Punjab ਫਿਰੋਜ਼ਪੁਰ ’ਚ ਆਰ ਐੱਸ ਐੱਸ ਆਗੂ ਦੇ ਪੁੱਤਰ ਨਵੀਨ ਅਰੋੜਾ ਦੀ ਗੋਲੀਆਂ ਮਾਰ ਕੇ ਹੱਤਿਆ S.S. Chohla Nov 16, 2025 1 min read ਫ਼ਿਰੋਜ਼ਪੁਰ- ਸ਼ਨਿੱਚਰਵਾਰ ਰਾਤੀਂ ਰਾਸ਼ਟਰੀ ਸਵੈਮ ਸੇਵਕ ਸੰਘ (RSS) ਆਗੂ ਦੇ ਪੁੱਤਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪੀੜਤ ਦੀ ਪਛਾਣ ਨਵੀਨ ਅਰੋੜਾ ਵਜੋਂ ਹੋਈ ਹੈ। ਨਵੀਨ ਦਾ ਪਿਤਾ ਬਲਦੇਵ ਰਾਜ ਅਰੋੜਾ ਪਿਛਲੇ ਕਈ ਸਾਲਾਂ ਤੋਂ ਆਰ ਐਸ ਐਸ ਨਾਲ ਜੁੜਿਆ ਹੋਇਆ ਹੈ।ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਨਵੀਨ ਸ਼ਹਿਰ ਦੇ ਮੁੱਖ ਬਾਜ਼ਾਰ ਵਿੱਚ ਸਥਿਤ ਆਪਣੀ ਦੁਕਾਨ ਤੋਂ ਪੈਦਲ ਘਰ ਵਾਪਸ ਆ ਰਿਹਾ ਸੀ। ਜਿਵੇਂ ਹੀ ਉਹ ਬਾਬਾ ਨੂਰ ਸ਼ਾਹ ਵਲੀ ਦਰਗਾਹ ਨੇੜੇ ਪਹੁੰਚਿਆ, ਤਾਂ ਦੋ ਅਣਪਛਾਤੇ ਵਿਅਕਤੀਆਂ ਨੇ ਉਸ ‘ਤੇ ਬਹੁਤ ਨੇੜਿਓਂ ਗੋਲੀਆਂ ਚਲਾ ਦਿੱਤੀਆਂ। ਨਵੀਨ ਨੂੰ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮਾਮਲੇ ਦੀ ਸੂਚਨਾ ਮਿਲਦੇ ਹੀ ਡੀਐਸਪੀ (ਸਿਟੀ) ਸੁਖਵਿੰਦਰ ਸਿੰਘ ਸਮੇਤ ਸੀਨੀਅਰ ਪੁਲੀਸ ਅਧਿਕਾਰੀ ਮੌਕੇ ’ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ। Continue Reading Previous Previous post: ਸਾਉਥ ਸਰੀ ਵਿਚ ਇਕ ਘਰ ਤੇ ਦੂਸਰੀ ਵਾਰ ਗੋਲੀਬਾਰੀNext Next post: ਮੀਡੀਆ ਦੀ ਭਰੋੋਸੇਯੋਗਤਾ ਤੇ ਸਵਾਲੀਆ ਚਿੰਨ… Related News ਸਿਟੀ ਕੌਂਸਲ ਚੋਣਾਂ-ਸਰੀ ਕੰਸਰਵੇਟਿਵ ਦੇ ਮੇਅਰ ਉਮੀਦਵਾਰ ਹੋਨਵੀਰ ਰੰਧਾਵਾ ਵਲੋਂ ਫੰਡਰੇਜਿੰਗ ਡਿਨਰ ਦੌਰਾਨ ਸ਼ਕਤੀ ਪ੍ਰਦਰਸ਼ਨ ਸਿਟੀ ਕੌਂਸਲ ਚੋਣਾਂ-ਸਰੀ ਕੰਸਰਵੇਟਿਵ ਦੇ ਮੇਅਰ ਉਮੀਦਵਾਰ ਹੋਨਵੀਰ ਰੰਧਾਵਾ ਵਲੋਂ ਫੰਡਰੇਜਿੰਗ ਡਿਨਰ ਦੌਰਾਨ ਸ਼ਕਤੀ ਪ੍ਰਦਰਸ਼ਨ Aug 23, 2026 ਹਾਸਿਆਂ ਦੇ ਬੇਤਾਜ ਬਾਦਸ਼ਾਹ ਜਸਵਿੰਦਰ ਭੱਲਾ ਦੀ ਯਾਦ ਵਿੱਚ ਸਰੀ ਵਿਖੇ ਯਾਦਗਾਰੀ ਸਮਾਗਮ ਹਾਸਿਆਂ ਦੇ ਬੇਤਾਜ ਬਾਦਸ਼ਾਹ ਜਸਵਿੰਦਰ ਭੱਲਾ ਦੀ ਯਾਦ ਵਿੱਚ ਸਰੀ ਵਿਖੇ ਯਾਦਗਾਰੀ ਸਮਾਗਮ Aug 23, 2026