Mar 7, 2026

ਸਰੀ – ਬੀਤੇ ਦਿਨੀਂ ਡਾ ਸੰਜੀਵ ਆਹਲੂਵਾਲੀਆ ਦੀ ਕਾਵਿ ਪੁਸਤਕ ”ਰਿਫਲੈਕਸ਼ਨ ਆਫ ਏ ਨੋਮੈਡਿਕ ਮਾਈਂਡ” ਦਾ ਵਿਮੋਚਨ ਗਰੈਂਡ ਤਾਜ ਬੈਂਕੁਇਟੀ ਹਾਲ ਸਰੀ ਵਿਖੇ ਬਹੁਤ ਹੀ ਸ਼ਾਨਦਾਰ ਢੰਗ ਨਾਲ ਕੀਤਾ ਗਿਆ। ਇਸ ਮੌਕੇ ਲਿਬਰਲ ਐਮ ਪੀ ਸੁੱਖ ਧਾਲੀਵਾਲ, ਸਾਬਕਾ ਮੰਤਰੀ ਜਿੰਨੀ ਸਿਮਸ, ਸਾਬਕਾ ਐਮ ਪੀ ਗੁਰਮੰਤ ਗਰੇਵਾਲ, ਡਾ ਹਾਕਮ ਭੁੱਲਰ, ਪ੍ਰੋ ਪ੍ਰਿਥੀਪਾਲ ਸਿੰਘ ਸੋਹੀ, ਪ੍ਰੋ ਹਰਿੰਦਰ ਕੌਰ ਸੋਹੀ, ਜਸਵੀਰ ਸਿੰਘ ਰੋਮਾਣਾ, ਕੁਲਦੀਪ ਸਿੰਘ, ਹਰਪ੍ਰੀਤ ਸਿੰਘ, ਹਰਦੇਵ ਸਿੰਘ ਗਰੇਵਾਲ, ਡਾ ਸੁਖ ਕਾਹਲੋਂ ਸਮੇਤ ਕਈ ਨਾਮਵਰ ਹਸਤੀਆਂ ਨੇ ਹਾਜ਼ਰੀ ਭਰੀ ਤੇ ਡਾ ਸੰਜੀਵ ਆਹਲੂਵਾਲੀਆ ਨੂੰ ਨਵ ਪ੍ਰਕਾਸ਼ਿਤ ਪੁਸਤਕ ਲਈ ਸ਼ੁਭਕਾਮਨਾਵਾਂ ਦਿੱਤੀਆਂ। ਮੰਚ ਸੰਚਾਲਨ ਦੀ ਜਿੰਮੇਵਾਰੀ ਡਾ ਰਾਮਿੰਦਰ ਸਿੰਘ ਕੰਗ ਵਲੋਂ ਬਾਖੂਬੀ ਨਿਭਾਈ ਗਈ। ਡਾ ਸੰਜੀਵ ਆਹਲੂਵਾਲੀਆਂ ਨੇ ਹਾਜ਼ਰੀਨ ਨੂੰ ਆਪਣੀ ਚੋਣਵੀਆਂ ਕਵਿਤਾਵਾਂ ਸੁਣਾਈਆਂ ਅਤੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।