ਸਰੀ-ਪੁਲਿਸ ਨੇ ਇਥੇ ਬੀਤੀ ਰਾਤ ਇਕ ਘਰ ‘ਤੇ ਗੋਲੀਬਾਰੀ ਕੀਤੇ ਜਾਣ ਪਿੱਛੋਂ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਪੁਲਿਸ ਨੂੰ ਸ਼ੱਕ ਹੈ ਕਿ ਇਹ ਗੋਲੀਬਾਰੀ ਫਿਰੌਤੀ ਨਾਲ ਸਬੰਧਤ ਸੀ। ਜਦੋਂ ਘਰ ‘ਤੇ ਗੋਲੀਬਾਰੀ ਕੀਤੀ ਗਈ ਉਸ ਸਮੇਂ ਘਰ ਦੇ ਅੰਦਰ ਕਈ ਵਿਅਕਤੀ ਮੌਜੂਦ ਸਨ ਪਰ ਕੋਈ ਵੀ ਜ਼ਖ਼ਮੀ ਨਹੀਂ ਹੋਇਆ। ਸਰੀ ਪੁਲਿਸ ਸਰਵਿਸ ਮੁਤਾਬਿਕ ਅਧਿਕਾਰੀ ਸੰਭਾਵਤ ਗੋਲੀਬਾਰੀ ਸਬੰਧੀ ਟੈਲੀਫੋਨ ਆਉਣ ਪਿੱਛੋਂ ਰਾਤ 2 ਵਜੇ ਦੇ ਲਗਪਗ 56 ਐਵੀਨਿਊ ਅਤੇ ਕਿੰਗ ਜਾਰਜ ਬੁਲੇਵਾਰਡ ਨੇੜੇ ਰੈੱਡ ਕ੍ਰੇਸੈਂਟ ਦੇ 1400 ਬਲਾਕ ਦੇ ਇਕ ਵਿਚ ਪੁੱਜੇ। ਮੌਕੇ ‘ਤੇ ਪੁੱਜਣ ਪਿੱਛੋਂ ਪੁਲਿਸ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਗੋਲੀਬਾਰੀ ਨਾਲ ਮਕਾਨ ਦੇ ਬਾਹਰਲੇ ਪਾਸੇ ਨੁਕਸਾਨ ਹੋਇਆ ਹੈ। ਪੁਲਿਸ ਨੇ ਦੱਸਿਆ ਕਿ ਥੋੜੀ ਦੂਰ ਇਕ ਸ਼ੱਕੀ ਮੋਟਰ ਗੱਡੀ ਦੇਖੀ ਗਈ ਅਤੇ ਦੋ ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਮੁੱਢਲੀ ਜਾਣਕਾਰੀ ਦੇ ਆਧਾਰ ‘ਤੇ ਇਹ ਮੰਨਿਆਂ ਜਾ ਰਿਹਾ ਹੈ ਕਿ ਗੋਲੀਬਾਰੀ ਫਿਰੌਤੀ ਨਾਲ ਸਬੰਧਤ ਸੀ ਅਤੇ ਦੂਸਰੀਆਂ ਜਾਂਚਾਂ ਨਾਲ ਜੁੜੀ ਹੋਈ ਹੈ।
