ਸਰੀ ( ਦੇ ਪ੍ਰ ਬਿ)– ਸਰੀ ਸ਼ਹਿਰ ਵਿਚ ਪਹਿਲੀ ਵਾਰ ਆਯੋਜਿਤ ਆਪਣੀ ਕਿਸਮ ਦਾ ਗਰੇਟ ਕੈਨੇਡੀਅਨ ਦਿਵਾਲੀ ਮਿਠਾਈ ਮੇਲਾ 2025 ਦੀਵਾਲੀ ਦੇ ਤਿਊਹਾਰ ਉਪਰ ਤਾਜ ਪਾਰਕ ਕਨਵੈਨਸ਼ਨ ਸੈਂਟਰ8580-132 ਸਟਰੀਟ ਵਿਖੇ ਹਜ਼ਾਰਾਂ ਮੇਲੀਆਂ ਲਈ ਆਕਰਸ਼ਨ ਦਾ ਕਾਰਣ ਬਣਿਆ ਹੋਇਆ ਹੈ। ਉਘੇ ਟੀਵੀ ਹੋਸਟ ਜੋਗਰਾਜ ਸਿੰਘ ਕਾਹਲੋਂ ਦੇ ਉਦਮ ਸਦਮਾ ਕਈ ਪ੍ਰਮੁੱਖ ਸਪਾਂਸਰਾਂ ਦੇ ਸਹਿਯੋਗ ਨਾਲ 10 ਤੋਂ 21 ਅਕਤੂਬਰ ਤੱਕ ਚੱਲਣ ਵਾਲੇ ਇਸ ਮਿਠਾਈ ਮੇਲੇ ਵਿਚ ਜਿਥੇ ਲੋਕਾਂ ਲਈ ਦੀਵਾਲੀ ਦੇ ਤਿਊਹਾਰ ਲਈ ਵੰਨ ਸੁਵੰਨੀਆਂ ਮਿਠਾਈਆਂ, ਜਲੇਬੀਆਂ ਤੇ ਫੂਡ ਸਟਾਲ ਲਗਾਏ ਗਏ ਹਨ ਉਥੇ ਮੇਲੇ ਨੂੰ ਰੌਚਕ ਬਣਾਉਂਦਿਆਂ ਲਾਈਵ ਡੀਜੇ, ਗੇਮਜ਼, ਕਿਡਜ ਜੋਨ ਤੇ ਲਾਈਵ ਐਟਰਟੇਨਮੈਂਟ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਲਾਈਵ ਐਟਰਟੇਨਮੈਂਟ ਦੌਰਾਨ ਵੱਖ ਵੱਖ ਕਲਾਕਾਰਾਂ ਵਲੋਂ ਸਭਿਆਚਾਰਕ ਵੰਨਗੀਆਂ ਪੇਸ਼ ਕੀਤੀਆਂ ਜਾਂਦੀਆਂ ਹਨ। ਮੇਲੇ ਵਿਚ ਦਰਸ਼ਕਾਂ ਲਈ ਕਾਰ ਅਤੇ ਕੋਈ ਇਨਾਮ ਵੀ ਕੱਢੇ ਜਾ ਰਹੇ ਹਨ। ਹੋਰ ਇਨਾਮਾਂ ਵਿਚ ਮੈਕਸੀਕੋ ਦੀ ਟਿਕਟ, ਸੋਨੇ ਦੇ ਸਿੱਕੇ, ਟੀਵੀ ਸਕਰੀਨਾਂ ਅਤੇ ਸਿੰਘ ਪੀਜ਼ਾ ਤੇ ਚਲੋ ਫਰੈਸ਼ਕੋ ਵਲੋਂ 25 ਤੋਂ 100 ਡਾਲਰ ਦੇ ਗਿਫਟ ਕਾਰਡ ਰੱਖੇ ਗਏ ਹਨ। ਇਕ ਹੀ ਲੋਕੇਸ਼ਨ ਉਪਰ ਵੱਡੀ ਗਿਣਤੀ ਵਿਚ ਲਗਾਏ ਗਏ ਸਟਾਲਾਂ ਦਾ ਆਨੰਦ ਜਿਥੇ ਵੱਡੀ ਗਿਣਤੀ ਵਿਚ ਲੋਕ ਲੈ ਰਹੇ ਹਨ, ਉਥੇ ਸਿਆਸੀ ਅਤੇ ਉਘੀਆਂ ਹਸਤੀਆਂ ਵਿਚ ਇਸ ਮੇਲੇ ਵਿਚ ਸ਼ਮੂਲੀਅਤ ਕਰਦਿਆਂ ਲੋਕਾਂ ਨਾਲ ਦੀਵਾਲੀ ਦੀਆਂ ਵਧਾਈਆਂ ਸਾਂਝੀਆਂ ਕਰ ਰਹੀਆਂ ਹਨ। ਬੀਤੇ ਦਿਨ ਕੈਲਗਰੀ ਤੋਂ ਐਮ ਪੀ ਜਸਰਾਜ ਸਿੰਘ ਹੱਲਣ, ਐਮ ਪੀ ਅਮਨਪ੍ਰੀਤ ਸਿੰਘ ਗਿੱਲ ਤੇ ਐਬਸਫੋਰਡ ਤੇ ਐਮ ਪੀ ਸੁਖਮਨ ਗਿੱਲ ਨੇ ਵਿਸ਼ੇਸ਼ ਹਾਜ਼ਰੀ ਭਰੀ ਤੇ ਦੀਵਾਲੀਆਂ ਦੀ ਸ਼ੁਭਕਾਮਨਾਵਾਂ ਦਿੱਤੀਆਂ। ਐਮ ਪੀ ਜਸਰਾਜ ਸਿੰਘ ਹੱਲਣ ਨੇ ਜਲੇਬੀਆਂ ਤੇ ਸਟਾਲ ਤੇ ਖੁਦ ਜਲੇਬੀਆਂ ਬਣਾਉਣ ਦਾ ਤਜੁਰਬਾ ਕੀਤਾ। ਮੇਲੇ ਵਿਚ ਸ਼ਿਰਕਤ ਤੇ ਹੋਰ ਜਾਣਕਾਰੀ ਲਈ ਮੁੱਖ ਪ੍ਰਬੰਧਕ ਜੋਗਰਾਜ ਸਿੰਘ ਕਾਹਲੋਂ ਨਾਲ ਫੋਨ ਨੰਬਰ 604-889-5521 ਤੇ ਸੰਪਰਕ ਕੀਤਾ ਜਾ ਸਕਦਾ ਹੈ।



