ਕੈਲਗਰੀ ( ਦਲਵੀਰ ਜੱਲੋਵਾਲੀਆ ) -ਬੀਤੇ ਦਿਨੀ ਅਵਤਾਰ ਸਿੰਘ (ਏਵੀ ਮਿਨਹਾਸ) ਵੱਲੋਂ ਲੁਕਸਾ ਬਲਾਈਂਡਜ ਐਂਡ ਮੋਰ (Luxa Blinds and More) ਦੀ ਸ਼ਾਨਦਾਰ ਗ੍ਰੈਂਡ ਓਪਨਿੰਗ ਕੀਤੀ ਗਈ। ਇਸ ਮੌਕੇ ‘ਤੇ ਕਮਿਊਨਿਟੀ ਦੇ ਕਈ ਪ੍ਰਮੁੱਖ ਨੇਤਾ, ਬਿਜ਼ਨੈਸਮੈਨ ਅਤੇ ਮਾਨਯੋਗ ਹਸਤੀਆਂ ਸ਼ਾਮਿਲ ਹੋਈਆਂ ਤੇ ਨਵੇਂ ਕਾਰੋਬਾਰ ਲਈ ਸ਼ੁਭਕਾਮਨਾਵਾਂ ਸਾਂਝੀਆਂ ਕੀਤੀਆਂ।
ਇਸ ਮੌਕੇ ਖ਼ਾਸ ਮਹਿਮਾਨਾਂ ਵਿੱਚ ਸ਼ਾਮਲ ਸਨ ਐਮ ਪੀ ਜਸਰਾਜ ਸਿੰਘ ਹੱਲਣ, ਐਮ ਪੀ ਦਲਵਿੰਦਰ ਗਿੱਲ, ਐਮ ਪੀ ਅਮਨਪ੍ਰੀਤ ਸਿੰਘ ਗਿੱਲ, ਕੌਂਸਲਰ ਰਾਜ ਧਾਲੀਵਾਲ, ਜੀ.ਐਸ. ਮਾਨ, ਅੰਮ੍ਰਿਤ ਬੇਦੀ (YAD ਰੀਅਲਟੀ), ਟਿੰਮੀ ਸ਼ਰਮਾ, ਜਿੰਮੀ ਸ਼ਰਮਾ ,ਅੰਮ੍ਰਿਤ ਵਿਰਦੀ (ਪੰਜਾਬੀ ਪੋਸਟ), ਜੱਸੀ ਨਈਅਰ (ਅੰਮ੍ਰਿਤਸਰੀ ਤੜਕਾ), ਕਰਮਪਾਲ ਸਿੱਧੂ (ਕੈਲਗਰੀ ਬੈਸਟ ਬਾਇ ਫਰਨੀਚਰ), ਭਗਵੰਤ ਸਿੰਘ (ਭਰਾ), ਸਿੰਮੀ ਸੰਧਾਵਾਲੀਆ, ਕਿਰਨ ਰੰਧਾਵਾ (ਚੈਸਟਰਮੀਅਰ ਕਾਊਂਸਲਰ) ਅਤੇ ਸੁਖਜੀਤ ਕੌਰ ਗਿੱਲ (ਇੰਫਲੂਐਂਸਰ)।
ਸਾਰੇ ਆਏ ਮਹਿਮਾਨਾਂ ਤੇ ਪ੍ਰਮੁੱਖ ਹਸਤੀਆਂ ਨੇ ਏਵੀ ਮਿਨਹਾਸ ਨੂੰ ਇਸ ਨਵੀਂ ਸ਼ੁਰੂਆਤ ਲਈ ਵਧਾਈਆਂ ਦਿੱਤੀਆਂ ਅਤੇ ਬਿਜ਼ਨਸ ਦੇ ਰੌਸ਼ਨ ਭਵਿੱਖ ਲਈ ਕਾਮਯਾਬੀ ਦੀ ਕਾਮਨਾ ਕੀਤੀ।




