Apr 23, 2026

ਵਿੰਨੀਪੈਗ (ਸ਼ਰਮਾ)-ਬੀਤੇ ਦਿਨ ਅਕਾਲ ਕੇ-2 ਮੌਰਟਗੇਜ਼ ਦੇ ਮੈਨੀਟੋਬਾ ਆਫਿਸ ਦੀ ਸ਼ਾਨਦਾਰ ਗਰੈਂਡ ਓਪਨਿੰਗ ਕੀਤੀ ਗਈ। 360 ਕੀਵੈਟਿਨ ਸਟਰੀਟ ਵਿਖੇ ਯੂਨਿਟ ਨੰਬਰ 5 ਵਿਚ ਇਸ ਦਫਤਰ ਦੇ ਉਦਘਾਟਨੀ ਰਸਮ ਰਿਬਨ ਕੱਟਕੇ ਕੀਤੀ ਗਈ। ਇਸ ਮੌਕੇ ਐਮ ਪੀ ਕੇਵਿਨ ਲੈਮਰੂ ਸਮੇਤ ਵੱਡੀ ਗਿਣਤੀ ਵਿਚ ਸ਼ਹਿਰ ਦੀਆਂ ਪ੍ਰਮੁੱਖ ਹਸਤੀਆਂ ਅਤੇ ਭਾਈਚਾਰੇ ਦੇ ਲੋਕ ਹਾਜਰ ਸਨ ਜਿਨਾਂ ਦਾ ਮੇਜ਼ਬਾਨ ਕਮਲਜੀਤ ਸੰਧੂ ਅਤੇ ਦੀਪ ਗਰੇਵਾਲ ਨੇ ਭਰਵਾਂ ਸਵਾਗਤ ਕੀਤਾ। ਇਸ ਮੌਕੇ ਮਹਿਮਾਨਾਂ ਲਈ ਚਾਹ-ਪਾਣੀ ਅਤੇ ਸਨੈਕਸ ਦਾ ਖਾਸ ਪ੍ਰਬੰਧ ਕੀਤਾ ਗਿਆ।