ਚੰਡੀਗੜ ( ਗੁਰੀ)-ਫੋਰਏਵਰ ਸਟਾਰ ਇੰਡੀਆ ਵੱਲੋਂ ਕਰਵਾਏ ਗਏ ਪ੍ਰਤੀਸ਼ਠਿਤ ਮਿਸੇਜ਼ ਇੰਡੀਆ 2025 ਮੁਕਾਬਲੇ ਵਿੱਚ ਅਨੁਪਮਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮਿਸੇਜ਼ ਚੰਡੀਗੜ੍ਹ 2025 ਦਾ ਬਹੁਮੁੱਲਾ ਤਾਜ ਜਿੱਤ ਲਿਆ। ਇਸ ਜਿੱਤ ਨਾਲ ਨਾ ਸਿਰਫ਼ ਅਨੁਪਮਾ ਨੇ ਆਪਣੀ ਕਾਬਲਿਯਤ ਦਾ ਮੰਚ ‘ਤੇ ਲੋਹਾ ਮਨਵਾਇਆ, ਸਗੋਂ ਚੰਡੀਗੜ੍ਹ ਦਾ ਨਾਮ ਵੀ ਰੌਸ਼ਨ ਕੀਤਾ ਹੈ। ਮਾਡਲਿੰਗ ਅਤੇ ਸੱਭਿਆਚਾਰਕ ਮੰਚਾਂ ‘ਤੇ ਨਵੀਆਂ ਪੀੜ੍ਹੀਆਂ ਲਈ ਪ੍ਰੇਰਣਾ ਬਣ ਰਹੀ ਅਨੁਪਮਾ ਦੀ ਇਹ ਜਿੱਤ ਸ਼ਹਿਰ ਲਈ ਗੌਰਵ ਦਾ ਪਲ ਹੈ।
ਫੋਰਏਵਰ ਸਟਾਰ ਇੰਡੀਆ ਵੱਲੋਂ ਭਾਰਤ ਦੇ ਕਈ ਪੜਾਅਾਂ ਤੇ ਆਯੋਜਿਤ ਇਸ ਮੁਕਾਬਲੇ ਵਿੱਚ ਦੇਸ਼ ਦੇ ਹਜ਼ਾਰਾਂ ਭਾਗੀਦਾਰਾਂ ਨੇ ਹਿੱਸਾ ਲਿਆ। ਹਰ ਸ਼ਹਿਰ ਵਿੱਚ ਹੋਈਆਂ ਚੋਣ ਪ੍ਰਕਿਰਿਆਵਾਂ ਵਿੱਚ ਭਾਗੀਦਾਰਾਂ ਨੇ ਨਿਰਭੀਕਤਾ, ਆਤਮ-ਵਿਸ਼ਵਾਸ, ਪ੍ਰਜ਼ੈਂਟੇਸ਼ਨ ਸਕਿੱਲਾਂ, ਤਲਾਂਤ ਅਤੇ ਸਮਾਜਿਕ ਸੂਝ-ਬੂਝ ਦੀ ਪਰੀਖਿਆ ਦਿੱਤੀ। ਚੰਡੀਗੜ੍ਹ ਤੋਂ ਭਾਗ ਲੈਣ ਵਾਲੀ ਅਨੁਪਮਾ ਨੇ ਹਰ ਰਾਊਂਡ ਵਿੱਚ ਆਪਣੀ ਉਤਕ੍ਰਿਸ਼ਟਤਾ ਸਾਬਤ ਕੀਤੀ ਅਤੇ ਆਖਰਕਾਰ ਸ਼ਾਨਦਾਰ ਅੰਦਾਜ਼ ਨਾਲ ਤਾਜ ਆਪਣੇ ਨਾਮ ਕੀਤਾ।
ਅਨੁਪਮਾ ਨੇ ਬੀ ਐਡ ਦੀ ਡਿਗਰੀ ਹਾਸਲ ਕਰਨ ਦੇ ਨਾਲ ਨਾਲ ਕਲਾਸਿਕ ਨ੍ਰਿਤ੍ਯ (ਵਿੱਚ ਪੋਸਟ ਗ੍ਰੈਜੂਏਸ਼ਨ ਕੀਤਾ ਹੈ। ਕਲਾ ਨਾਲ ਬਚਪਨ ਤੋਂ ਜੁੜੀਆਂ ਅਨੁਪਮਾ ਨੇ ਆਪਣੇ ਨ੍ਰਿਤ੍ਯ ਰਾਹੀਂ ਸਿਰਫ਼ ਤਕਨੀਕ ਹੀ ਨਹੀਂ, ਸਗੋਂ ਭਾਵਨਾਵਾਂ, ਅਭਿਨਯ ਅਤੇ ਸਮਰਪਣ ਨੂੰ ਵੀ ਮੰਚ ‘ਤੇ ਮੂਰਤ ਰੂਪ ਦਿੱਤਾ ਹੈ। ਇਸ ਸਮੇਂ ਉਹ ਕਥਕ ਨ੍ਰਿਤ੍ਯ ਅਧਿਆਪਿਕਾ ਦੇ ਤੌਰ ‘ਤੇ ਨੌਜਵਾਨ ਬੱਚਿਆਂ ਅਤੇ ਯੁਵਤੀਆਂ ਨੂੰ ਨ੍ਰਿਤ੍ਯ ਸਿਖਾ ਰਹੀ ਹਨ। ਉਨ੍ਹਾਂ ਦੀ ਸਿਖਲਾਈ ਹੇਠ ਕਈ ਵਿਦਿਆਰਥੀਆਂ ਨੇ ਰਾਜ ਪੱਧਰ ਅਤੇ ਰਾਸ਼ਟਰੀ ਪੱਧਰ ‘ਤੇ ਵੀ ਇਨਾਮ ਜਿੱਤੇ ਹਨ।
