ਲੋਖਕ : ਗੁਰਦੇਵ ਸਿੰਘ ਆਲਮਵਾਲਾ—
ਐਬਸਫੋਰਡ ਤਰੱਕੀ ਦੇ ਰਾਹ ਉੱਤੇ ਚੱਲਦਿਆਂ ਬਹੁਤ ਬੁਲੰਦੀਆਂ ਨੂੰ ਛੂਹ ਰਿਹਾ ਹੈ। ਉਸ ਦੇ ਕੁਝ ਕਾਰਣ ਗ੍ਰੇਟਰ ਵੈਨਕੂਵਰ ਦੇ ਭੀੜ ਭੜੰਕੇ ਵਿਚੋਂ ਬਾਹਰ ਨਿਕਲ ਕੇ ਟਰਾਂਸ ਕੈਨੇਡਾ ਹਾਈਵੇ ਵਨ ਉੱਪਰ ਪੈਂਦਾ ਇਹ ਪਹਿਲਾ ਵੱਡਾ ਸ਼ਹਿਰ ਹੈ। ਦੂਸਰਾ ਇਹ ਅਮਰੀਕਾ ਬਾਰਡਰ ਦੇ ਨਾਲ ਪੈਂਦਾ ਕਰਕੇ ਤੇਜਾਰਤ ਵਰਾਜਤ ਅਤੇ ਵਣਜ ਵਪਾਰ ਪੱਖੋਂ ਏਥੇ ਹੰਟਿੰਗਡਾਨ ਤੇ ਸੂਮਸ ਬਾਰਡਰ 24 ਘੰਟੇ ਖੁੱਲ੍ਹਾ ਮਿਲਦਾ। ਟੈਕਸ ਤੇ ਕਸਟਮ ਬਰੋਕਿਰ ਦਿਨ ਰਾਤ ਖੁੱਲੇ ਮਿਲਦੇ ਹਨ। ਦੋਨਾਂ ਪਾਸਿਆਂ ਤੋਂ ਹਜ਼ਾਰਾਂ ਗੱਡੀਆਂ ਏਧਰ ਓਧਰ ਬਾਰਡਰ ਲਾਈਨ ਜਾਇਜ਼ ਤਰੀਕੇ ਨਾਲ ਟੱਪਦੀਆਂ। ਇੱਥੋਂ ਤੱਕ ਲੋਕਲ ਵਸ਼ਿੰਦਿਆਂ ਦੀਆਂ ਫੈਮਲੀ ਕਾਰਾਂ ਅਮਰੀਕਾ ਵਿੱਚੋਂ ਘਰ ਦਾ ਰਾਸ਼ਨ ਪਾਣੀ ਤੇ ਪੈਟਰੋਲ ਭਰਾਉਣ ਜਾਂਦੀਆਂ ਆਂਮ ਵੇਖੀਆਂ ਜਾ ਸਕਦੀਆਂ ਹਨ। ਤੀਸਰਾ ਇਹ ਸ਼ਹਿਰ ਸੂਮਸ ਪਹਾੜ ਦੀ ਧੁੰਨੀ ਵਿਚ ਵਸਿਆ ਕਰਕੇ ਇਸ ਨਾਲ ਤਿੰਨ ਪਾਸੇ ਖੁੱਲ੍ਹੇ ਖੇਤਾਂ ਦੇ ਫਾਰਮਾਂ ਦੀ ਹਰਿਆਲੀ ਨਾਲ ਘਿਰਿਆ ਪਿਆ ਹੈ। ਪਹਾੜੀ ਇਲਾਕਿਆਂ ਵਿਚ ਨਵੇਂ ਬਣ ਰਹੇ ਘਰਾਂ ਦੀ ਆਬਾਦੀ ਦਿਨੋ-ਦਿਨ ਵੱਧ ਰਹੀ ਹੈ। ਏਥੇ ਫਾਰਮਾਂ ਵਿਚ ਬਹੁਤ ਕਿਸਮ ਦੀਆਂ ਫਸਲਾਂ ਉਗਾਈਆਂ ਜਾਂਦੀਆਂ ਜੋ ਸੰਸਾਰ ਭਰ ਦੇ ਮੰਡੀ ਮਾਰਕੀਟਾਂ ਦੇ ਦੂਸਰਿਆਂ ਕੋਨਿਆਂ ਵਿੱਚ ਭੇਜੀਆਂ ਜਾਂਦੀਆਂ, ਸਟਾਬੇਰੀ, ਰਸਬੇਰੀ, ਬਲੂਬੇਰੀ ਦੀਆਂ ਅਨੇਕਾਂ ਕਿਸਮਾਂ ਉਗਾਈਆਂ ਜਾਂਦੀਆਂ। ਸਬਜ਼ੀਆਂ ਪੱਖੋਂ ਏਥੇ ਗੋਭੀ, ਬੀਨਸ ਫਲ਼ੀਆਂ, ਬਰਾਕਲੀ, ਆਲੂ, ਮਿਰਚਾਂ, ਪਿਆਜ਼, ਲਸਣ ਨਾਲ ਖੇਤਾਂ ਦੇ ਖੇਤ ਭਰੇ ਮਿਲਦੇ ਹਨ ਐਬਸਫੋਰਡ ਨੂੰ “ਕੈਪੀਟਲ ਆਫ ਰੱਸਬੇਰੀ” ਦਾ ਖ਼ਿਤਾਬ ਵੀ ਹਾਸਲ ਹੈ। ਇੱਥੋਂ ਦੀ ਉੱਪਰਲੀ ਤਹਿ ਉਪਜਾਊ ਜ਼ਮੀਨ (Top soil), ਥੱਲੇ ਰੇਤਾ ਬੱਜਰੀ ਦਾ ਵੱਡਾ ਭੰਡਾਰ ਕਰਕੇ ਰਸਬੇਰੀ ਉੱਪਰੋਂ ਮੀਂਹ ਹਰ ਰੋਜ਼ ਭਾਲਦੀ ਪਰ ਉਹ ਆਪ ਦੀਆਂ ਜੜਾਂ ਵਿੱਚ ਪਾਣੀ ਖੜਨਾਂ ਨਹੀਂ ਲੋੜਦੀ, ਇਥੋਂ ਦੀ ਧਰਤੀ ਇਹ ਕੁਦਰਤ ਦੀ ਦੇਣ ਹੈ ਇਹੋ ਜਿਹੀ ਜ਼ਮੀਨ ਦੁਨੀਆਂ ਦੇ ਹੋਰ ਖਿਤਿਆਂ ਵਿੱਚ ਬਹੁਤ ਘੱਟ ਵੇਖਣ ਨੂੰ ਮਿਲਦੀ ਹੈ। ਕੁਝ ਜ਼ਮੀਨ ਵਿੱਚ ਥੱਲੜੀ ਤਹਿ ਵਿੱਚ ਪਾਂਡੋ ਹੋਣ ਕਰਕੇ ਉੱਪਰਲੀ ਉਪਜਾਊ ਜ਼ਮੀਨ ਵਿੱਚ ਹਮੇਸ਼ਾ ਸਿਲਾਬ ਰਹਿੰਦੀ ਕਰਕੇ ਉੱਥੇ ਬਲੂ ਬੇਰੀਆਂ ਦੀਆਂ ਅਨੇਕਾਂ ਕਿਸਮਾਂ ਦੀ ਭਰਮਾਰ ਹੈ। ਐੋਬਸਫੋਰਟ ਖਿੱਤੇ ਵਿੱਚ ਹਰ ਤਰ੍ਹਾਂ ਦੀ ਜ਼ਮੀਨ ਪਾਈ ਜਾਂਦੀ ਰੇਤਲੀ, ਖੁਸ਼ਕ, ਸਿਲਾਬੀ ਤੇ ਕਰੇਨ ਬੇਰੀ ਵਾਸਤੇ ਪਾਣੀ ਵਾਲੀ। ਪੰਜਾਬੀਆਂ ਨੂੰ ਜੰਮਦਿਆਂ ਹੀ ਮਿੱਟੀ ਨਾਲ ਮੋਹ ਕਰਕੇ ਇਹ ਏਰੀਆ ਬਹੁਤ ਪਿਆਰਾ ਪਿਆਰਾ ਲੱਗਦਾ, ਤਾਂ ਹੀ ਤਾਂ ਇਸ ਖਿਤੇ ਵਿੱਚ ਰਹਿਣ ਨੂੰ ਵਧੇਰੇ ਤਰਜੀਹ ਦਿੱਤੀ ਜਾਂਦੀ ਹੈ। ਗਰੀਨ ਹਾਊਸਾਂ ਵਿੱਚ ਟਮਾਟਰ ਖੀਰੇ ਤੇ ਸ਼ਿਮਲਾ ਮਿਰਚਾਂ ਬਹੁਤ ਉਗਾਈਆਂ ਜਾਂਦੀਆਂ ਜਿੱਥੇ ਹਜ਼ਾਰਾਂ ਦੀ ਗਿਣਤੀ ਦੇ ਹਿਸਾਬ ਨਾਲ ਪੰਜਾਬੀਆਂ ਨੂੰ ਰੁਜ਼ਗਾਰ ਮਿਲਦਾ ਹੈ। ਗਾਈਆਂ, ਘੋੜਿਆਂ, ਸੂਰਾਂ ਤੇ ਭੇਡਾਂ ਬੱਕਰੀਆਂ ਦੇ ਫਾਰਮ ਬਹੁਤ ਹਨ। ਨਰਸਰੀਆਂ ਵਿੱਚ ਸੁੰਦਰ ਫੁੱਲਾਂ ਦੇ ਪੌਦੇ ਪੈਦਾ ਕਰਕੇ ਜੋ ਸ਼ਹਿਰ ਦੀ ਸੁੰਦਰਤਾ ਵਧਾਉਣ ਦੇ ਕੰਮ ਆਉਦੇ ਹਨ। ਹੋਰ ਸ਼ਹਿਰ ਐਬਸਫੋਰਡ ਵਿਖੇ ਲੱਕੜ ਮਿੱਲਾਂ, ਪਲਾਈਵੁੱਡ, ਲੰਬਰ, ਸਿੰਗਲ, ਸ਼ੇਕਾਂ ਦੀ ਸਪਲਾਈ ਜਿੱਥੇ ਦੂਸਰੇ ਸੂਬਿਆਂ ਨੂੰ ਜਾਂਦੀ, ਨਾਲ ਨਾਰਥ ਅਮਰੀਕਾ, ਯੂਰਪ ਤੇ ਏਸ਼ੀਆ ਦੇ ਬਹੁਤ ਦੇਸ਼ਾਂ ਨੂੰ ਭੇਜੀ ਜਾਂਦੀ ਹੈ। ਏਥੇ ਹਰ ਕਿੱਤੇ ਵਿੱਚ ਪੰਜਾਬੀਆਂ ਦੀ ਪੂਰੀ ਚੜਤ ਹੈ। ਐਬਲਫੋਰਡ ਦੇ ਨੇੜ ਪੈਂਦੇ ਬਹੁਤ ਸੁੰਦਰ ਪਹਾੜ, ਕੁਦਰਤੀ ਪਾਣੀ ਦੀਆਂ ਝੀਲਾਂ, ਨਹਿਰਾਂ, ਦਰਿਆ ਤੇ ਖੇਤਾਂ ਦੇ ਉਦਾਲ਼ੇ ਪਦਾਲ਼ੇ ਪਾਣੀ ਦੀਆਂ ਕਰੀਕਾਂ ਵਗਦੀਆਂ ਜੋਂ ਖੇਤੀ ਸਿੰਚਾਈ ਦੇ ਕੰਮ ਆਉਂਦੀਆਂ। ਸੈਰ-ਗਾਹ ਵਾਲਿਆਂ ਵਾਸਤੇ ਮਿੱਲ ਲੇਕ ਭਾਵੇ ਸ਼ਹਿਰ ਦੇ ਸੈਂਟਰ ਵਿੱਚ ਹੈ ਪਰ ਕੁਝ ਲੇਕਾਂ ਕਲਟਸ ਲੇਕ, ਸਟੇਵ ਲੇਕ ਤੇ ਬਰਾਈਡਲ ਫ਼ਾਲ ਕੁਝ ਫਾਸਲੇ ਉੱਤੇ ਨੇੜੇ ਹੀ ਪੈਂਦੀਆਂ। ਹੌਬੀ ਦੇ ਤੌਰ ਤੇ ਮੱਛੀਆਂ ਫੜਨ ਨੂੰ ਵੈਡਰ ਕੈਨਾਲ (ਨਹਿਰ) ਤੇ ਫਰੇਜ਼ਰ ਦਰਿਆ ਬਹੁਤ ਵਧੀਆ ਥਾਵਾਂ ਜੋ ਐਬਸਫੋਰਡ ਤੋਂ ਬਹੁਤੀਆਂ ਦੂਰ ਨਹੀਂ ਪੈਂਦੀਆਂ। ਐਬਸਫੋਰਡ ਵਿੱਚ ਸੈਰ (ਵਾਕ) ਕਰਨ ਵਾਲਿਆਂ ਵਾਸਤੇ ਇੱਕ ਲੰਮੀ ਪੰਗਡੰਡੀ (ਟਰੇਲ਼) ਹੈ ਜੋ ਸਾਰੇ ਸ਼ਹਿਰ ਅਤੇ ਅਰਬਨ ਅਬਾਦੀ ਵਿੱਚ ਦੀ ਗੁਜ਼ਰਦੀ ਘੁੰਮਦੀ ਇਧਰ ਓਧਰ ਸਾਰੇ ਖੂਝਿਆਂ ਨੂੰ ਜੋੜਦੀ ਹੈ ਜਿਸ ਦਾ ਨਕਸ਼ਾ (Map) ਰੀਕ੍ਰੂੀਏਸ਼ਨ ਡੀਪਾਰਟਮੈਂਟ ਤੋਂ ਮਿਲ ਸਕਦਾ, ਜੇਕਰ ਕੋਈ ਲੰਮੀ ਵਾਕ ਦਾ ਸ਼ੁਕੀਨ ਚਾਹੇ ਤਾਂ ਪੈਦਲ ਸਾਰੇ ਸ਼ਹਿਰ ਨੂੰ ਘੁੰਮ ਫਿਰ ਕੇ ਵੀ ਚੰਗੀ ਤਰ੍ਹਾਂ ਵੇਖ ਸਕਦਾ ਹੈ । ਐਬਸਫੋਰਡ ਦੇ ਬਿਲਕੁਲ ਸੈਂਟਰ ਵਿੱਚ 1986 ਤੋਂ ਇੱਕ ਬਹੁਤ ਸੁੰਦਰ ਰੋਟਰੀ ਸਟੇਡੀਅਮ ਵੀ ਹੈ ਜੋ ਮਿਊਸਿਪਲਟੀ ਦੇ 75 ਏਕੜਾਂ ਵਿੱਚ ਬਣਿਆ ਜਿਸ ਵਿੱਚ ਦੋ ਬਹੁਤ ਵੱਡੇ ਹਾਲ ਹਨ ਜਿੱਥੇ ਸਾਲਾਨਾ ਮੇਲੇ ਲੱਗਦੇ ਨੇ ਜਿਵੇਂ ਪਸ਼ੂ ਪੰਛੀਆਂ ਦੀਆਂ ਨੁਮਾਇਸ਼ਾਂ ਲਗਦੀਆਂ। ਚੋਣਵੀਆਂ ਗਾਈਆਂ ਭੇਡਾਂ ਬੱਕਰੀਆਂ ਘੋੜੇ ਤੇ ਲਾਮਾਂਜ ਤੇ 4H calves ਦੀ ਸੁੰਦਰਤਾ ਦੇ ਮੁਕਾਬਲੇ ਹੁੰਦੇ ਰਹਿੰਦੇ ਹਨ। ਪੰਛੀਆਂ ਵਿੱਚੋਂ ਸੈਂਕੜੇ ਕਿਸਮ ਦੇ ਕਬੂਤਰ, ਮੁਰਗੇ ਮੁਰਗੀਆਂ ਤੇ ਬੱਤਖਾਂ ਤੇ ਸ਼ੋਅ ਮੁਕਾਬਲੇ ਹੁੰਦੇ। ਉਂਝ ਇਹਨਾਂ ਦੋ ਵੱਡੇ ਹਾਲਾਂ ਵਿੱਚੋਂ ਇੱਕ ਹਾਲ ਵਿਖੇ ਹਰੇਕ ਐਤਵਾਰ ਮਾਰਕੀਟ ਸੇਲ (ਫਲੀਆ ਮਾਰਕੀਟ) ਲੱਗਦੀ ਜਿੱਥੇ ਟੈਕਸ ਫ੍ਰੀ ਸੇਲ ਹੁੰਦੀ ਜੋ ਜ਼ਿਆਦਾ ਕੈਸ਼ ਨਕਦ ਪੈਸੇ ਦਾ ਅਰਦਾਨ ਪ੍ਰਦਾਨ ਹੁੰਦਾ ਹੈ, ਨਾਲ ਦੇ ਦੂਸਰੇ ਵੱਡੇ ਹਾਲ ਵਿਚ ਮੇਲੇ, ਵਿਆਹਾਂ ਦੀਆਂ ਪਾਰਟੀਆਂ ਤੇ ਰੈਸਲਿੰਗ ਟੂਰਨਾਮੈਂਟ ਸੂਬੇ ਤੇ ਦੇਸ਼ ਪੱਧਰ ਦੇ ਮੁਕਾਬਲੇ ਹੁੰਦੇ ਹਨ। ਇਹਨਾਂ ਹਾਲਾਂ ਦੇ ਬਿਲਕੁਲ ਨੇੜੇ ਹੀ ਦੋ ਹਾਲ ਹੋਰ ਵੀ ਪਾਰਕਿੰਗ ਲਾਟ ਦੀ ਵੱਖੀ ਵਿੱਚ ਹਨ ਜੋਂ ਛੋਟੇ ਸਮਾਗਮਾਂ ਤੇ ਇਲੈਕਸ਼ਨ ਦੌਰਾਨ ਵਰਤੇ ਜਾਂਦੇ। ਇੰਨਾ ਤੋਂ ਇਲਾਵਾ ਇੱਕ ਹੋਰ ਹਾਲ ਬਿਲਕੁਲ ਟਰੇਕ ਦੀ ਵੱਖੀ ਨਾਲ ਲੱਗਦਾ ‘ਲੈਗਸੀ ਸਪੋਰਟਸ ਹਾਲ’ ਜਿਸ ਵਿੱਚ ਛੋਟੀ ਕਿਚਨ, ਰੀਮੋਟ ਕੰਟਰੋਲ ਪਰਦੇ, ਸਾਊਂਡ ਸਿਸਟਮ ਤੇ ਵੱਡੀਆਂ ਸਕਰੀਨਾਂ ਉਪਲਬਧ ਹਨ। ਲੋਕਾਂ ਵਾਸਤੇ ਆਂਮ ਲੋਕਲ ਪਾਰਟੀਆਂ ਦੀ ਬੁਕਿੰਗ ਹਮੇਸ਼ਾ ਉਪਲਬਧ ਹੈ ਜੋ (by hour $80) ਘੱਟਿਆਂ ਦੇ ਵਾਜਬ ਰੇਟ ਨਾਲ ਮਿਲ ਜਾਂਦਾ ਹੈ । ਗਰਾਊਂਡ ਉਦਾਲੇ ਅੱਠ ਟਰੈਕ ਹਨ ਜਿਸ ਨੂੰ ਨਾਪਦਿਆਂ ਤਕਰੀਬਨ 4 ਕਿਲੋਮੀਟਰ ਪੰਧ ਪੂਰਾ ਹੋ ਜਾਂਦਾ। ਇੱਕ ਸਾਈਡ ਦਰਸ਼ਕਾਂ ਵਾਸਤੇ ਤਕਰੀਬਨ ਦਸ ਹਜ਼ਾਰ ਸ਼ੀਟਾਂ ਵੀ ਹਨ ਜਿਸ ਦੇ ਸੈਂਟਰ ਹਿੱਸੇ ਉੱਪਰ ਛੱਤ ਵੀ ਹੈ ਜੋ ਅੱਠ ਹਜਾਰ ਦਰਸ਼ਕਾਂ ਦਾ ਸਿਰ ਢੱਕਦੀ ਹੈ। ਇੱਥੇ ਸਕੂਲਾਂ ਦੀਆਂ ਸਪੋਰਟਸ ਐਥਲੈਟਿਕਸ ਤੇ ਹੋਰ ਖੇਡਾਂ ਹੁੰਦੀਆਂ ਸੂਬਾ ਤੇ ਦੇਸ਼ ਪੱਧਰ ਦੇ ਵੱਡੇ ਟੂਰਨਾਮੈਂਟ ਮੁਕਾਬਲੇ ਆਂਮ ਹੁੰਦੇ ਰਹਿੰਦੇ ਹਨ। ਪੰਜਾਬੀ ਮੇਲੇ, ਸੌਕਰ ਤੇ ਕਬੱਡੀ ਟੂਰਨਾਮੈਂਟ ਹੁੰਦੇ ਰਹਿੰਦੇ ਹਨ। ਇਸ ਦੇ ਨਾਲ ਹੀ ਚੜਦੇ ਬੰਨੇ ਹੋਰ ਗਰਾਉਡਾਂ ਵੀ ਹਨ ਜਿੱਥੇ ਇਕੋਂ ਸਮੇਂ ਚਾਰ ਮੈਚ ਸੌਕਰ ਫ਼ੁਟਬਾਲ ਦੇ ਇੱਕਠੇ ਹੋ ਸਕਦੇ ਹਨ, ਨਾਲ ਹੀ ਬੇਸਬਾਲ ਗਰਾਊਂਡ ਅਤੇ ਮੋਟਰ ਸਾਈਕਲ ਜੰਪਿੰਗ ਸ਼ੋਅ ਵਾਸਤੇ ਉੱਚੇ ਨੀਵੇਂ ਧੋੜੇ ਤੇ ਸਟਾਟਿੰਗ ਪੁਆਇੰਟ ਹਨ। ਪਰ ਸੈਰ-ਸਪਾਟੇ ਤੇ ਟੂਰਿਸਟ ਅਟਰੈਕਸ਼ਨ ਵਾਸਤੇ ਸਭ ਤੋਂ ਮੁੱਖ ਪੁਆਇੰਟ 1911 ਤੋਂ ਸਥਾਪਿਤ ਗੁਰ ਸਿੱਖ ਹੈਰੀਟੇਜ ਟੈਪਲ ਹੈ। ਇਸ ਤੋਂ ਇਲਾਵਾ ਰੀਚ ਆਰਟ ਗੈਲਰੀ, ਐਮ ਐਸ ਏ ਮਿਊਜ਼ੀਅਮ ਜੋ ਮਿੱਲ ਲੇਕ ਉੱਪਰ ਹੈ। ਯੂਨੀਵਰਸਿਟੀ ਆਫ ਫਰੇਜ਼ਰ ਵੈਲੀ ਬਹੁਤ ਵੱਡੀ ਹੈ ਜਿੱਥੇ ਨੈਸ਼ਨਲ ਤੇ ਇੰਟਰਨੈਸ਼ਨਲ ਸਟੂਡੈਂਟਸ ਵਾਸਤੇ ਕਲਾਸਾਂ ਚਲਦੀਆਂ ਹਨ ਏਥੇ ਹੀ ਦੁਨੀਆਂ ਭਰ ਦੇ ਲੋਕ ਸਕਾਲਰਸ਼ਿਪ, ਸੈਮੀਨਾਰਾਂ ਵਿੱਚ ਹਿੱਸਾ ਲੈਦੇ ਹਨ। ਐਬਸਫੋਰਡ ਦਾ ਸ਼ੁਧ ਤੇ ਕੁਦਰਤੀ ਪਾਣੀ ਜੋਂ ਧਰਤੀ ਵਿੱਚੋਂ ਦੇਸੀ ਨਲਕਿਆਂ ਜਾਂ ਟਿਊਬਵੈਲ ਵਿੱਚ ਛੋਟੀਆਂ ਮੱਛੀ ਮੋਟਰਾਂ ਰਾਹੀਂ ਕੱਢ ਕੇ ਆਂਮ ਫਾਰਮ ਘਰਾਂ ਤੇ ਖੇਤਾਂ ਵਿੱਚ ਫਸਲਬਾੜੀ ਵਾਸਤੇ ਵਰਤਿਆ ਜਾਂਦਾ ਜੋ ਸਿੱਧਾ ਪੀਣ ਦੇ ਯੋਗ ਹੈ। ਉਸ ਤਰਾਂ ਮਿੱਲ- ਲੋਕ ਦੇ ਇੱਕ ਖੂੰਜੇ ਵਿੱਚ 9 ਖੂਹ ਤਿਆਰ ਕੀਤੇ ਗਏ ਜਿੰਨਾਂ ਵਿੱਚ ਮਿਸ਼ਨ ਦੀਆਂ ਉੱਚੀਆਂ ਪਹਾੜੀਆਂ ਤੋਂ ਅੰਡਰ ਗਰਾਊਂਡ ਪਾਈਪਾਂ ਰਾਹੀਂ ਪਾਣੀ ਲਿਆ ਕੇ ਜਮਾਂ ਕੀਤਾ ਜਾਂਦਾ ਕੁਝ ਕਲੋਰੀਨ ਰਲਾਕੇ ਅੱਗੇ ਵੱਸੋਂ ਵਾਲੇ ਘਰਾਂ ਨੂੰ ਵਧੀਆ ਸ਼ੁੱਧ ਤੇ ਕੁਦਰਤੀ ਪਾਣੀ ਪੀਣ ਵਾਸਤੇ ਮੁੱਹਇਆ ਕਰਵਾਇਆ ਜਾਂਦਾ। ਨਹੀਂ ਤਾਂ ਬਹੁਤੇ ਦੁਨੀਆਂ ਦੇ ਲੋਕ ਰੀਸਾਈਕਲ ਪਾਣੀ ਹੀ ਵਰਤਦੇ ਹਨ। ਕੁਦਰਤੀ ਪਾਣੀ ਤੇ ਸ਼ੁਧ ਆਕਸੀਜਨ ਵਿੱਚ ਐਬਸਫੋਰਡ ਪਹਿਲੇ ਨੰਬਰ ਉੱਤੇ ਹੈ। ਉੱਪਰ ਦਿੱਤੀਆਂ ਦਾਤਾਂ ਦਾ ਫਾਇਦਾ ਉਠਾ ਕੇ ਪੰਜਾਬੀ ਹਰੇਕ ਖਿੱਤੇ ਵਿੱਚ ਅਗੇ ਵੱਧ ਕੇ ਤਰੱਕੀ ਕਰ ਰਹੇ ਹਨ। ਡਿਵੈਲਪਰ, ਰੀਅਲ ਸਟੇਟ ਮੈਨ, ਲੋਨ ਤੇ ਮੌਰਟਗੇਜ਼ ਬਰੋਕਰ, ਫਾਈਨੈਸਰ, ਪ੍ਰਾਈਵੇਟ ਤੇ ਹਰੇਕ ਬੈਂਕਾਂ ਤੇ ਕਰੈਡਿਟ ਯੂਨੀਅਨਾਂ ਵਿੱਚ ਆਂਮ ਮਿਲਦੇ ਹਨ। ਖਾਲਸਾ ਕਰੈਡਿਟ ਯੂਨੀਅਨ, ਦਸਮੇਸ਼ ਪੰਜਾਬੀ ਸਕੂਲ ਪ੍ਰੀਖਿਆ ਪ੍ਰਾਪਤੀ ਪੱਖੋਂ ਆਂਮ ਲੋਕਲ ਸਕੂਲਾਂ ਨਾਲੋਂ ਅੱਗੇ ਤੇ ਕਾਮਯਾਬ ਚੱਲ ਰਹੇ ਹਨ। ਖ਼ਾਲਸਾ ਸਕੂਲ ਦੀ ਨਵੀਂ ਬ੍ਰਾਂਚ ਐਬਸਫੋਰਡ ਵਿਖੇ ਖੁੱਲਣ ਦੀਆਂ ਤਿਆਰੀਆਂ ਚਲ ਰਹੀਆਂ ਹਨ। ਇਸ ਖਿੱਤੇ ਵਿੱਚ ਪੰਜਾਬੀ ਨੋਟਰੀ ਪਬਲਿਕ ਤੇ ਹਰ ਤਰ੍ਹਾਂ ਦੇ ਕੇਸ ਝਗੜਣ ਵਾਲੇ ਵਕੀਲ ਬਹੁਤ ਹਨ। ਮਿਉਂਸਪਲਿਟੀ ਵਿੱਚ ਮੋਅ (ਮੁਹਿੰਦਰ) ਸਿੰਘ ਗਿੱਲ ਬਹੁਤ ਟਰਮਾਂ ਕੌਂਸਲਰ ਰਹਿ ਚੁੱਕੇ ਹਨ ਨਾਲ ਬੀਬੀ ਕੈਲ਼ੀ ਚਾਹਲ ਤੇ ਮਿਸਟਰ ਡੇਵ ਸਿੱਧੂ ਵੀ ਸੇਵਾ ਨਿਭਾ ਰਹੇ ਹਨ। ਸਕੂਲ ਟਰੱਸਟੀ ਕੁਲ ਸੱਤਾਂ ਵਿੱਚੋਂ ਮਿਸਟਰ ਪ੍ਰੀਤ ਸਿੰਘ ਰਾਏ ਦਾ ਨਾਮ ਪਹਿਲਿਆਂ ਵਿੱਚ ਲਿਆ ਜਾ ਸਕਦਾ, ਨਾਲ ਬੀਬੀ ਰੂਪੀ ਕੰਡਾ ਰਾਜਵਾਨ ਅਤੇ ਬਾਈ ਇਲੈਕਸ਼ਨ ਵਿਚ ਨਵੇਂ ਚੁਣੇ ਮਿਸਟਰ ਅਰਸ਼ ਸਿੰਘ ਕਲੇਰ ਹਨ। ਮਤਲਵ ਸਾਰੇ ਸਕੂਲਾਂ ਦਾ ਬੰਦੋਬਸਤ ਤੇ ਪ੍ਰਬੰਧ ਕਰਨ ਵਾਸਤੇ ਸਤਾਂ ਵਿੱਚੋਂ ਤਿੰਨ ਸਾਡੇ ਹਨ। ਇੰਜਨੀਅਰ ਇੰਸਪੈਕਟਰਾਂ ਦੀ ਚੜਤ ਮਿਊਸਿਪਲਟੀ ਅੰਦਰ ਤੇ ਉਸ ਤੋਂ ਬਾਹਰ ਵੀ ਬਹੁਤ ਭਰਮਾਰ ਹੈ। ਏਸ ਸ਼ਹਿਰ ਦੀ ਆਪ ਦੀ ਪੁਲੀਸ ਫੋਰਸ ‘ਐਬਸਫੋਰਡ ਪੁਲਿਸ’ ਹੈ। ਪਰ ਪੁਲੀਸ ਵਿੱਚ ਭਾਵੇਂ ਪਹਿਲੇ ਪੰਜਾਬੀ ਪੁਲੀਸ ਮੈਨ ਪਿੰਡ ਚਕਰ ਨਾਲ ਸਬੰਧਤ ਮਿਸਟਰ ਅਮਰਜੀਤ ਸਿੰਘ ਕਿੰਗਰਾ ਹੋਏ ਉਸ ਤੋਂ ਬਾਅਦ ਅਨੇਕਾਂ ਪੰਜਾਬੀ ਮੁੰਡੇ ਕੁੜੀਆਂ ਐਬਸਫੋਰਡ ਪੁਲੀਸ ਵਿੱਚ ਭਰਤੀ ਹਨ। ਜੇਲ਼ਾ ਵਿੱਚ ਵੀ ਕੁਰਿਕਸ਼ਨ ਗਾਰਡ ਭਰਤੀ ਹੋਕੇ ਵੱਡੇ ਅਹੁਦੇ ਪ੍ਰਾਪਤ ਕਰਕੇ ਰੀਟਾਇਰਡ ਮੈਂਟਾਂ ਲਈਆਂ ਜੋ ਪੰਜਾਬੀ ਨਾਵਾਂ ਦੀ ਲਿਸਟ ਲੰਮੀ ਹੈ। ਬਾਰਡਰ ਕਰਾਸਿੰਗ ਤੇ ਕਸਟਮ ਅਧਿਕਾਰੀਆਂ ਵਿੱਚ ਵੀ ਬਹੁਤ ਪੰਜਾਬੀ ਮੁੰਡੇ ਕੁੜੀਆਂ ਸ਼ਾਮਲ ਹਨ। ਪੰਜਾਬੀ ਅਕਾਊਂਟੈਂਟ, ਚਾਰਟਡ ਅਕਾਊਂਟੈਂਟ, ਅਧਿਆਪਕ ਤੇ ਪ੍ਰਿੰਸੀਪਲ ਵੀ ਸੇਵਾ ਨਿਭਾਅ ਰਹੇ ਹਨ। ਪਹਿਲਵਾਨੀ ਪੱਖੋਂ ਵੀ ਪੰਜਾਬੀਆਂ ਦੀ ਪੂਰੀ ਝੜਾਈ ਹੈ ਤਿੰਨ ਹੈਸਲਿੰਗ ਅਖਾੜੇ ਗੁਰੂ ਹਰਗੋਬਿੰਦ ਅਖਾੜਾ,ਗੁਰੂ ਗੋਬਿੰਦ ਸਿੰਘ ਅਖਾੜਾ ਤੇ ਐਬੀ ਰੈਸਲਿੰਗ , ਇਹਨਾ ਅਖਾੜਿਆਂ ਵਿਚੋਂ ਸੂਬਾ ਪੱਧਰ, ਨੈਸ਼ਨਲ, ਤੇ ਪੈਨ-ਅਮਰੀਕਾ ਚੈਪੀਅਨ ਮੁੰਡੇ ਕੁੜੀਆਂ ਸਲਿਕਟ ਹੋਏ ਹਨ ਅੱਗੇ ਕਾਮਨ ਵੈਲਥ ਤੇ ਉਲੰਪਿਕ ਤੱਕ ਸ਼ਮੂਲੀਅਤ ਰਹੀ ਹੈ। ਸ਼ਹਿਰ ਵਿੱਚ ਪੰਜਾਬੀਆਂ ਦੀਆਂ ਮਾਰਕੀਟਾਂ ਵਿੱਚ ਅਨੇਕਾਂ ਗਰੋਸਰੀ, ਸੋਨੇ, ਕੱਪੜੇ ਦੇ ਸਟੋਰ, ਟਾਇਲਾਂ ਤੇ ਲੈਮੀਨੇਟ ਫਲੋਰ ਸਟੋਰ ਅਤੇ ਐਸ ਵਕਤ 27 ਪੰਜਾਬੀ ਰੈਸਟੋਰੈਂਟ ਅਤੇ ਤਿੰਨ ਚਾਰ ਪਾਰਟੀ ਹਾਲ ਵੀ ਹਨ। ਟਰੱਕਾਂ ਕਾਰਾਂ ਤੇ ਬਾਡੀਸੌਪ ਦੀਆਂ ਵਰਕਸ਼ਾਪਾਂ ਤੇ ਪੰਜਾਬੀ ਟੋਅ ਟਰੱਕ ਵੀ ਹਨ। ਟਰਾਂਸਪੋਰਟ ਟਰੱਕਾਂ, ਟੈਕਸੀਆਂ ਤੇ ਊਬਰਾਂ ਦੇ ਸਟੇਰਿੰਗਾਂ ਉੱਤੇ ਪੰਜਾਬੀ ਆਂਮ ਝੂਟਦੇ ਦਿਖਾਈ ਦਿੰਦੇ ਹਨ। ਹਸਪਤਾਲ ਅਤੇ ਕੇਅਰ ਸੈਂਟਰਾਂ ਵਿੱਚ ਪੰਜਾਬੀ ਡਾਕਟਰ ਤੇ ਨਰਸਾਂ ਮੁੰਡੇ ਕੁੜੀਆਂ ਬਹੁਤ ਹਨ। ਬ੍ਰਿਧ ਆਸ਼ਰਮ ਗੌਰਮਿੰਟ ਮਨਜ਼ੂਰ ਸ਼ੁਦਾ ਵਿਖੇ ਪੰਜਾਬੀ ਲੜਕੇ ਲੜਕੀਆਂ ਕਰ ਰਹੇ ਹਨ। ਆਉਣ ਵਾਲੇ ਸਮੇਂ ਗੁਰੂ ਨਾਨਕ ਕੇਅਰ ਸੈਂਟਰ ਦੀਆਂ ਤਿਆਰੀਆਂ ਬੜੇ ਜ਼ੋਰਾਂ ਨਾਲ ਚੱਲ ਰਹੀਆਂ ਹਨ। ਐਬਸਫੋਰਡ ਵਿੱਚ ਇੰਟਰਨੈਸ਼ਨਲ ਏਅਰਪੋਰਟ ਵੀ ਹੈ ਜਿੱਥੋਂ ਲੋਕਲ ਫਲਾਈਟਾਂ ਨਾਲ ਹੋਰ ਮੁਲਖਾਂ ਨੂੰ ਵੀ ਜਹਾਜ਼ ਚਲਦੇ। ਐਬਸਫੋਰਡ ਤੋਂ ਅੰਮ੍ਰਿਤਸਰ ਫਲਾਈਟ ਚੱਲਣ ਦੇ ਚਰਚੇ ਕਈਵਾਰ ਚੱਲ ਕੇ ਮੱਧਮ ਪੈ ਜਾਂਦੇ ਹਨ। ਪਰ ਇੱਕ ਦਿਨ ਕਾਮਯਾਬੀ ਜਰੂਰ ਮਿਲੇਗੀ। ਸਕਾਈ ਟ੍ਰੇਨ ਨੇ ਤਿਆਰੀ ਫੜ ਕੇ ਲੈਗਲੀ ਤੱਕ ਪਹੁੰਚਣ ਦੇ ਨੇੜ ਆ ਗਈ ਹੈ ਅੱਗੇ ਇੱਕ ਨ ਇਕ ਦਿਨ ਐਬਸਫੋਰਡ ਟੱਪ ਕੇ ਚਿਲਾਵੈਕ ਨਾਲ ਮੱਥਾ ਲਾਵੇਗੀ, ਟਰਾਂਸ ਕੈਨੇਡਾ ਹਾਈਵੇ ਦੋ ਤੋਂ ਚਾਰ ਲਾਈਨਾਂ ਖੁੱਲਣ ਦੀ ਤਿਆਰੀ ਵਿਚ ਹਨ। ਆਉਣ ਵਾਲੇ ਸਮੇਂ ਐਬਸਫੋਰਡ ਬਿਲਡਿੰਗਾਂ, ਘਰਾਂ ਤੇ ਕਮਰਸ਼ੀਅਲ ਪ੍ਰਾਪਰਟੀਆਂ ਦੀਆਂ ਕੀਮਤਾਂ ਹਰ ਹਾਲਤ ਹੱਦ ਤੋਂ ਜ਼ਿਆਦਾ ਵਧ ਜਾਣ ਗੀਆਂ। ਛੋਟਾ ਹਸਪਤਾਲ ਢਾਹ ਕੇ ਨਵਾਂ ਵੱਡਾ ਬਣਾਇਆ ਗਿਆ ਜੋ ਉਹ ਵੀ ਛੇਤੀ ਛੋਟਾ ਪੜ ਜਾਣਾ, ਫੇਰ ਮਹਿਸੂਸ ਹੋਣਾ ਪਹਿਲਾਂ ਵਾਲਾ ਢਾਇਆ ਕਿਉਂ ? ਉਹ ਇਕੱਲੇ ਐਮਰਜੈਂਸੀ ਕੇਸਾਂ ਵਾਸਤੇ ਵਰਤਿਆ ਜਾ ਸਕਦਾ ਸੀ ਜਿਸ ਦੀ ਹਾਈਵੇ ਇੰਟਰੀ ਨਵੇਂ ਨਾਲੋਂ ਸੌਖੀ ਤੇ ਸੁਖਾਲ਼ੀ ਸੀ। ਪੰਜਾਬੀਆਂ ਨੇ ਬਹੁਤ ਘਾਲਣਾਂ ਘਾਲ਼ ਕੇ 1909 ਵਿੱਚ ਸ਼ੁਰੂ ਕਰਕੇ 1911 ਵਿੱਚ ਸਥਾਪਿਤ ਕੀਤਾ ਗੁਰਦੁਆਰਾ ਹੈਰੀਟੇਜ ਸਿੱਖ ਟੈਪਲ ਮਜੂਦ ਹੈ ਇਸ ਤੋਂ ਅੱਗੇ 1982 ਵਿੱਚ ਸ਼ੁਰੂ ਕਰਕੇ 1983 ਵਿੱਚ ਵੱਡਾ ਗੁਰਦੁਆਰਾ ਸਥਾਪਿਤ ਕੀਤਾ ਇਸ ਤੋਂ ਅੱਗੇ ਕਲਗੀਧਰ ਦਰਬਾਰ ਸਾਹਿਬ ਤੇ ਬਾਬਾ ਬੰਦਾ ਸਿੰਘ ਬਹਾਦਰ ਗੁਰਦੁਆਰੇ ਹੋਂਦ ਵਿੱਚ ਆਏ। ਇਸ ਤੋੰ ਅੱਗੇ ਇੱਕ ਦੋ ਹੋਰ ਪ੍ਰਾਈਵੇਟ ਛੋਟੇ ਛੋਟੇ ਗੁਰਦੁਆਰਾ ਸਾਹਿਬ ਹਨ। ਇੱਕ ਮੰਦਰ ਵੀ ਬਹੁਤ ਸੁੰਦਰ ਚਲ ਰਿਹਾ ਹੈ। ਬਹੁਤ ਔਖਆਈਆਂ ਵਿੱਚੋਂ ਲੰਘ ਕੇ ਪੰਜਾਬੀ ਕਮਿਊਨਿਟੀ ਨੇ ਫਰੇਜ਼ਰ ਰਿਵਰ ਫਿਊਨਲ ਹੋਮ ਵੀ ਬਣਾਇਆ ਹੈ। ਜੈਕਰ ਦੋ ਪਲਾਂਟ ਪੌਦਿਆਂ ਦੇ ਬੁੱਤਾਂ ਦਾ ਜਿਕਰ ਨਾਂ ਕਰੀਏ ਤਾਂ ਇਹ ਲੇਖ ਅਧੂਰਾ ਹੋਵੇਗਾ ਇੱਕ ‘ਗੋਲਡਨ ਟਰੀ’ ਜੋਂ ਮਿਊਸਿਪਲਟੀ ਆਫਿਸ ਨੇੜੇ ਪਾਰਕ ਵਿੱਚ ਸ਼ੰਸ਼ਪੋਤ ਹੈ ਜੋਂ ਫਾਰਮ ਕਾਮਿਆਂ ਨੂੰ ਠੇਕੇਦਾਰ ਦੀ ਵੈਨ ਲਿਜਾਂਦੀ ਹਾਦਸਾ ਗ੍ਰਿਸਤ ਹੋ ਗਈ ਵਿੱਚ ਦੋ ਬੀਬੀਆਂ ਦੀ ਜਾਨ ਚਲੀ ਗਈ ਤੇ ਬਹੁਤਿਆਂ ਦੇ ਗੰਭੀਰ ਸੱਟਾਂ ਲੱਗੀਆਂ ਉਹਨਾਂ ਦੀ ਯਾਦ ਵਿੱਚ ਗੋਲਡਨ ਟਰੀ ਬੁੱਤ ਲਾਇਆ ਗਿਆ ਅਤੇ ਦੂਸਰਾ ਰਸਬੇਰੀ ਪਲਾਂਟ ਪੌਦੇ ਦਾ ਬੁੱਤ ਕਲੀਅਰਬਰੁਕ ਰੋਡ ਤੇ ਮਾਰਸ਼ਲ ਰੋਡ ਦੇ ਰਾਊਡ ਅਬਾਊਟ ਚੌਂਕ ਵਿੱਚ ਲੱਗਾ ਹੈ। ਏਥੇ ਬੁੱਤ ਲਾਉਣ ਤੋਂ ਪਹਿਲਾਂ ਇਲਾਕੇ ਦੇ ਸੱਤ ਚਿੱਤਰਕਾਰ ਕਲਾਕਾਰਾਂ ਨੂੰ ਦਰਖ਼ਾਸਤ ਦਿੱਤੀ ਕਿ ਆਪੋ ਆਪਣੀ ਸੋਚ ਮੁਤਾਬਕ ਕੋਈ ਸਕੈੱਚ ਬਣਾ ਕੇ ਲਿਆਓ। ਮਿਥੀ ਤਾਰੀਖ ਮੁਤਾਬਕ ਉਹ ਲਿਆਏ ਤੇ ਜੱਜਾਂ ਦੇ ਪੈਨਲ ਨੇ ਰੱਸਬੇਰੀ ਵਾਲਾ ਚਿੱਤਰ ਚੁਣਿਆਂ ਜੋ ਮਨਜੀਤ ਸਿੰਘ ਸੰਧੂ ਜੋ ਪੇਸ਼ੇ ਵਜੋਂ ਟੈਕਸੀ ਚਾਲਕ ਨੇ ਬਣਾਇਆ ਸੀ ਉਸ ਨੇ 8 ਹਜ਼ਾਰ ਡਾਲਰ ਦੀ ਰਾਸ਼ੀ ਵੀ ਜਿੱਤੀ। ਤਾਸ਼ ਦੇ ਖਿਡਾਰੀਆਂ ਵਾਸਤੇ ਰੋਟਰੀ ਸਟੇਡੀਅਮ ਵਿੱਚ ਮਿਲਿਆ ਕਮਰਾ, ਗੁਰਦੁਆਰੇ ਦੇ ਬਾਹਰ ਪਏ ਟ੍ਰੇਲਰ, ਬਲੂਰਿਜ਼ ਉੱਪਰ ਉੱਚੀ ਪਾਰਕ, ਸੈਂਡਪਾਈਪਰ ਰੋਡ ਉੱਪਰ ਪਾਰਕ ਤੇ ਟਾਊਨ ਲਾਈਨ ਰੋਡ ਵਿੱਚੋਂ ਨਿਕਲਦੀ ਅੱਪਰਮਕਲਿਉਰ ਉਪਰ ਸਥਿਤ ਪਾਰਕ ਤੇ ਹੋਮਸਟੱਡ ਦੇ ਖੂੰਝੇ ਨਾਲ ਪਾਰਕ ਵਿੱਚ ਆਮ ਪੰਜਾਬੀ ਬੈਠੇ ਨਜ਼ਰ ਆਉਂਦੇ ਹਨ । ਮੌਸਮ ਤੇ ਪੌਣ-ਪਾਣੀ ਨੂੰ ਮੁਖ ਰੱਖਦਿਆਂ ਆਂਮ ਦੂਸਰਿਆਂ ਕਮਿਊਨਿਟੀਆਂ ਦੇ ਪੈਨਸ਼ਨਰਾਂ ਦਾ ਮੁਹਾਣ ਵੀ ਐਬਸਫੋਰਡ ਵੱਲ ਨੂੰ ਜ਼ਿਆਦਾ ਵੱਧ ਰਿਹਾ ਇੱਥੇ ਵਾਜਬ ਕੀਮਤ ਦੇ ਅਪਾਰਟਮੈਂਟ, ਫਲੈਟ, ਟਾਊਨ ਹਾਊਸਾਂ ਦੀ ਡੀਮਾਂਡ ਵਧੀ ਹੈ। ਸਵੇਰ ਦੀ ਸੈਰ ਵਾਕ ਪੱਖੋਂ ਮਿੱਲ-ਲੇਕ ਦੇ ਉਦਾਲ਼ੇ ਦੀ ਪੰਗਡੰਡੀ ਤੇ ਰੋਟਰੀ ਸਟੇਡੀਅਮ ਸਭ ਤੋਂ ਬੇਹਤਰ ਹਨ ਉਝੰ ਸ਼ਹਿਰ ਵਿੱਚ ਹੋਰ ਛੋਟੋ ਛੋਟੇ ਟਰੇਕ ਤੇ ਟਰੇਲਾਂ ਬਹੁਤ ਹਨ। ਹੋਰ ਮੰਨੋਰੰਜਨ ਦਾ ਸਾਧਨ ਲਾਇਬ੍ਰੇਰੀ ਵੀ ਹੈ ਜਿਥੇ ਬਲਵੀਰ ਸਿੰਘ ਗਿੱਲ ਲਾਇਬ੍ਰੇਰੀਅਨ ਸੇਵਾ ਕਰਦੇ ਹਨ। ਜਿੱਥੇ ਫ੍ਰੀ ਇੰਟਰਨੈਟ ਕੰਪਿਊਟਰ ਦੀਆਂ ਸੇਵਾਵਾਂ ਤੇ ਦੁਨੀਆਂ ਭਰ ਦੀਆਂ ਪੁਸਤਕਾਂ ਆਂਮ ਪੜਨ ਨੂੰ ਮਿਲਦੀਆਂ ਹਨ। Email: brar.kds@gmail.com
