Screenshot
ਕੈਲਗਰੀ ਵਾਰਡ ਨੰਬਰ 5 ਤੋਂ ਰਾਜ ਧਾਲੀਵਾਲ ਮੁੜ ਕੌਂਸਲਰ ਚੁਣੇ ਗਏ-
ਐਡਮਿੰਟਨ, ਕੈਲਗਰੀ ( ਗੁਰਪ੍ਰੀਤ ਸਿੰਘ, ਦਲਵੀਰ ਜੱਲੋਵਾਲੀਆ)-ਬੀਤੇ ਦਿਨ ਸਿਟੀ ਕੌਂਸਲ ਚੋਣਾਂ ਲਈ ਵੋਟਾਂ ਦੀ ਗਿਣਤੀ ਦੇ ਭਾਵੇਂਕਿ ਅਜੇ ਅਧਿਕਾਰਿਤ ਨਤੀਜੇ ਐਲਾਨੇ ਨਹੀ ਗਏ ਪਰ ਅਣਅਧਿਕਾਰਿਤ ਸੂਤਰਾਂ ਮੁਤਰਾਂ ਐਡਮਿੰਟਨ ਵਿਚ ਤਿਨ ਵਾਰ ਦੀ ਸਿਟੀ ਕੌਂਸਲਰ ਐਂਡਰਿਊ ਨੈਕ ਮੇਅਰ ਦੀ ਚੋਣ ਜਿੱਤ ਗਏ ਹਨ। ਉਹਨਾਂ ਨੂੰ ਆਪਣੇ ਨਿਕਟ ਵਿਰੋਧੀ ਟਿਮ ਕਾਰਟਮੈਲ ਤੋਂ ਲਗਪਗ 13,000 ਵੱਧ ਵੋਟ ਮਿਲੇ ਹਨ। ਤਾਜ਼ਾ ਨਤੀਜੇ ਦਿਖਾਉਂਦੇ ਹਨ ਕਿ ਨੈਕ ਨੂੰ 38% ਵੋਟਾਂ ਜਦੋਂਕਿ ਦੂਜੇ ਸਥਾਨ ‘ਤੇ ਟਿਮ ਕਾਰਟਮੇਲ ਲਗਭਗ 30% ਵੋਟ ਮਿਲੇ ਹਨ। ਟਿਮ ਕਾਰਟਮੇਲ ਨੇ ਆਪਣੀ ਹਾਰ ਮੰਨਦਿਆਂ ਨੈਕ ਨੂੰ ਜਿੱਤ ਦੀ ਵਧਾਈ ਦਿੱਤੀ ਹੈ। ਐਡਮਿੰਟਨ ਦੇ ਵਾਰਡਾਂ ਦੇ ਕੌਂਸਲਰਾਂ ਦੀਆਂ ਵੋਟਾਂ ਦੀ ਗਿਣਤੀ ਜਾਰੀ ਹੈ ਜਲਦ ਹੀ ਅਧਿਕਾਰਿਤ ਨਤੀਜੇ ਪ੍ਰਾਪਤ ਹੋਣ ਦੀ ਉਮੀਦ ਹੈ।
ਕੈਲਗਰੀ ਤੋਂ ਮੇਅਰ ਦੀ ਚੋਣ ਵਿਚ ਜਰੋਮੀ ਫਰਕਸ ਸਭ ਤੋਂ ਵੱਧ 91,068 ਵੋਟਾਂ ਨਾਲ ਜੇਤੂ ਰਹੇ ਹਨ। ਅਣਅਧਿਕਾਰਿਤ ਨਤੀਜਿਆਂ ਮੁਤਾਬਿਕ ਦੂਸਰੇ ਸਥਾਨ ਤੇ ਸੋਨੀਆ ਸ਼ਾਰਪ ਨੂੰ 90,484 ਵੋਟ ਮਿਲੇ ਹਨ। ਮੌਜੂਦਾ ਮੇਅਰ ਜੋਤੀ ਗੌਂਡੇਕ 71,399 ਵੋਟਾਂ ਨਾਲ ਤੀਸਰੇ ਸਥਾਨ ਤੇ ਰਹੇ ਹਨ। ਗੋਂਡੇਕ ਨੇ ਸੋਮਵਾਰ ਦੇਰ ਰਾਤ ਸਵੀਕਾਰ ਕੀਤਾ, ਅਤੇ ਕਿਹਾ ਕਿ ਕੈਲਗਰੀ ਦੇ 37ਵੇਂ ਮੇਅਰ ਵਜੋਂ ਸੇਵਾ ਕਰਨਾ ਉਸਦੀ ਜ਼ਿੰਦਗੀ ਦਾ ਸਨਮਾਨ ਸੀ।
-ਰਾਜ ਧਾਲੀਵਾਲ ਮੁੜ ਕੌਂਸਲਰ ਵਜੋਂ ਜੇਤੂ- ਵਾਰਡ ਨੰਬਰ 5 ਤੋਂ ਰਾਜ ਧਾਲੀਵਾਲ ਮੁੜ ਕੌਂਸਲਰ ਚੁਣੇ ਜਾਣ ਵਿਚ ਸਫਲ ਰਹੇ ਹਨ। ਪ੍ਰਾਪਤ ਨਤੀਜਿਆਂ ਮਤੁਾਬਿਕ ਉਹਨਾਂ ਨੇ 6199 ਵੋਟਾਂ ਨਾਲ ਇਹ ਸੀਟ ਜਿੱਤੀ। ਸਾਅਦਤ ਆਰੀਅਨ 3704 ਵੋਟਾਂ ਨਾਲ ਦੂਸਰੇ ਸਥਾਨ ਤੇ ਰਹੇ। ਵਾਰ਼ਡ ਨੰਬਰ 5 ਤੋਂ ਹੀ ਗੁਰਪ੍ਰੀਤ ਢਿੱਲੋਂ ਨੂੰ 1215 ਵੋਟ, ਰੀਤ ਮੁਸ਼ਿਆਣਾ ਨੂੰ 2866 ਵੋਟ ਜਦੋਂਕਿ ਹਰੀ ਸਿੰਘ ਪੁਰਬਾ ਨੂੰ 209 ਵੋਟ ਮਿਲੇ।
ਇਸੇ ਤਰਾਂ ਵਾਰਡ ਨੰਬਰ 1 ਤੋਂ ਟਾਇਰਜਡ ਕਿਮ 6579 ਵੋਟਾਂ, ਵਾਰਡ ਨੰਬਰ 2 ਜੈਨੀਫਰ 8241 ਵੋਟਾਂ, ਵਾਰਡ ਨੰਬਰ 3 ਐਂਡਰਿਊ 7838 ਵੋਟਾਂ, ਵਾਰਡ ਨੰਬਰ 4-ਕੈਲੀ ਜੇਮਜ਼ 10,612, ਵਾਰਡ ਨੰਬਰ 6-ਜੌਹਨ 11,697, ਵਾਰਡ ਨੰਬਰ 7-ਮਾਈਕ 8466, ਵਾਰਡ ਨੰਬਰ 8-ਨਥਾਲੀ ਕਿਰਕ 8462, ਵਾਰਡ ਨੰਬਰ 9- ਕਲਾਰਕ ਹੈਰੀਸਨ 4808 ਵੋਟਾਂ, ਵਾਰਡ ਨੰਬਰ 10-ਆਂਦਰੇ 8682, ਸਿੱਧੂ ਤਰਲੋਚਨ 1482 ਵੋਟਾਂ, ਵਾਰਡ ਨੰਬਰ 11-ਰੌਬ 20,848 ਵੋਟਾਂ, ਵਾਰਡ ਨੰਬਰ 12-ਮਾਈਕ 6838, ਵਾਰਡ ਨੰਬਰ 13-ਮਕਲੀਨ ਡੈਨ 16,615 ਵੋਟਾਂ, ਵਾਰਡ ਨੰਬਰ 14-ਜੌਹਨਸਟਨ ਲੰਡਨ 9171 ਵੋਟਾਂ ਨਾਲ ਕੌਂਸਲਰ ਚੁਣੇ ਗਏ ਹਨ। ਵਾਰਡ ਨੰਬਰ 3 ਤੋਂ ਰਾਜੇਸ਼ ਅੰਗੂਰਾਲ ਨੂੰ 487 ਵੋਟ ਜਦੋਂਕਿ ਤਰਨ ਢਿੱਲ਼ੋ ਨੂੰ 850 ਵੋਟ ਮਿਲੇ ਹਨ।



