????????????
ਨਕੋਦਰ -ਸਰਕਾਰੀ ਪ੍ਰਾਇਮਰੀ ਸਕੂਲ, ਭੋਡੀਪੁਰ (ਬਲਾਕ ਨਕੋਦਰ -2) ਜਲੰਧਰ ਵਿਖੇ ਰਾਸ਼ਟਰੀ ਬਾਲ ਦਿਹਾੜੇ ਮੌਕੇ ਬਾਲ ਮੇਲਾ ਕਰਵਾਇਆ ਗਿਆ। ਜਿਸ ਦੌਰਾਨ ਵੱਖ-ਵੱਖ ਗੁਣਾਤਮਿਕ ਗਤੀਵਿਧੀਆਂ, ਰੌਚਿਕਤਾ ਭਰਪੂਰ ਜੀ ਆਇਆਂ ਨੂੰ, ਛੇ ਸਿੱਖਿਆਤਮਕ ਸਟਾਲ ਜਿਨ੍ਹਾਂ ਵਿੱਚ ਲੈਂਗੁਏਜ ਜ਼ੋਨ ਭਾਵ ਭਾਸ਼ਾਈ ਵਿਕਾਸ ਸਟਾਲ, ਗੇਮ ਐਂਡ ਚੈਲੰਜ ਜ਼ੋਨ ਭਾਵ ਬੌਧਿਕ ਵਿਕਾਸ ਸਟਾਲ, ਆਰਟ ਐਂਡ ਕਰੇਟੀਵਿਟੀ ਜ਼ੋਨ, ਮਿੰਨੀ ਸਪੋਰਟਸ ਮੇਲਾ ਭਾਵ ਸਰੀਰਕ ਵਿਕਾਸ ਸਟਾਲ ਆਦਿ ਸ਼ਾਮਲ ਹਨ; ਲਗਾਏ ਗਏ। ਇਸ ਮੌਕੇ ਸੰਬੰਧਿਤ ਦਿਨ ਦੀ ਅਹਿਮੀਅਤ ਨੂੰ ਦਰਸਾਉਂਦਿਆਂ ਵਿਦਿਆਰਥੀਆਂ ਦਾ ਬਲਾਕ ਰੀਸੋਰਸ ਕੁਆਰਡੀਨੇਟਰ ਗੁਰਦੀਪ ਸਿੰਘ ਦੀ ਅਗਵਾਈ ਵਿੱਚ ਚਰਚਾ ਕਮ ਭਾਸ਼ਣ ਸੈਸ਼ਨ ਵੀ ਕਰਵਾਇਆ ਗਿਆ। ਇਸ ਮੌਕੇ ਬੋਲਦਿਆਂ ਬਲਾਕ ਰੀਸੋਰਸ ਕੁਆਰਡੀਨੇਟਰ ਗੁਰਦੀਪ ਸਿੰਘ ਹੁਰਾਂ ਬਾਲ ਦਿਨ ਦੀ ਸ਼ੁਰੂਆਤ, ਮਹੱਤਤਾ ਅਤੇ ਨਿਰੰਤਰਤਾ ਦੀ ਅਹਿਮੀਅਤ ਤੋਂ ਬੱਚਿਆਂ ਨੂੰ ਜਾਣੂ ਕਰਵਾਇਆ। ਇਸੇ ਤਰ੍ਹਾਂ ਉਨ੍ਹਾਂ ਵੱਲੋਂ ਗੁਰੂ ਤੇਗ਼ ਬਹਾਦਰ ਸਾਹਿਬ ਦੇ ਜੀਵਨ, ਬਾਣੀ ਅਤੇ ਸ਼ਹਾਦਤ ‘ਤੇ ਵੀ ਵਿਚਾਰ ਚਰਚਾ ਕੀਤੀ ਗਈ।
ਇਸ ਦੌਰਾਨ ਗੱਲਬਾਤ ਕਰਦਿਆਂ ਸਰਕਾਰੀ ਪ੍ਰਾਇਮਰੀ ਸਕੂਲ, ਭੋਡੀਪੁਰ ਦੇ ਮੁਖੀ ਜਸਵੀਰ ਸਿੰਘ ਸ਼ਾਇਰ ਹੁਰਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੱਚਿਆਂ ਦੇ ਸਰਵ-ਪੱਖੀ ਵਿਕਾਸ ਹਿੱਤ ਵਿਸ਼ੇਸ਼ ਦਿਹਾੜੇ ਸਕੂਲਾਂ ਦੌਰਾਨ ਜ਼ਰੂਰ ਮਨਾਏ ਜਾਣੇ ਚਾਹੀਦੇ ਹਨ ਤਾਂ ਕਿ ਸੰਬੰਧਿਤ ਦਿਨ ਬਾਰੇ ਬੱਚਿਆਂ ਨੂੰ ਗਿਆਨ ਦਿੱਤਾ ਜਾ ਸਕੇ ਇਸੇ ਤਰ੍ਹਾਂ ਪੂਰੇ ਦਾ ਪੂਰਾ ਦਿਨ ਯਾਦ ਕਰਦਿਆਂ ਸੰਬੰਧਿਤ ਸ਼ਖ਼ਸੀਅਤ ਦੀ ਯਾਦ ਨੂੰ ਵੀ ਨਵਿਆਇਆ ਜਾ ਸਕਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਬੱਚੇ ਹੀ ਦੇਸ਼ ਦਾ ਸਰਮਾਇਆ ਹਨ ਇਨ੍ਹਾਂ ਪਿਆਰੇ ਫੁੱਲਾਂ ਦੀ ਮਹਿਕ ਨੂੰ ਬਰਕਰਾਰ ਰੱਖਣ ਹਿੱਤ ਹਰ ਸੰਭਵ ਯਤਨ ਕਰਦੇ ਰਹਿਣਾ ਹੀ ਸਾਡਾ ਪਹਿਲਾ ਉਦੇਸ਼ ਹੈ। ਆਖ਼ਰ ਵਿੱਚ ਉਨ੍ਹਾਂ ਵੱਲੋਂ ਸਭ ਨੂੰ ਬਾਲ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ ਗਈਆਂ ਅਤੇ ਆਪਣੀ ਕੀਮਤੀ ਸਮਾਂ ਸਕੂਲ ਨੂੰ ਦੇਣ ਹਿੱਤ ਧੰਨਵਾਦ ਵੀ ਕੀਤਾ ਗਿਆ। ਇਸ ਮੌਕੇ ਪਿੰਡ ਭੋਡੀਪੁਰ ਦੇ ਸਰਪੰਚ ਜਸਵਿੰਦਰ ਕੌਰ ਵਿਸ਼ੇਸ਼ ਤੌਰ ‘ਤੇ ਪਹੁੰਚੇ, ਜਿਨ੍ਹਾਂ ਦੇ ਗੌਲਣਯੋਗ ਸਹਿਯੋਗ ਲਈ ਸਕੂਲ ਹਮੇਸ਼ਾ ਧੰਨਵਾਦੀ ਹੈ।ਇਸੇ ਤਰ੍ਹਾਂ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਪਰਸਨ ਰਾਜਵਿੰਦਰ ਕੌਰ ਭੋਡੀਪੁਰ, ਸਿੱਖਿਆ ਸੇਵੀ ਦੀਪਕ ਸਿੰਘ ਅਤੇ ਸਮੂਹ ਸਕੂਲ ਮੈਨੇਜਮੈਂਟ ਕਮੇਟੀ ਤੋਂ ਇਲਾਵਾ ਅਧਿਆਪਕਾ ਅਮਨਦੀਪ ਕੌਰ, ਆਂਗਣਵਾੜੀ ਵਰਕਰ ਪਵਨਪ੍ਰੀਤ ਕੌਰ, ਅਮਰਜੀਤ ਕੌਰ, ਸਰਬਜੀਤ ਕੌਰ, ਦਰਸ਼ਨਾਂ, ਬਲਜਿੰਦਰ ਕੌਰ, ਪ੍ਰੀਆ, ਬਲਜੀਤ ਕੌਰ, ਆਸ਼ਾ ਰਾਣੀ, ਕਿਰਨਪ੍ਰੀਤ ਕੌਰ, ਪਿੰਕੀ, ਸੋਨੀਆ, ਲਵਪ੍ਰੀਤ ਕੌਰ, ਰਕੇਸ਼ ਕੁਮਾਰ, ਜੀਵਨ ਜੋਤੀ, ਕਮਲਜੀਤ ਕੌਰ, ਰੇਖਾ ਰਾਣੀ, ਕੁਲਦੀਪ ਕੌਰ, ਹਰਜਿੰਦਰ ਕੌਰ, ਕਾਜਲ, ਰਾਜਵਿੰਦਰ ਕੌਰ ਮੂਸੇਵਾਲ, ਸੰਦੀਪ ਕੌਰ, ਕੋਮਲ, ਸੰਦੇਸ਼ ਰਾਣੀ, ਕਮਲਜੀਤ, ਜਸਵੀਰ ਕੌਰ, ਸ਼ਿੰਦੋ ਅਤੇ ਸਿਮਰਨਜੀਤ ਕੌਰ ਆਦਿ ਮਾਪੇ, ਪੱਤਵੰਤੇ ਸੱਜਣ ਤੇ ਪੰਚਾਇਤ ਮੈਂਬਰ ਅਤੇ ਸਮੂਹ ਵਿਦਿਆਰਥੀ ਹਾਜ਼ਰ ਸਨ।

