Apr 23, 2026

ਓਟਵਾ-ਹਾਊਸ ਆਫ ਕਾਮਨਜ਼ ਵਿਚ ਸਪੀਕਰ ਨੂੰ ਸੰਬੋਧਨ ਵਿਚ ਕੰਸਰਵੇਟਿਵ ਐਮਪੀ ਜਸਰਾਜ ਹੱਲਣ ਨੇ ਕਿਹਾ ਕਿ ਸਪੀਕਰ ਸਾਹਿਬ ਸਾਡੇ ਨੇਤਾ ਜਦੋਂ ਹਾਊਸਿੰਗ ਮੰਤਰੀ ਸੀ ਤਾਂ ਮਕਾਨ ਦੀ ਕੀਮਤ ਅੱਧੀ ਸੀ ਅਤੇ ਜੇਕਰ ਉਹ ਸਾਰੇ ਮਹਿੰਗੇ ਪ੍ਰੋਗਰਾਮ ਕੰਮ ਕਰਦੇ ਤਾਂ 7 ਲੱਖ ਬੱਚੇ ਹਰੇਕ ਮਹੀਨੇ ਫੂਡ ਬੈਂਕ ਦੀਆਂ ਲਾਈਨਾਂ ਵਿਚ ਉਡੀਕ ਨਾ ਕਰਦੇ। ਕਿਰਾਏ ਦੁੱਗਣੇ ਹੋ ਗਏ ਹਨ। ਪੀਈਆਈ ਦੇ ਇਕ ਬਜੁਰਗ ਨੇ ਦੱਸਿਆ ਕਿ ਉਹ ਕਾਰ ਵਿਚ ਰਹਿ ਰਿਹਾ ਹੈ ਕਿਉਂਕਿ ਉਸ ਦੀ ਕਿਰਾਇਆ ਦੇਣ ਦੀ ਹੈਸੀਅਤ ਨਹੀਂ ਪਰ ਇਹ ਲਿਬਰਲ ਕੈਨੇਡਾ ਵਿਚ ਨਵਾਂ ਨਾਰਮਲ ਹੈ। ਅੱਜ ਸਿਰਫ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੇ ਕੁਲੀਨ ਦੋਸਤ ਹੀ ਖਾਣਾ ਖਾ ਰਹੇ ਅਤੇ ਚੰਗੀ ਜਿੰਦਗੀ ਬਸਰ ਕਰ ਰਹੇ ਹਨ। ਉਹ ਸੰਘਰਸ਼ ਕਰ ਰਹੇ ਕੈਨੇਡੀਅਨਾਂ ਤੋਂ ਪਹਿਲਾਂ ਕਰਦਾਤਾਵਾਂ ਦਾ ਫੰਡ ਬੋਨਸ ਲਈ ਕਿਉਂ ਰੱਖ ਰਹੇ ਹਨ। ਸਪੀਕਰ ਸਾਹਿਬ ਪ੍ਰਧਾਨ ਮੰਤਰੀ ਨੌਜਵਾਨਾਂ ਕੈਨੇਡੀਅਨਾਂ ਨੂੰ ਕੁਰਬਾਨੀ ਕਰਨ ਲਈ ਕਹਿ ਰਹੇ ਹਨ ਜਦਕਿ ਲਿਬਰਲ ਦੇ ਅੰਦਰੂਨੀ ਲੋਕਾਂ ਤੇ ਕੁਲੀਨ ਵਰਗ ਨੇ ਇਹ ਸਥਿਤੀ ਕਦੇ ਨਹੀਂ ਦੇਖੀ।