲਈ ਖਿਡਾਰੀਆਂ ਤੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ।