xr:d:DAF4qi1wd_M:2,j:5285388309924064134,t:24010118
ਪੰਜਾਬੀ ਭਾਈਚਾਰੇ ਵਿੱਚ ਬੇਚੈਨੀ, ਸੁਰੱਖਿਆ ‘ਤੇ ਗੰਭੀਰ ਚਿੰਤਾ-
ਸਰੀ (ਮਹੇਸ਼ਇੰਦਰ ਸਿੰਘ ਮਾਂਗਟ ) ਸਰੀ ਵਿੱਚ ਵਧ ਰਹੀ ਜਬਰੀ ਵਸੂਲੀ ਅਤੇ ਹਿੰਸਕ ਘਟਨਾਵਾਂ ਨੂੰ ਲੈ ਕੇ ਭਾਈਚਾਰੇ ਵਿੱਚ ਤੇਜ਼ੀ ਨਾਲ ਡਰ ਅਤੇ ਤਣਾਅ ਫੈਲ ਰਿਹਾ ਹੈ। ਸਰੀ ਨੌਰਥ ਤੋਂ ਕੰਸਰਵੇਟਿਵ ਵਿਧਾਇਕ ਮਨਦੀਪ ਧਾਲੀਵਾਲ ਨੇ ਇੱਕ ਟਾਊਨ ਹਾਲ ਮੀਟਿੰਗ ਤੋਂ ਬਾਅਦ ਜਾਰੀ ਪ੍ਰੈਸ ਬਿਆਨ ਵਿੱਚ ਕਿਹਾ ਕਿ ਜਬਰਦਸਤੀ ਸੰਕਟ ਹੁਣ ਸਾਰੀਆਂ ਹੱਦਾਂ ਟੱਪ ਚੁੱਕਾ ਹੈ।
ਧਾਲੀਵਾਲ ਨੇ ਕਿਹਾ ਕਿ ਮਹੀਨਿਆਂ ਤੋਂ ਚੱਲ ਰਹੀ ਗੋਲੀਬਾਰੀ, ਧਮਕੀਆਂ ਅਤੇ ਅੱਗਜ਼ਨੀ ਦੀਆਂ ਘਟਨਾਵਾਂ—ਜਿਹਨਾਂ ਦਾ ਸੰਬੰਧ ਸੰਗਠਿਤ ਜਬਰੀ ਵਸੂਲੀ ਨੈੱਟਵਰਕਾਂ ਨਾਲ ਹੈ—ਨਿਵਾਸੀਆਂ ਅਤੇ ਕਾਰੋਬਾਰੀ ਮਾਲਕਾਂ ਨੂੰ ਥਕਾ ਚੁੱਕਾ ਹੈ ।“ਲੋਕ ਹੁਣ ਡਰ ਵਿੱਚ ਜੀਅ ਰਹੇ ਹਨ। ਇਹ ਸਵਾਲ ਨਹੀਂ ਕਿ ਹੋਰ ਕਦੋਂ ਹਮਲਾ ਹੋਵੇਗਾ, ਬਲਕਿ ਇਹ ਹੈ ਕਿ ਕਦੋਂ ਹੋਵੇਗਾ,” ਧਾਲੀਵਾਲ ਨੇ ਕਿਹਾ। “ਸਾਡਾ ਸ਼ਹਿਰ ਘੇਰਾਬੰਦੀ ਹੇਠ ਮਹਿਸੂਸ ਕਰ ਰਿਹਾ ਹੈ।”
ਵਿਧਾਇਕ ਧਾਲੀਵਾਲ ਨੇ ਬੀ.ਸੀ. ਐਨ.ਡੀ.ਪੀ. ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਸੂਬੇ ਦੀ ਪ੍ਰਤੀਕਿਰਿਆ ਹੌਲੀ ਅਤੇ ਬੇਅਸਰ ਰਹੀ ਹੈ। ਸਰੀ ਦੇ ਪਰਿਵਾਰ ਜਾਨਣਾ ਚਾਹੁੰਦੇ ਹਨ ਕਿ ਵਧਦੀਆਂ ਚੇਤਾਵਨੀਆਂ ਤੇ ਨਿਸ਼ਾਨਾਬੰਦ ਹਮਲਿਆਂ ਦੇ ਬਾਵਜੂਦ ਸੂਬਾ ਸਰਕਾਰ ਕਾਰਵਾਈ ਕਰਨ ਵਿੱਚ ਕਿਉਂ ਫੇਲ੍ਹ ਰਹੀ। ਉਨ੍ਹਾਂ ਇਸ ਗੱਲ ‘ਤੇ ਵੀ ਚਿੰਤਾ ਜਤਾਈ ਕਿ ਸੂਬਾ ਸਰਕਾਰ ਨੇ ਜਬਰਦਸਤੀ ਮਾਮਲਿਆਂ ਨਾਲ ਜੁੜੇ ਉਹਨਾਂ ਤਿੰਨ ਵਿਅਕਤੀਆਂ ਦੇ ਨਾਂ ਜਾਰੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ, ਜਿਨ੍ਹਾਂ ਨੂੰ ਹਾਲ ਹੀ ਵਿੱਚ ਦੇਸ਼ ਨਿਕਾਲਾ ਦਿੱਤਾ ਗਿਆ ਸੀ।“ਅਪਰਾਧੀਆਂ ਦੇ ਨਾਮ ਗੋਪਨੀਯਤਾ ਵਿੱਚ ਰੱਖ ਕੇ ਜਨਤਾ ਦੇ ਡਰ ਨੂੰ ਹੋਰ ਵਧਾਇਆ ਜਾ ਰਿਹਾ ਹੈ,” ਉਸਨੇ ਕਿਹਾ। “ਜਿਨ੍ਹਾਂ ਨੇ ਸਾਡੇ ਭਾਈਚਾਰੇ ਨੂੰ ਡਰਾਇਆ ਹੈ, ਉਹਨਾਂ ਦੀ ਪਛਾਣ ਤੋਂ ਲੋਕਾਂ ਨੂੰ ਅਗਾਹ ਕੀਤਾ ਜਾਣਾ ਚਾਹੀਦਾ ਹੈ।”
ਧਾਲੀਵਾਲ ਨੇ ਸੂਬੇ ਨੂੰ ਅਪੀਲ ਕੀਤੀ ਕਿ ਜਬਰਦਸਤੀ ਦੀ ਲਹਿਰ ਨੂੰ ਇੱਕ ਐਮਰਜੈਂਸੀ ਵਜੋਂ ਮੰਨਿਆ ਜਾਵੇ। ਉਸਨੇ ਕਿਹਾ ਕਿ ਸਰੀ ਵਿੱਚ ਲੋਕ ਰੋਜ਼ਾਨਾ ਗੋਲੀਬਾਰੀ ਅਤੇ ਧਮਕੀਆਂ ਦੇ ਸਾਥ ਨਾਲ ਚਿੰਤਾ ਵਿੱਚ ਜੀ ਰਹੇ ਹਨ| ਅੰਤ ਵਿੱਚ ਵਿਧਾਇਕ ਨੇ ਕਿਹਾ, “ਸਰੀ ਨੂੰ ਦੇਰੀ ਨਾਲ ਕੀਤੀਆਂ ਘੋਸ਼ਣਾਵਾਂ ਜਾਂ ਫੋਟੋ ਓਪਸ ਦੀ ਨਹੀਂ, ਬਲਕਿ ਤੁਰੰਤ ਅਤੇ ਪ੍ਰਭਾਵਸ਼ਾਲੀ ਕਾਰਵਾਈ ਦੀ ਲੋੜ ਹੈ। ਮੈਂ ਉਸ ਦਿਨ ਤੱਕ ਲੜਾਂਗਾ ਜਦੋਂ ਤੱਕ ਹਰ ਪਰਿਵਾਰ ਆਪਣੇ ਘਰ ਵਿੱਚ ਸੁਰੱਖਿਅਤ ਮਹਿਸੂਸ ਨਹੀਂ ਕਰਦਾ ਅਤੇ ਹਰ ਕਾਰੋਬਾਰੀ ਮਾਲਕ ਡਰ ਤੋਂ ਬਿਨਾਂ ਆਪਣਾ ਕੰਮ ਨਹੀਂ ਕਰ ਸਕਦਾ। ਹਰ ਜਬਰਦਸਤੀਕਾਰ ਨੂੰ ਨਿਆਂ ਦੇ ਘੇਰੇ ਵਿੱਚ ਲਿਆਉਣਾ ਲਾਜ਼ਮੀ ਹੈ।”

