Mar 7, 2026

ਆਸਟਰੇਲੀਆ ਵਿਚ ਸਟੇਡੀਅਮ ਭਰਨ ਦਾ ਇਤਿਹਾਸ ਰਚਿਆ

ਸਿਡਨੀ-

ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਆਸਟ੍ਰੇਲੀਆ ਦੇ ਸਿਡਨੀ ਵਿੱਚ ਇੱਕ ਪੂਰਾ ਸਟੇਡੀਅਮ ਭਰਨ ਵਾਲਾ ਪਹਿਲਾ ਭਾਰਤੀ ਕਲਾਕਾਰ ਬਣ ਕੇ ਇਤਿਹਾਸ ਰਚ ਦਿੱਤਾ ਹੈ। ਉਸ ਦਾ ‘AURA’ ਵਰਲਡ ਟੂਰ ਕੰਸਰਟ, ਜਿਸ ਵਿੱਚ ਲਗਪਗ 30,000 ਪ੍ਰਸ਼ੰਸਕਾਂ ਨੇ ਸ਼ਿਰਕਤ ਕੀਤੀ, ਇੱਕ ਬਹੁਤ ਵੱਡੀ ਸਫਲਤਾ ਸੀ। ਇਸ ਦੀਆਂ ਟਿਕਟਾਂ ਦੀਆਂ ਕੀਮਤਾਂ 800 ਡਾਲਰ ਤੱਕ ਪਹੁੰਚ ਗਈਆਂ ਸਨ।

ਹਾਲਾਂਕਿ ਗਾਇਕ ਦੀ ਆਸਟ੍ਰੇਲੀਆਈ ਯਾਤਰਾ ਚੁਣੌਤੀਆਂ ਤੋਂ ਮੁਕਤ ਨਹੀਂ ਰਹੀ। ਦਿਲਜੀਤ ਦੋਸਾਂਝ ਨੂੰ ਆਸਟ੍ਰੇਲੀਆ ਪਹੁੰਚਣ ’ਤੇ ਨਸਲੀ ਟਿੱਪਣੀ ਦਾ ਸਾਹਮਣਾ ਕਰਨਾ ਪਿਆ, ਜਿੱਥੇ ਕੁਝ ਲੋਕਾਂ ਨੇ ਪਾਪਰਾਜ਼ੀ ਦੀਆਂ ਫੋਟੋਆਂ ਦੇ ਕਮੈਂਟ ਸੈਕਸ਼ਨ ਵਿੱਚ ਲਿਖਿਆ, ‘‘ਨਵਾਂ ਉਬਰ ਡਰਾਈਵਰ ਆ ਗਿਆ ਹੈ, ਜਾਂ ਨਵਾਂ 7-11 ਕਰਮਚਾਰੀ ਉਤਰਿਆ ਹੈ..’’ ਇਸਦੇ ਜਵਾਬ ਵਿਚ ਨਿਮਰਤਾ ਨਾਲ ਦਿਲਜੀਤ ਨੇ ਕਿਹਾ ‘‘ਮੈਨੂੰ ਟੈਕਸੀ ਜਾਂ ਟਰੱਕ ਡਰਾਈਵਰ ਨਾਲ ਤੁਲਨਾ ਕੀਤੇ ਜਾਣ ‘ਤੇ ਕੋਈ ਇਤਰਾਜ਼ ਨਹੀਂ ਹੈ। ਜੇ ਟਰੱਕ ਡਰਾਈਵਰ ਨਾ ਹੋਣ, ਤਾਂ ਤੁਹਾਨੂੰ ਘਰ ਲਈ ਰੋਟੀ ਨਹੀਂ ਮਿਲੇਗੀ। ਮੈਂ ਨਾਰਾਜ਼ ਨਹੀਂ ਹਾਂ, ਅਤੇ ਮੇਰਾ ਪਿਆਰ ਸਾਰਿਆਂ ਲਈ ਹੈ, ਇੱਥੋਂ ਤੱਕ ਕਿ ਉਨ੍ਹਾਂ ਲਈ ਵੀ ਜੋ ਮੇਰੇ ਬਾਰੇ ਅਜਿਹੀਆਂ ਗੱਲਾਂ ਕਹਿੰਦੇ ਹਨ।”